ETV Bharat / city

ਭਗਵੰਤ ਮਾਨ ਕਰਨਗੇ ਪੀਐਮ ਮੋਦੀ ਤੇ ਸ਼ਾਹ ਨਾਲ ਮੁਲਾਕਾਤ, ਸਮਾਂ ਮੰਗਿਆ

author img

By

Published : Mar 22, 2022, 2:42 PM IST

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਦਿੱਲੀ ਜਾਣਗੇ। ਇਸ ਲਈ ਭਗਵੰਤ ਮਾਨ ਨੇ ਮੁਲਾਕਾਤ ਦਾ ਸਮਾਂ ਮੰਗਿਆ ਹੈ (bhagwant maan seek time to meet pm and shah)। ਸੀਐਮ ਨੇ ਇਹ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ (bhagwant maan tweets)।

ਭਗਵੰਤ ਮਾਨ ਕਰਨਗੇ ਪੀਐਮ ਮੋਦੀ ਤੇ ਸ਼ਾਹ ਨਾਲ ਮੁਲਾਕਾਤ

ਚੰਡੀਗੜ੍ਹ: ਪੰਜਾਬ ਦੇ ਸੀਐਮ ਭਗਵੰਤ ਮਾਨ ਅਹੁਦਾ ਸੰਭਾਲਣ ਉਪਰੰਤ (taking charge as cm)ਹੁਣ ਪੀਐਮ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸ਼ਿਸਟਾਚਾਰ ਵਜੋਂ ਮੁਲਾਕਾਤ ਕਰਨਗੇ। ਇਸ ਬਾਰੇ ਸੀਐਮ ਭਗਵੰਤ ਮਾਨ ਨੇ ਖੁਦ ਜਾਣਕਾਰੀ ਜਨਤਕ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਰਸਮੀ ਮੁਲਾਕਾਤ ਲਈ ਸਮਾਂ ਮੰਗਿਆ ਹੈ। ਇਸ ਮੌਕੇ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨਾਲ ਪੰਜਾਬ ਦੇ ਮੁੱਦਿਆਂ 'ਤੇ ਵੀ ਚਰਚਾ ਕਰਨਗੇ।

ਜਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਜਬਰਦਸਤ ਜਿੱਤ ਪ੍ਰਾਪਤ ਕਰਨ ਉਪਰੰਤ ਪਾਰਟੀ ਦੇ ਮੁੱਖ ਮੰਤਰੀ ਦੇ ਉਮੀਦਵਾਰ ਭਗਵੰਤ ਮਾਨ ਨੇ 16 ਮਾਰਚ ਨੂੰ ਖਟਕੜ ਕਲਾਂ ਵਿਖੇ ਸਹੁੰ ਚੁੱਕੀ ਸੀ। ਉਸ ਵੇਲੇ ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰਕੇ ਭਗਵੰਤ ਮਾਨ ਨੂੰ ਸੀਐਮ ਬਣਨ ਦੀ ਵਧਾਈ ਦਿੱਤੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਉਹ ਪੰਜਾਬ ਦੇ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨਗੇ।

ਕਈ ਅਹਿਮ ਮਸਲੇ ਹਨ ਪੰਜਾਬ ਦੇ

ਸਰਹੱਦੀ ਸੂਬੇ ਪੰਜਾਬ (border state punjab)ਅਤੇ ਕੇਂਦਰ ਸਰਕਾਰ ਵਿਚਾਲੇ ਕਈ ਅਹਿਮ ਮੁੱਦੇ ਹਨ, ਜਿਨ੍ਹਾਂ ’ਤੇ ਆਪਸੀ ਤਾਲਮੇਲ ਕਾਫੀ ਜਰੂਰੀ ਹੈ। ਵਿਸ਼ੇਸ਼ ਤੌਰ ’ਤੇ ਸਭ ਤੋਂ ਅਹਿਮ ਮੁੱਦਾ ਸਰਹੱਦੀ ਸੁਰੱਖਿਆ ਦਾ ਹੈ। ਕੌਮਾਂਤਰੀ ਸਰਹੱਦ ਤੋਂ ਪਾਕਿਸਤਾਨ ਵੱਲੋਂ ਪੰਜਾਬ ਵਿੱਚ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵੱਡੀ ਚੁਣੌਤੀ ਹੈ। ਸਰਹੱਦ ਦੀ ਜ਼ਿੰਮੇਵਾਰੀ ਬੀਐਸਐਫ ਦੀ ਹੈ ਪਰ ਪੰਜਾਬ ਪੁਲਿਸ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ। ਇਸ ਲਈ ਕੇਂਦਰ ਅਤੇ ਰਾਜ ਵਿਚਕਾਰ ਤਾਲਮੇਲ ਬਹੁਤ ਜ਼ਰੂਰੀ ਹੈ।

ਇਸ ਤੋਂ ਇਲਾਵਾ ਗੁਆਂਢੀ ਰਾਜਾਂ ਨਾਲ ਵਪਾਰ ਲਈ ਕੌਮਾਂਤਰੀ ਸਰਹੱਦ ਖੋਲ੍ਹਣ, ਜੀਐਸਟੀ ਵਿੱਚ ਪੰਜਾਬ ਦੀ ਹਿੱਸੇਦਾਰੀ ਸਮੇਤ ਕੇਂਦਰ ਨਾਲ ਸਬੰਧਤ ਕਈ ਮੁੱਦੇ ਪੰਜਾਬ ਲਈ ਅਹਿਮ ਹਨ। ਪਿਛਲੇ ਦਿਨੀਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਹਿੱਸੇਦਾਰੀ (punjab participation in bbmb)’ਤੇ ਕੇਂਦਰ ਨੇ ਵੱਡਾ ਫੇਰਬਦਲ ਕੀਤਾ ਸੀ। ਇਹ ਮੁੱਦਾ ਵੀ ਤਾਜਾ ਹੈ ਤੇ ਕਾਫੀ ਗਰਮਾਇਆ ਹੋਇਆ ਹੈ। ਉਪਰੋਕਤ ਸਾਰੇ ਮੁੱਦਿਆਂ ’ਤੇ ਸੀਐਮ ਤੇ ਪੀਐਮ ਵਿਚਾਲੇ ਹੋਣ ਜਾ ਰਹੀ ਮੁਲਾਕਾਤ ਦੌਰਾਨ ਚਰਚਾ ਹੋਣ ਦੀ ਮਜਬੂਤ ਸੰਭਾਵਨਾ ਹੈ।

ਇਹ ਵੀ ਪੜ੍ਹੋ:ਵਿਧਾਨਸਭਾ ’ਚ 'ਵੋਟ ਆਨ ਅਕਾਉਂਟ' ਬਿੱਲ ਪਾਸ, ਅਣਮਿੱਥੇ ਸਮੇਂ ਲਈ ਵਿਧਾਨਸਭਾ ਦੀ ਕਾਰਵਾਈ ਮੁਲਤਵੀ

ETV Bharat Logo

Copyright © 2024 Ushodaya Enterprises Pvt. Ltd., All Rights Reserved.