ETV Bharat / city

ਠੰਡ 'ਚ ਕਿਸਾਨ ਹੱਕਾਂ ਲਈ ਆਏ ਨੇ, ਫ਼ੋਟੋਆਂ ਖਿਚਵਾਉਣ ਦੇ ਲਈ ਨਹੀਂ: ਮਾਨ

ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਲੈ ਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਏਨੀਂ ਠੰਡ ਦੇ ਵਿੱਚ ਇਹ ਕਿਸਾਨ ਆਪਣੇ ਹੱਕਾਂ ਲਈ ਆਏ ਹਨ, ਫ਼ੋਟੋਆਂ ਖਿਚਵਾਉਣ ਦੇ ਲਈ ਨਹੀਂ ਆਏ।

ਠੰਡ 'ਚ ਕਿਸਾਨ ਹੱਕਾਂ ਲਈ ਆਏ ਨੇ, ਫ਼ੋਟੋਆਂ ਖਿਚਵਾਉਣ ਦੇ ਲਈ ਨਹੀਂ: ਮਾਨ
ਠੰਡ 'ਚ ਕਿਸਾਨ ਹੱਕਾਂ ਲਈ ਆਏ ਨੇ, ਫ਼ੋਟੋਆਂ ਖਿਚਵਾਉਣ ਦੇ ਲਈ ਨਹੀਂ: ਮਾਨ
author img

By

Published : Dec 3, 2020, 6:30 PM IST

ਨਵੀਂ ਦਿੱਲੀ: ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਿਸਾਨਾਂ ਪ੍ਰਤੀ ਬਦਲਾਖ਼ੋਰੀ ਦਾ ਰਵੱਈਆ ਅਪਣਾਇਆ ਹੋਇਆ ਹੈ, ਉਸ ਨੂੰ ਛੱਡ ਕੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ।

ਮਾਨ ਨੇ ਕਿਹਾ ਕਿ ਸਰਕਾਰ ਨੇ ਜਦੋਂ 30 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਤੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਕਿਸਾਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਤੋਹਫ਼ਾ ਦੇਣਾ ਚਾਹੀਦਾ ਸੀ। ਮਾਨ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਖ਼ੁਦ ਖੇਤੀ ਕਰ ਕੇ ਲੋਕਾਂ ਨੂੰ ਕਿਰਤ ਕਰਨ ਦਾ ਸੁਨੇਹਾ ਦਿੱਤਾ ਹੈ।

ਵੇਖੋ ਵੀਡੀਓ।

ਓਮ ਬਿਰਲਾ ਨੂੰ ਖ਼ਾਸ ਸੈਸ਼ਨ ਬੁਲਾਉਣ ਦੀ ਬੇਨਤੀ

ਉਨ੍ਹਾਂ ਦਾ ਕਹਿਣਾ ਹੈ ਕਿਸਾਨ ਤਾਂ ਖੇਤਾਂ ਵਿੱਚ ਫ਼ਸਲ ਪੱਕਣ ਤੋਂ ਬਾਅਦ ਕੁੱਝ ਦਾਣੇ ਪੰਛੀਆਂ ਲਈ ਛੱਡ ਦਿੰਦਾ ਹੈ, ਕਿਸਾਨ ਇਹ ਮੰਨਦਾ ਹੈ ਕਿ ਇਨ੍ਹਾਂ ਉੱਤੇ ਪੰਛੀਆਂ ਦਾ ਵੀ ਹੱਕ ਹੀ ਹੈ। ਇਹ ਆਪਣੇ ਹੱਕਾਂ ਲਈ ਆਏ ਹਨ, ਏਨੀ ਠੰਡ ਵਿੱਚ ਇਹ ਫ਼ੋਟੋਆਂ ਖਿਚਵਾਉਣ ਲਈ ਨਹੀਂ ਆਏ।

ਮਾਨ ਨੇ ਦੱਸਿਆ ਕਿ ਮੈਂ ਖ਼ੁਦ ਓਮ ਬਿਰਲਾ ਨੂੰ ਚਿੱਠੀ ਲਿਖੀ ਹੈ ਕਿ ਉਹ ਸੰਸਦ ਦਾ ਇੱਕ ਸਪੈਸ਼ਲ ਸੈਸ਼ਨ ਬੁਲਾਉਣ ਅਤੇ ਕਿਸਾਨਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇ।

ਬੀਜੇਪੀ ਨੂੰ ਖ਼ੁਦ ਨਹੀਂ ਪਤਾ ਕੁੱਝ

ਮਾਨ ਨੇ ਕਿਹਾ ਕਿ ਬੀਜੇਪੀ ਦਾ ਹੀ ਕੁੱਝ ਪਤਾ ਨਹੀਂ ਕਦੇ ਕਹਿੰਦੇ ਹਨ ਕਿ ਕਿਸਾਨਾਂ ਨੂੰ ਸਾਰੇ ਗੁੰਮਰਾਹ ਕਰ ਰਹੇ ਹਨ ਅਤੇ ਹੁਣ ਬੀਜੇਪੀ ਕਹਿ ਰਹੀ ਹੈ ਕਿ ਕਿਸਾਨਾਂ ਦੇ ਭਰਮ ਦੂਰ ਕਰਨੇ ਹਨ। ਇਹ ਸਾਰੇ ਕਿਸਾਨ ਸਮਝਦਾਰ ਹਨ, ਪਿਛਲੇ 40 ਸਾਲਾਂ ਤੋਂ ਕਿਸਾਨ ਆਗੂ ਸੰਘਰਸ਼ ਕਰਦੇ ਆਏ ਹਨ, ਕੀ ਇਨ੍ਹਾਂ ਨੂੰ ਨਹੀਂ ਪਤਾ ਕਿ ਖੇਤੀ ਕਾਨੂੰਨ ਠੀਕ ਹਨ ਜਾਂ ਗ਼ਲਤ।

ਕੇਜਰੀਵਾਲ ਅਤੇ ਕੈਪਟਨ ਟਵਿੱਟਰ ਵਾਰ

ਮਾਨ ਨੇ ਕੈਪਟਨ ਅਤੇ ਗ੍ਰਹਿ ਮੰਤਰੀ ਨਾਲ ਗੱਲਬਾਤ ਬਾਰੇ ਕਿਹਾ ਕਿ 35 ਮਿੰਟ ਵਿੱਚ ਕੈਪਟਨ ਨੇ ਸਿਰਫ਼ ਇਹੀ ਕਿਹਾ ਕਿ ਇਸ ਦਾ ਹੱਲ ਕਰ ਦਿਓ। ਮਾਨ ਨੇ ਕਿਹਾ ਕਿ ਕੈਪਟਨ ਸਾਬ੍ਹ ਜੋ ਵੀ ਗੱਲਬਾਤ ਹੋਈ ਹੈ, ਉਸ ਬਾਰੇ ਖੁੱਲ੍ਹ ਕੇ ਦੱਸੋ।

ਅਕਾਲੀਆਂ ਅਤੇ ਕਾਂਗਰਸੀਆਂ ਉੱਤੇ ਵਰ੍ਹਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਕੋਲ ਸਿਰਫ਼ ਤੇ ਸਿਰਫ਼ ਆਪ ਪਾਰਟੀ ਹੀ ਰਹਿ ਗਈ ਹੈ ਬੋਲਣ ਵਾਸਤੇ। ਇਹ ਬੱਸ ਪਾਰਟੀ ਬਾਰੇ ਬਿਆਨਬਾਜ਼ੀਆਂ ਕਰਨ ਜੋਗੇ ਹੀ ਹਨ। ਇਨ੍ਹਾਂ ਨੂੰ ਤਾਂ ਸੁਪਨਿਆਂ ਵਿੱਚ ਵੀ ਕੇਜਰੀ ਵਾਲੇ ਦਿਖਦੇ ਹਨ।

ਪ੍ਰਕਾਸ਼ ਸਿੰਘ ਬਾਦਲ ਜੇ ਖੇਤੀ ਕਾਨੂੰਨ ਵਾਪਸੀ ਦੀ ਗੱਲ ਤਾਂ ਵਧੀਆ ਸੀ

ਮਾਨ ਨੇ ਬੋਲਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਜੋ ਕਿ ਐੱਨ.ਡੀ.ਏ ਦਾ ਹਿੱਸਾ ਹਨ ਅਤੇ ਜੇ ਉਹ ਐਵਾਰਡ ਵਾਪਸੀ ਦੀ ਥਾਂ ਕਾਨੂੰਨ ਵਾਪਸ ਦੀ ਗੱਲ ਕਰਦੇ ਤਾਂ ਜ਼ਿਆਦਾ ਵਧੀਆ ਹੋਣਾ ਸੀ। ਜੇ ਬਾਦਲ ਐੱਨ.ਡੀ.ਏ ਨੂੰ ਉਸੇ ਸਮੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਕਹਿ ਦਿੰਦੇ ਤਾਂ ਅੱਜ ਐਵਾਰਡ ਵਾਪਸ ਕਰਨ ਦੀ ਨੌਬਤ ਹੀ ਨਹੀਂ ਆਉਣੀ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.