ਚੰਡੀਗੜ੍ਹ: ਲਿਫਟ ਮੰਗਣ ਦੇ ਬਹਾਨੇ ਨੌਜਵਾਨ ਦੇ ਬੈਗ ਤੋਂ ਰੁਪਏ ਚੋਰੀ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਪੰਜਾਬ ਪੁਲਿਸ ਦਾ ਮੁਲਾਜ਼ਮ ਦੱਸਿਆ ਜਾ ਰਿਹਾ ਹੈ। ਪੁਲਿਸ ਮੁਲਾਜ਼ਮ ਉੱਤੇ ਇਲਜ਼ਾਮ ਹੈ ਕਿ ਉਸ ਨੇ ਬਾਈਕ ਸਵਾਰ ਤੋਂ ਲਿਫਟ ਮੰਗੀ ਅਤੇ ਫਿਰ ਉਸ ਦੇ ਪਿੱਠੂ ਬੈਗ ਵਿੱਚ ਰੱਖੇ ਡੇਢ ਲੱਖ ਰੁਪਏ ਚੋਰੀ ਕਰ ਲਏ।
ਇਸ ਦੇ ਬਾਅਦ ਮੁਲਜ਼ਮ ਰਸਤੇ ਵਿੱਚ ਬਹਾਨਾ ਬਣਾ ਕੇ ਉਤਰ ਗਿਆ। ਪੀੜਤ ਨੂੰ ਬਾਅਦ ਵਿੱਚ ਲੱਗਾ ਪਰ ਮੁਲਜ਼ਮ ਉਦੋਂ ਤੱਕ ਫਰਾਰ ਹੋ ਗਿਆ ਸੀ। ਮੁਲਜ਼ਮ ਦਾ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਜਿਸ ਦੀ ਮਦਦ ਨਾਲ ਪੁਲਿਸ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਸੈਕਟਰ 34 ਸਥਿਤ ਪੈਟਰੋਲ ਪੰਬਾ ਦੇ ਕੈਸ਼ੀਅਰ ਆਕਾਸ਼ ਨੇ ਦੱਸਿਆ ਕਿ ਪੈਟਰੋਲ ਪੰਪ ਦੇ ਮਾਲਕ ਪੰਚਕੂਲਾ ਸੈਕਟਰ 7 ਵਿੱਚ ਰਹਿੰਦੇ ਹਨ। ਰੋਜ਼ਾਨਾ ਪੰਪ ਤੋਂ ਜਮ੍ਹਾ ਹੋਇਆ ਕੈਸ਼ ਉਹ ਮਾਲਕ ਦੇ ਘੜ ਦੇ ਕੇ ਆਉਂਦੇ ਹਨ। ਬੁਧਵਾਰ ਸ਼ਾਮ 5 ਵਜੇ ਵੀ ਉਹ ਕੈਸ਼ ਲੈ ਕੇ ਬਾਈਕ ਉੱਤੇ ਜਾ ਰਹੇ ਸੀ। ਸੈਕਟਰ-26/7 ਦੇ ਚੌਂਕ ਉੱਤੇ ਪੁਲਿਸ ਦੀ ਵਰਦੀ ਵਿੱਚ ਖੜੇ ਇੱਕ ਵਿਅਕਤੀ ਨੇ ਰੋਕਣ ਦਾ ਇਸ਼ਾਰਾ ਕੀਤਾ। ਪਹਿਲਾਂ ਤਾਂ ਲੱਗਾ ਕੋਈ ਟਰੈਫਿਕ ਪੁਲਿਸ ਮੁਲਜ਼ਮ ਹੈ ਇਸ ਲਈ ਉਨ੍ਹਾਂ ਨੇ ਬਾਈਕ ਰੋਕ ਲਈ ਪਰ ਉਸ ਨੇ ਲਿਫਟ ਮੰਗੀ।
ਪੀੜਤ ਨੇ ਕਿਹਾ ਕਿ ਮਦਦ ਕਰਨ ਦੀ ਸੋਚ ਵਿੱਚ ਮੈਂ ਬਾਈਕ ਉੱਤੇ ਨੂੰ ਬਿਠਾ ਲਿਆ। ਸੈਕਟਰ-26 ਮੰਡੀ ਗਰਾਉਂਡ ਦੇ ਕੋਲ ਥੋੜਾ ਟਰੈਫਿਕ ਸੀ ਬਾਈਕ ਹੋਲੀ ਤਾਂ ਨੌਜਵਾਨ ਚਲਦੀ ਬਾਈਕ ਤੋਂ ਛਲਾਂਗ ਮਾਰ ਕੇ ਉਤਰ ਗਿਆ ਅਤੇ ਮਹਿੰਦਾ ਪਿਕਅਪ ਵਿੱਚ ਬੈਠ ਗਿਆ। ਇਸ ਤੋਂ ਬਾਅਦ ਉਹ ਗੱਡੀ ਗ੍ਰੇਨ ਮਾਰਕਿਟ ਦੇ ਅੰਦਰ ਚਲੀ ਗਈ। ਜਦੋਂ ਪੀੜਤ ਘਰ ਪਹੁੰਚਿਆ ਤਾਂ ਪੈਸੇ ਨਹੀਂ ਸੀ। ਇਸ ਤੋਂ ਬਾਅਦ ਆਕਾਸ਼ ਅਤੇ ਉਸ ਦੇ ਮਾਲਕ ਨੇ ਸੈਕਟਰ -26 ਥਾਣੇ ਵਿੱਚ ਸ਼ਿਕਾਇਤ ਕੀਤੀ।