ETV Bharat / city

ਭਗਵੰਤ ਮਾਨ ਚੁਣੇ ਗਏ ਵਿਧਾਇਕ ਦਲ ਦੇ ਨੇਤਾ - Punjab CM News

ਆਮ ਆਦਮੀ ਪਾਰਟੀ ਵੱਲੋਂ ਮੁਹਾਲੀ ਵਿਖੇ ਵਿਧਾਇਕਾਂ ਦੀ ਪਹਿਲੀ ਮੀਟਿੰਗ ਸੱਦੀ ਗਈ ਸੀ ਜਿਸ ਵਿੱਚ ਭਗਵੰਤ ਮਾਨ ਨੂੰ ਵਿਧਾਇਕ ਦਲ ਦੇ ਨੇਤਾ ਵਜੋਂ ਚੁਣਿਆ ਗਿਆ ਹੈ। ਇਸਦੇ ਨਾਲ ਹੀ ਭਗਵੰਤ ਮਾਨ ਭਲਕੇ ਯਾਨੀ 12 ਮਾਰਚ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ।

ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭਗਵੰਤ ਮਾਨ
ਵਿਧਾਇਕ ਦਲ ਦੇ ਨੇਤਾ ਚੁਣੇ ਗਏ ਭਗਵੰਤ ਮਾਨ
author img

By

Published : Mar 11, 2022, 10:35 PM IST

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕੀਤੀ ਹੈ। ਇਸਦੇ ਚੱਲਦੇ ਅੱਜ ਪਾਰਟੀ ਵੱਲੋਂ ਨਵੇਂ ਚੁਣੇ ਵਿਧਾਇਕਾਂ ਦੀ ਪਹਿਲੀ ਮੀਟਿੰਗ ਸੱਦੀ ਗਈ ਸੀ। ਇਸ ਮੀਟਿੰਗ ਵਿੱਚ ਭਗਵੰਤ ਮਾਨ ਨੂੰ ਵਿਧਾਇਕ ਦਲ ਨੇ ਨੇਤਾ ਚੁਣਿਆ ਗਿਆ ਹੈ।

ਭਗਵੰਤ ਮਾਨ ਭਲਕੇ ਰਾਜਪਾਲ ਨਾਲ ਕਰਨਗੇ ਮੁਲਾਕਾਤ

  • Punjab CM-designate Bhagwant Mann will meet the Governor of Punjab Banwarilal Purohit tomorrow to stake claim to form the government

    (file photo) pic.twitter.com/6UPipHs55b

    — ANI (@ANI) March 11, 2022 " class="align-text-top noRightClick twitterSection" data=" ">

ਦੱਸ ਦਈਏ ਕਿ ਮੁਹਾਲੀ ਵਿਖੇ ਚੁਣੇ ਵਿਧਾਇਕਾਂ ਨਾਲ ਇਹ ਮੀਟਿੰਗ ਕੀਤੀ ਗਈ ਸੀ। ਇਸਦੇ ਨਾਲ ਹੀ ਜੋ ਜਾਣਕਾਰੀ ਸਾਹਮਣੇ ਆਈ ਹੈ ਕਿ ਭਗਵੰਤ ਮਾਨ 12 ਮਾਰਚ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਨਗੇ ਅਤੇ ਇਸ ਦੌਰਾਨ ਉਹ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੇ ਹਨ।

ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕੀਤਾ ਸੰਬੋਧਨ

ਇਸਦੇ ਨਾਲ ਹੀ ਭਗਵੰਤ ਮਾਨ ਵੱਲੋਂ ਪਾਰਟੀ ਵਿਧਾਇਕਾਂ ਨੂੰ ਸੰਬੋਧਨ ਕੀਤਾ ਗਿਆ ਹੈ ਜਿਸ ਵਿੱਚ ਜਿੱਥੇ ਉਨ੍ਹਾਂ ਵਿਧਾਇਕਾਂ ਨੂੰ ਪੰਜਾਬ ਦੇ ਵਿਕਾਸ ਨੂੰ ਲੈਕੇ ਕਈ ਅਹਿਮ ਗੱਲਾਂ ਕਹੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਵਿਰੋਧੀਆਂ ਪਾਰਟੀਆਂ ਨੂੰ ਵੀ ਨਿਸ਼ਾਨੇ ਉੱਪਰ ਲਿਆ ਹੈ। ਇਸ ਦੇ ਨਾਲ ਮਾਨ ਨੇ ਆਪਣੇ ਭਾਵੁਕਾ ਸਪੀਚ ਦਿੰਦਿਆਂ ਕਿਹਾ ਹੈ ਕਿ ਉਹ ਘੱਟ ਤੋਂ ਘੱਟ ਚੰਡੀਗੜ੍ਹ ਠਹਿਰਨਗੇ ਕਿਉਂਕਿ ਉਹ ਉੱਥੇ ਹੀ ਜ਼ਿਆਦਾ ਸਮਾਂ ਬਿਤਾਉਣਗੇ ਜਿੱਥੋਂ ਉਨ੍ਹਾਂ ਵੋਟਾਂ ਮਿਲੀਆਂ ਹਨ ਜਿਸਦਾ ਸਾਫ ਮਤਲਬ ਹੈ ਕਿ ਭਗਵੰਤ ਮਾਨ ਲੋਕਾਂ ਵਿੱਚ ਵਿਚਰਨਾ ਦੀ ਗੱਲ ਕਹਿ ਰਹੇ ਸਨ।

'ਸਰਕਾਰ ਚੰਡੀਗੜ੍ਹ ਦੀ ਬਜਾਇ ਪਿੰਡਾਂ ਤੋਂ ਚੱਲੇਗੀ'

  • Mohali | I appeal to you all ( newly-elected MLAs) to not get arrogant. We have to respect even those who didn't vote for us...All MLAs must work in the areas from where they have been elected, not just stay in Chandigarh: Bhagwant Mann, during AAP Legislative Party meeting pic.twitter.com/UGtJKOzWWk

ਉਨ੍ਹਾਂ ਆਪਣੇ ਸੰਬੋਧਨ ਵਿੱਚ ਆਪਣੇ ਪਿਛਲੇ ਭਾਸ਼ਣਾਂ ਦੀਆਂ ਗੱਲਾਂ ਦੁਹਰਾਉਂਦੇ ਹੋਏ ਕਿਹਾ ਕਿ ਉਹ ਕਦੇ ਵੀ ਕਿਸੇ ਨੂੰ ਇਹ ਨਹੀਂ ਕਹਿਣਗੇ ਕਿ ਉਨ੍ਹਾਂ ਨੂੰ ਚੰਡੀਗੜ੍ਹ ਆ ਕੇ ਮਿਲੋ ਬਲਕਿ ਹੁਣ ਸਰਕਾਰ ਚੰਡੀਗੜ੍ਹ ਦੀ ਬਜਾਇ ਪਿੰਡਾਂ ਤੋਂ ਚੱਲੇਗੀ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸਰਕਾਰੀ ਤੰਤਰ ਤੋਂ ਅੱਕ ਚੁੱਕੇ ਹਨ ਜਿਸ ਕਰਕੇ ਹੁਣ ਲੋਕਾਂ ਨੂੰ ਦਫਤਰਾਂ ਵਿੱਚ ਲਿਜਾਣ ਦੀ ਬਜਾਇ ਅਫਸਰਾਂ ਨੂੰ ਲੋਕਾਂ ਸਾਹਮਣੇ ਲੈਕੇ ਜਾਓ।

ਮਾਨ ਨੇ ਕਿਉਂ ਕੀਤਾ ਤੇਂਦੁਲਕਰ ਦਾ ਜ਼ਿਕਰ?

  • I've invited party convener Arvind Kejriwal for the swearing-in ceremony. Now swearing-in will not be held in 'Mahals' but in villages of freedom fighters.We'll take oath in the village of Shaheed Bhagat Singh on Mar 16 as a tribute to him: AAP's Punjab CM candidate Bhagwant Mann pic.twitter.com/v4Fmi22uO3

ਇਸ ਮੌਕੇ ਭਗਵੰਤ ਮਾਨ ਵੱਲੋਂ ਕ੍ਰਿਕਟਰ ਤੇਂਦੁਲਕਰ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਪ੍ਰੇਮੀਆਂ ਨੂੰ ਉਨ੍ਹਾਂ ਤੋਂ ਹਰ ਵਾਰ ਸੈਂਕੜੇ ਦੀ ਉਮੀਦ ਹੁੰਦੀ ਅਤੇ ਇਸੇ ਤਰ੍ਹਾਂ ਪੰਜਾਬ ਨੂੰ ਉਨ੍ਹਾਂ ਤੋਂ ਬਹੁਤ ਉਮੀਦਾਂ ਹਨ। ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ 16 ਮਾਰਚ ਨੂੰ ਉਹ ਇਤਿਹਾਸਿਕ ਦੇਣ ਹੋਵੇਗਾ ਕਿਉਂਕ ਮੁੱਖ ਮੰਤਰੀ ਅਤੇ ਨਵਾਂ ਮੰਤਰੀ ਮੰਡਲ ਰਾਜ ਭਵਨ ਦੀ ਬਜਾਇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸਹੁੰ ਚੁੱਕਣਗੇ।

ਇਹ ਵੀ ਪੜ੍ਹੋ: ਪੰਜਾਬ ਦੀ ਕਮਾਨ ਹੁਣ 'ਮਾਨ' ਦੇ ਹੱਥ, ਕੀ ਬਦਲਣਗੇ ਪੰਜਾਬ ਦੀ ਨੁਹਾਰ ?

ETV Bharat Logo

Copyright © 2024 Ushodaya Enterprises Pvt. Ltd., All Rights Reserved.