ETV Bharat / city

ਭਗਵੰਤ ਮਾਨ ਦੇ ਬਿਆਨ 'ਤੇ ਭਖੀ ਸਿਆਸਤ, ਭਾਜਪਾ ਅਤੇ 'ਆਪ' ਆਹਮੋ ਸਾਹਮਣੇ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਭਗਵੰਤ ਮਾਨ (Bhagwant Mann) ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਦੇ ਕਿਸੇ ਵੱਡੇ ਆਗੂ ਵਲੋਂ ਉਨ੍ਹਾਂ ਨੂੰ ਫੋਨ ਕਰਕੇ ਖਰੀਦਣ ਦੀ ਕੋਸ਼ਿਸ਼ (Trying to buy by phone) ਕੀਤੀ ਗਈ ਹੈ, ਜਿਸ 'ਤੇ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।

ਭਗਵੰਤ ਮਾਨ ਦੇ ਬਿਆਨ 'ਤੇ ਸਿਆਸਤ, ਭਾਜਪਾ ਅਤੇ 'ਆਪ' ਆਹਮੋ ਸਾਹਮਣੇ

author img

By

Published : Dec 6, 2021, 7:15 AM IST

Updated : Dec 6, 2021, 7:50 AM IST

ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party) ਦੇ ਪੰਜਾਬ ਪ੍ਰਧਾਨ ਭਗਵੰਤ ਮਾਨ (Punjab President Bhagwant Mann) ਵਲੋਂ ਦਾਅਵਾ ਕੀਤਾ ਗਿਆ ਸੀ ਕਿ ਭਾਜਪਾ ਦੇ ਕਿਸੇ ਵੱਡੇ ਆਗੂ ਦਾ ਉਨ੍ਹਾਂ ਨੂੰ ਫੋਨ ਆਉਂਦਾ ਹੈ ਅਤੇ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਭਾਜਪਾ ਵਲੋਂ ਸਰਕਾਰ 'ਚ ਕੈਬਨਿਟ ਰੈਂਕ ਦੇਣ ਦੀ ਵੀ ਗੱਲ (BJP giving cabinet rank in the government) ਕੀਤੀ ਗਈ ਹੈ। ਇਸ ਨੂੰ ਲੈਕੇ ਪੰਜਾਬ 'ਚ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ।

ਭਾਜਪਾ 'ਤੇ ਭਗਵੰਤ ਮਾਨ ਦੇ ਇਲਜ਼ਾਮ

ਭਗਵੰਤ ਮਾਨ (Bhagwant Mann) ਦੇ ਇਸ ਬਿਆਨ 'ਤੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਤੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ (Chandigarh BJP President and Punjab BJP General Secretary) ਸੁਭਾਸ਼ ਸ਼ਰਮਾ (Subash Sharma) ਵਲੋਂ ਭਗਵੰਤ ਮਾਨ 'ਤੇ ਨਿਸ਼ਾਨਾ ਸਾਧਿਆ ਗਿਆ ਹੈ। ਸੁਭਾਸ਼ ਸ਼ਰਮਾ ਦਾ ਕਹਿਣਾ ਕਿ ਜੇਕਰ ਭਗਵੰਤ ਮਾਨ ਨੂੰ ਕਿਸੇ ਭਾਜਪਾ ਦੇ ਲੀਡਰ ਦਾ ਫੋਨ (BJP leader's phone call) ਆਇਆ ਹੈ ਤਾਂ ਉਹ ਉਹ ਲੀਡਰ ਦਾ ਨਾਮ ਜਨਤਕ ਕਰਨ।

  • आज @AamAadmiParty के सांसद @BhagwantMann ने कहा कि भाजपा नेता पैसे से ख़रीदना चाहते हैं । अगर उन में हिम्मत है तो उस नेता का नाम सार्वजनिक करें। अपनी पार्टी को ब्लैक्मेल करने के लिए भाजपा का सहारा ना लें।@BJP4Punjab को आपकी क़तई ज़रूरत नहीं है pic.twitter.com/37VJGiUYa3

    — Subhash Sharma (@DrSubhash78) December 5, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦਾ ਇਹ ਬਿਆਨ ਆਪਣੀ ਹੀ ਪਾਰਟੀ ’ਚ ਮਰ ਰਹੀ ਆਪਣੀ ਸਰਦਾਰੀ ਨੂੰ ਬਚਾਉਣ ਲਈ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਨੇ ਹੀ ਉਨ੍ਹਾਂ ਨੂੰ ਇਨ੍ਹਾਂ ਚੋਣਾਂ ਤੋਂ ਦੂਰ ਰੱਖਿਆ ਹੋਇਆ ਹੈ। ਡਾ. ਸ਼ਰਮਾ ਨੇ ਦੱਸਿਆ ਕਿ ਭਗਵੰਤ ਮਾਨ ਆਮ ਆਦਮੀ ਪਾਰਟੀ (Aam Aadmi Party) ਨੂੰ ਬਲੈਕਮੇਲ ਕਰਨ ਲਈ ਅਜਿਹੇ ਬੇਤੁਕੇ ਬਿਆਨ ਦੇ ਰਹੇ ਹਨ। ਪੂਰਾ ਪੰਜਾਬ ਜਾਣਦਾ ਹੈ ਕਿ ਭਗਵੰਤ ਮਾਨ ਕਾਂਗਰਸ ਸਮੇਤ ਕਈ ਪਾਰਟੀਆਂ ਦੇ ਸੰਪਰਕ ’ਚ ਹਨ ਅਤੇ ਜਲਦੀ ਹੀ ਆਮ ਆਦਮੀ ਪਾਰਟੀ ਨੂੰ ਛੱਡਣ ਜਾ ਰਹੇ ਹਨ।

ਡਾ. ਸ਼ਰਮਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਆਗੂ ਪਹਿਲਾਂ ਝੂਠ ਬੋਲਦੇ ਹਨ ਅਤੇ ਫਿਰ ਮਾਣਹਾਨੀ ਦਾ ਕੇਸ ਹੋਣ ’ਤੇ ਅਦਾਲਤ ’ਚ ਮੁਆਫ਼ੀ ਮੰਗਦੇ ਫਿਰਦੇ ਹਨ। ਉਨ੍ਹਾਂ ਕਿਹਾ ਕਿ ਝੂਠੇ ਇਲਜਾਮ ਲਾਉਣਾ ਅਤੇ ਫਿਰ ਭੱਜ ਜਾਣਾ ਉਨ੍ਹਾਂ ਦਾ ਸੁਭਾਅ ਹੈ।

ਇਹ ਵੀ ਪੜ੍ਹੋ : Punjab Assembly Election 2022: ਬਸੀ ਪਠਾਣਾ ਸੀਟ 'ਤੇ ਕੀ ਹੈ ਸਿਆਸੀ ਘਮਾਸਾਣ, ਜਾਣੋ ਇੱਥੋਂ ਦਾ ਸਿਆਸੀ ਸਮੀਕਰਨ...

ਭਾਜਪਾ ਆਗੂ ਅਨਿਲ ਸਰੀਨ (BJP leader Anil Sareen) ਨੇ ਵੀ ਭਗਵੰਤ ਮਾਨ (Bhagwant Mann) ‘ਤੇ ਨਿਸ਼ਾਨੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ (Bhagwant Mann) ਝੂਠ ਬੋਲ ਰਹੇ ਹਨ ਕਿ ਭਾਜਪਾ ਵੱਲੋਂ ਉਨ੍ਹਾਂ ਨੂੰ ਫੋਨ ਕਰਕੇ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ (Bhagwant Mann) ਅਹੁਦਿਆ ਦਾ ਭੁੱਖ ਰੱਖਦੇ ਹਨ ਅਤੇ ਉਸ ਨੂੰ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਨਾਲ ਪਿਆਰ ਹੈ, ਪਰ ਅਫਸੋਸ ਅਰਵਿੰਦ ਕੇਜਰੀਵਾਲ (Arvind Kejriwal) ਭਗਵੰਤ ਮਾਨ (Bhagwant Mann) ਨੂੰ ਮੁੱਖ ਮੰਤਰੀ ਦੀ ਕੁਰਸੀ ਲਈ ਉਮੀਦਵਾਰ ਨਹੀਂ ਚੁਣ ਰਿਹਾ। ਜਿਸ ਕਰਕੇ ਭਗਵੰਤ ਮਾਨ (Bhagwant Mann) ਉਲਟੇ ਸਿੱਧੇ ਬਿਆਨ ਦੇ ਰਿਹਾ ਹੈ।

ਇਸ 'ਤੇ 'ਆਪ' ਪੰਜਾਬ ਦੇ ਸਹਿ ਇੰਚਾਰਜ (Co-incharge of 'Aap' Punjab) ਰਾਘਵ ਚੱਢਾ ਨੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ 'ਤੇ ਗੰਭੀਰ ਇਲਜ਼ਾਮ (Serious allegations against BJP) ਲਗਾਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਵਲੋਂ ਪੰਜਾਬ 'ਚ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਖਰੀਦਣ ਦੀ ਕੋਸ਼ਿਸ਼ (Trying to buy leaders) ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ਚੋਣ ਲੜਨ ਲਈ ਕੋਈ ਉਮੀਦਵਾਰ ਨਹੀਂ ਹੈ, ਜਿਸ ਕਾਰਨ ਭਾਜਪਾ ਵਲੋਂ ਅਜਿਹੇ ਹੱਥਕੰਡੇ ਵਰਤੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ 'ਆਪ' ਦੇ ਸਾਰੇ ਲੀਡਰਾਂ ਨੂੰ ਆਦੇਸ਼ ਦੇ ਦਿੱਤੇ ਹਨ ਕਿ ਜੇਕਰ ਭਾਜਪਾ ਦੇ ਲੀਡਰਾਂ ਦੇ ਫੋਨ ਆਉਂਦੇ ਹਨ ਤਾਂ ਕਾਲ ਰਿਕਾਰਡ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah) ਦੇ ਦਫ਼ਤਰ ਤੋਂ 'ਆਪ' ਆਗੂਆਂ ਨੂੰ ਫੋਨ ਜਾ ਰਹੇ ਹਨ ਅਤੇ ਮਰਜ਼ੀ ਦਾ ਅਹੁਦਾ ਅਤੇ ਰਕਮ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਬਿਆਨ 'ਤੇ ਮਨੀਸ਼ ਸਿਸੋਦੀਆ ਦਾ ਪਲਟਵਾਰ

Last Updated : Dec 6, 2021, 7:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.