ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਐਸਆਈਟੀ (SIT) ਵੱਲੋਂ ਤੇਜ਼ੀ ਨਾਲ ਜਾਂਚ ਜਾਰੀ ਹੈ। ਸਾਬਕਾ DGP ਸੁਮੇਧ ਸਿੰਘ ਸੈਣੀ, ਮੁਅੱਤਲ IG ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਬਕਾ SSP ਚਰਨਜੀਤ ਸ਼ਰਮਾਂ ਭਲਕੇ ਫ਼ਰੀਦਕੋਟ ਅਦਾਲਤ 'ਚ ਪੇਸ਼ ਹੋ ਸਕਦੇ ਹਨ। SIT ਵੱਲੋਂ ਨਾਰਕੋ ਟੈਸਟ ਕਰਵਾਉਣ ਲਈ ਆਗਿਆ ਲੈਣ ਬਾਰੇ ਦਿੱਤੀ ਗਈ ਪਟੀਸ਼ਨ 'ਤੇ ਫ਼ਰੀਦਕੋਟ ਅਦਾਲਤ ਨੇ ਸੁਮੇਧ ਸਿੰਘ ਸੈਣੀ, ਪਰਮਰਾਜ ਸਿੰਘ ਉਮਰਾਨੰਗਲ ਅਤੇ ਚਰਨਜੀਤ ਸ਼ਰਮਾਂ ਆਦਿ ਨੂੰ ਅਦਾਲਤ 'ਚ ਉਨ੍ਹਾਂ ਦਾ ਪੱਖ ਰੱਖਣ ਲਈ ਨੋਟਿਸ ਜਾਰੀ ਕਰ 22 ਜੂਨ ਨੂੰ ਤਲਬ ਕੀਤਾ ਸੀ।
ਕੋਟਕਪੂਰਾ ਗੋਲੀਕਾਂਡ: ਸੁਮੇਧ ਸੈਣੀ, ਉਮਰਾਨੰਗਲ ਤੇ ਚਰਨਜੀਤ ਸ਼ਰਮਾ ਭਲਕੇ ਫ਼ਰੀਦਕੋਟ ਅਦਾਲਤ 'ਚ ਹੋਣਗੇ ਪੇਸ਼
20:48 June 21

17:29 June 21
ਕੋਰੋਨਾ ਕਾਰਨ ਰੱਦ ਹੋਈ ਅਮਰਨਾਥ ਯਾਤਰਾ
ਇਸ ਸਾਲ ਵੀ ਨਹੀਂ ਹੋਵੇਗੀ ਅਮਰਨਾਥ ਯਾਤਰਾ। ਕੋਵਿਡ -19 ਦੇ ਚਲਦੇ ਲਗਾਤਾਰ ਦੂਜੇ ਸਾਲ ਅਮਰਨਾਥ ਯਾਤਰਾ ਕੀਤੀ ਗਈ ਰੱਦ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਇਸ ਸਬੰਧ 'ਚ ਕਿਹਾ ਕਿ ਕੋਰੋਨਾ ਦੇ ਕਠਿਨ ਹਲਾਤਾਂ ਦੇ ਚਲਦੇ ਜੰਮੂ ਕਸ਼ਮੀਰ ਸਰਕਾਰ ਨੇ ਸ਼੍ਰੀ ਅਮਰਨਾਥ ਜੀ ਯਾਤਰਾ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਪਵਿੱਤਰ ਗੁਫਾ ਸਥਾਨ 'ਤੇ ਹੋਣ ਵਾਲੀਆਂ ਸਾਰੀਆਂ ਰਵਾਇਤੀ ਧਾਰਮਿਕ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ
16:25 June 21
ਨਵਤੇਜ ਚੀਮਾ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਖਿਲਾਫ ਖੋਲ੍ਹਿਆ ਮੋਰਚਾ
ਨਵਤੇਜ ਚੀਮਾ ਨੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਦੇ ਖਿਲਾਫ ਮੋਰਚਾ ਖੋਲ੍ਹਿਆ ਹੈ। ਉਨ੍ਹਾਂ SIT ਬਣਾ ਕੁੰਵਰ ਵਿਜੇ ਪ੍ਰਤਾਪ ਦੀ ਕਾਲ ਡਿਟੇਲ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਮਾਮਲੇ ਦੀ ਜਾਂਚ ਲੇਟ ਕੀਤੇ ਜਾਣ, ਜਾਂਚ ਦੌਰਾਨ 10ਵਾਂ ਚਲਾਨ ਪੇਸ਼ ਨਾਂ ਕੀਤੇ ਜਾਣ ਦੀ ਪੂਰਨ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕੁੰਵਰ ਵਿਜੇ ਪ੍ਰਤਾਪ ਉੱਤੇ ਦਿੱਲੀ ਦੇ ਮੁਖ ਮੰਤਰੀ ਕੇਜਰੀਵਾਲ ਨਾਲ ਮਿਲ ਕੇ ਜਾਂਚ ਪ੍ਰਭਾਵਤ ਕਰਨ ਦੇ ਦੋਸ਼ ਲਾਏ ਹਨ।
15:57 June 21
ਅੰਦੋਲਕਾਰੀਆਂ ਨੇ ਸੈਕਟਰ 17 ਥਾਣੇ ਦਾ ਕੀਤਾ ਘਿਰਾਓ
ਅੰਦੋਲਕਾਰੀ ਸੈਕਟਰ 17 ਦੇ ਥਾਣੇ ਦਾ ਘਿਰਾਓ ਕਰਕੇ ਗੇਟ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਅੰਦੋਲਨਕਾਰੀ ਆਪਣੇ ਸਾਰੇ ਹੀ ਸਾਥੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।
15:43 June 21

ਚੰਡੀਗੜ੍ਹ : ਮਟਕਾ ਚੌਂਕ 'ਚ ਬੈਠੇ ਕਿਸਾਨ ਅੰਦੋਲਨਕਾਰੀ ਲਾਭ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਾਰੇ ਹੀ ਅੰਦੋਲਨਕਾਰੀਆਂ ਨੂੰ ਗ੍ਰਿਫ਼ਤਾਰ ਕਰਕੇ ਸੈਕਟਰ 17 ਦੇ ਥਾਣੇ ਵਿੱਚ ਲਿਜਾਇਆ ਗਿਆ ਹੈ।