ਚੰਡੀਗੜ੍ਹ: ਬਲਵੰਤ ਸਿੰਘ ਮੁਲਤਾਨੀ ਅਗਵਾਹ ਕਾਂਡ ਮਾਮਲੇ ਵਿੱਚ ਪੀੜਤ ਪੱਖ ਨੇ ਮੋਹਾਲੀ ਦੀ ਅਦਾਲਤ ਵਿੱਚ ਚੱਲ ਰਹੇ ਸੱਜਰੇ ਕੇਸ ਨੂੰ ਕਿਸੇ ਹੋਰ ਜੱਜ ਕੋਲ ਤਬਦੀਲ ਕਰਨ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਮੁੱਖ ਮੁਲਜ਼ਮ ਹਨ ਅਤੇ ਅੰਤ੍ਰਿਮ ਜਮਾਨਤ 'ਤੇ ਹਨ। ਪੀੜਤ ਪੱਖ ਦੇ ਵਕੀਲ ਪਰਦੀਪ ਵਿਰਕ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਪੀੜਤ ਪੱਖ ਜੱਜ ਮੋਨਿਕਾ ਗੋਇਲ ਦੀ ਅਦਾਲਤ 'ਚੋਂ ਇਸ ਕੇਸ ਨੂੰ ਤਬਦੀਲ ਕਰਨ ਦੀ ਅਪੀਲ ਕੀਤੀ ਹੈ।
ਵਕੀਲ ਪਰਦੀਪ ਵਿਰਕ ਨੇ ਕਿਹਾ ਕਿ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਨੇ ਆਦਲਤ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ 302 ਧਾਰਾ ਜੋੜੀ ਜਾ ਰਹੀ ਹੈ। ਜੱਜ ਮੋਨਿਕਾ ਗੋਇਲ ਨੇ ਪੀੜਤ ਪੱਖ ਅਤੇ ਪੰਜਾਬ ਪੁਲਿਸ ਨੂੰ ਸੁਣੇ ਬਿਨ੍ਹਾਂ ਹੀ ਸੈਣੀ ਨੂੰ ਅੰਤ੍ਰਿਮ ਰਾਹਤ ਦੇ ਦਿੱਤੀ ਗਈ।
ਪਰ ਜਦੋਂ ਪੀੜਤ ਪੱਖ ਨੇ ਇਸ ਦੀ ਜਾਣਕਾਰੀ ਜ਼ਿਲ੍ਹਾ ਅਟਾਰਨੀ ਤੋਂ ਜਾਣਕਾਰੀ ਮੰਗੀ ਗਈ ਤਾਂ ਜ਼ਿਲ੍ਹਾ ਅਟਾਰਨੀ ਨੇ ਕਿਹਾ ਕਿ ਇਸ ਮਾਮਲੇ ਵਿੱਚ 302 ਦੀ ਧਾਰਾ ਨਹੀਂ ਜੋੜੀ ਜਾ ਰਹੀ। ਇਸੇ ਅਧਾਰ 'ਤੇ ਹੀ ਪੀੜਤ ਪੱਖ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚੋਂ ਇਸ ਕੇਸ ਨੂੰ ਕਿਸੇ ਹੋਰ ਅਦਾਲਤ 'ਚ ਤਬਦੀਲ ਕਰਨ ਦੀ ਮੰਗ ਕਰ ਰਿਹਾ ਹੈ। ਅੱਜ ਦੀ ਸਣਵਾਈ ਦੌਰਾਨ ਅੱਜ ਆਰਐੱਸ ਰਾਏ ਕਿਹਾ ਕਿ ਅੰਤ੍ਰਿਮ ਜਮਾਨਤ 'ਤੇ ਹਾਲੇ ਕੋਈ ਆਖਰੀ ਫੈਲਸਾ ਨਹੀਂ ਹੋਵੇਗਾ। ਇਸੇ ਦੌਰਾਨ ਜੱਜ ਇਸ ਮਾਮਲੇ ਦੀ ਅਗਵਾਈ 23 ਜੂਨ 'ਤੇ ਰੱਖੀ ਹੈ।
ਮਸਲਾ ਕੀ ਹੈ?
ਸਾਬਕਾ ਡੀਜੀਪੀ ਸੁਮੇਧ ਸੈਣੀ 'ਤੇ ਬਲਵੰਤ ਸਿੰਘ ਮੁਲਤਾਨੀ ਦੇ ਗਾਇਬ ਹੋ ਜਾਣ ਸਬੰਧੀ ਕੇਸ ਦਰਜ ਕੀਤਾ ਹੈ। ਐੱਫ਼ਆਈਆਰ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਚੰਡੀਗੜ੍ਹ ਇੰਡਸਟ੍ਰੀਅਲ ਐਂਡ ਟੂਰੀਜ਼ਮ ਕਾਰਪੋਰੇਸ਼ਨ ਵਿੱਚ ਜੂਨੀਅਰ ਇੰਜੀਨੀਅਰ ਸਨ। ਐੱਫ਼ਆਈਆਰ ਵਿੱਚ ਲਿਖਿਆ ਹੈ ਕਿ ਬਲਵੰਤ ਸਿੰਘ ਮੁਲਤਾਨੀ ਮੋਹਾਲੀ ਦੇ ਰਹਿਣ ਵਾਲੇ ਸਨ ਅਤੇ 1991 ਵਿੱਚ ਸੈਣੀ ਜਦੋਂ ਚੰਡੀਗੜ੍ਹ ਦੇ ਐੱਸਐੱਸਪੀ ਸਨ ਤਾਂ ਉਨ੍ਹਾਂ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਤਾਨੀ ਨੂੰ ਪੁਲਿਸ ਲੈ ਗਈ ਸੀ। ਇਸ ਮਾਮਲੇ ਵਿੱਚ ਮੋਹਾਲੀ ਪੁਲਿਸ ਵੱਲੋਂ ਇੱਕ ਸਪੈਸ਼ਲ ਜਾਂਚ ਟੀਮ ਬਣਾਈ ਗਈ ਤੇ ਇਸ ਦੀ ਜਾਂਚ ਲਗਾਤਾਰ ਜਾਰੀ ਹੈ।