ਚੰਡੀਗੜ੍ਹ: ਆਉਣ ਵਾਲੀਆਂ 2022 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਲੁਭਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਨਾਲ ਹੀ ਸਿਆਸੀ ਪਾਰਟੀਆਂ ਵੱਲੋਂ ਵਿਰੋਧੀ ਪਾਰਟੀਆਂ ਤੇ ਨਿਸ਼ਾਨੇ ਵੀ ਸਾਧੇ ਜਾ ਰਹੇ ਹਨ। ਇਸੇ ਤਰ੍ਹਾਂ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ।
ਇਸ ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਵਿਰੋਧੀ ਪਾਰਟੀਆਂ ਨੂੰ ਆੜੇ ਹੱਥੀ ਲਿਆ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੇ ਬਹੁਮਤ ਦਾ ਮਜ਼ਾਕ ਕਿਵੇਂ ਬਣਾਇਆ ਜਾ ਸਕਦਾ ਹੈ ਕਿ ਉਸਦਾ ਉਦਾਹਰਣ ਸ਼ਾਇਦ ਹੀ ਕਿਧਰੇ ਮਿਲ ਸਕਦਾ ਹੈ, ਪਰ ਪੰਜਾਬ ਚ ਅਜਿਹੇ ਹਲਾਤਾ ਬਣੇ ਹੋਏ ਹਨ।
ਵਿਰੋਧੀਆਂ ’ਤੇ ਵਰ੍ਹੇ ਭਗਵੰਤ ਮਾਨ
ਵਿਰੋਧੀ ਪਾਰਟੀਆਂ ਨੂੰ ਘੇਰਦੇ ਹੋਏ ਭਗਵੰਤ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਤੌਰ ’ਤੇ ਅਸੀਂ ਦੇਖ ਸਕਦੇ ਹਾਂ ਕਿ ਤਮਾਸ਼ਾ ਕੀ ਬਣ ਗਿਆ ਹੈ। ਚੰਨੀ ਦੀ ਜਾਖੜ ਨਾਲ ਨਹੀਂ ਬਣਦੀ, ਰੰਧਾਵਾ ਦੀ ਸਿੱਧੂ ਨਾਲ ਨਹੀਂ ਬਣਦੀ ਅਤੇ ਸਿੱਧੂ ਦੀ ਕਿਸੇ ਨਾਲ ਨਹੀਂ ਬਣਦੀ। ਆਪਸ ਚ ਲੜਾਈਆਂ ਹੋ ਰਹੀਆਂ ਹਨ, ਜਨਤਕ ਤੌਰ ’ਤੇ ਗਾਲ੍ਹਾਂ ਕੱਢੀਆਂ ਜਾ ਰਹੀਆਂ ਹਨ। ਇੱਕ ਦੂਜੇ ਤੇ ਇਲਜ਼ਾਮ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਦੂਜੇ ਨੂੰ ਆਪਣੀਆਂ ਬੈਠਕਾਂ ਚ ਦੇਖਣ ਦੀ ਗੱਲ ਆਖੀ ਜਾਂਦੀ ਹੈ ਵੱਖ ਵੱਖ ਕਮੇਟੀਆਂ ਦੇ ਚੇਅਰਮੈਨ ਹਨ ਲੀਡਰ ਕੀ ਅਜਿਹੇ ਲੀਡਰ ਕਿਸੇ ਨੂੰ ਵਧੀਆ ਭਵਿੱਖ ਦੇ ਸਕਦੇ ਹਨ।
ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਭੁੱਲੇ ਭਾਸ਼ਾ ਦੀ ਮਰਿਆਦਾ, ਪ੍ਰੈਸ ਕਾਨਫਰੰਸ ’ਚ ਬੋਲੇ ਇਤਰਾਜ਼ਯੋਗ ਸ਼ਬਦ
ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਸੀਐੱਮ ਚਰਨਜੀਤ ਸਿੰਘ ਚੰਨੀ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੱਚੇ ਅਧਿਆਪਕ ਪੱਕਾ ਕਰਨ ਦੀ ਮੰਗਾਂ ਨੂੰ ਲੈ ਕੇ ਸੀਐੱਮ ਚਰਨਜੀਤ ਸਿੰਘ ਕੋਲ ਗਏ ਜਿਸ ’ਤੇ ਸੀਐੱਮ ਚੰਨੀ ਨੇ ਕਿਹਾ ਕਿ ਮੈ ਤਾਂ ਅਜੇ ਖੁਦ ਕੱਚਾ ਹਾਂ। ਸਿੱਧੂ ਜਿੱਥੇ ਜਾਂਦੇ ਹਨ ਉੱਥੇ ਉਮੀਦਵਾਰ ਦਾ ਐਲਾਨ ਕਰ ਦਿੰਦੇ ਹਨ ਸੀਐੱਮ ਆਪਣੀ ਗੱਲ ਕਰਦੇ ਹਨ। ਉਨ੍ਹਾਂ ਮੁੜ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਰਾਤੋ ਰਾਤ ਇਕਬਾਦਲਪ੍ਰੀਤ ਸਿੰਘ ਸਹੋਤਾ ਚਲੇ ਗਏ ਅਤੇ ਸਿਧਾਰਥ ਚਟੋਪਾਧਿਆਏ ਆ ਗਏ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਿੱਧੂ ਖੁਸ਼ ਹਨ ਤਾਂ ਕਾਂਗਰਸ ਦੇ ਚੰਗੇ ਦਿਨ ਆ ਜਾਣਗੇ।
ਕੈਪਟਨ ਦੇ ਨਾਂ ’ਤੇ ਮਿਲਿਆ ਬਹੁਮਤ- ਭਗਵੰਤ
ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦਾ ਅਜਿਹਾ ਕੋਈ ਰੁੱਖ ਨਹੀਂ ਬਚਿਆ ਹੋਵੇਗਾ ਜਿਸ ’ਤੇ ਬੋਰਡ ਨਾ ਲੱਗਿਆ ਹੋਵੇ। ਇਸ ਤੋਂ ਪਤਾ ਚੱਲ ਰਿਹਾ ਹੈ ਕਿ ਕਾਂਗਰਸ ਗੰਭੀਰ ਨਹੀਂ ਹੈ ਇਨ੍ਹਾਂ ਦੇ ਕਾਟੋ ਕਲੇਸ਼ ’ਚ ਲੋਕ ਪੀਸ ਰਹੇ ਹਨ। ਹੁਣ ਇਨ੍ਹਾਂ ਨੂੰ ਬਹੁਮਤ ਮੰਗਣ ਦਾ ਹੱਕ ਨਹੀਂ ਹੈ। ਲੋਕਾਂ ਨੇ ਕੈਪਟਨ ਦੇ ਨਾਂ ਤੇ ਇਨ੍ਹਾਂ ਨੂੰ ਬਹੁਤ ਬਹੁਮਤ ਦਿੱਤਾ ਸੀ।
ਕੇਜਰੀਵਾਲ ਨੇ ਬਦਲੀ ਦੇਸ਼ ਦੀ ਰਾਜਨੀਤੀ- ਭਗਵੰਤ
ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਦੇਸ਼ ਦੀ ਰਾਜਨੀਤੀ ਨੂੰ ਬਦਲਿਆ ਹੈ। ਪੂਰੇ ਦੇਸ਼ ਚ ਕੇਜਰੀਵਾਲ ਜਾਣਗੇ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭਲਕੇ ਜਾਂ ਪਰਸੋ ਤੱਕ 25 ਉਮੀਦਵਾਰਾਂ ਦੀ ਲਿਸਟ ਜਾਰੀ ਹੋ ਜਾਵੇਗੀ।