ETV Bharat / city

ਲੌਕਡਾਊਨ ਦੌਰਾਨ ਨਹੀਂ ਵੇਚਿਆ ਖ਼ਰਾਬ ਸਾਮਾਨ : ਦੁਕਾਨਦਾਰ - ਲੌਕਡਾਊਨ ਦੌਰਾਨ ਨਹੀਂ ਵੇਚਿਆ ਖ਼ਰਾਬ ਸਾਮਾਨ : ਦੁਕਾਨਦਾਰ

ਦੇਸ਼ ਭਰ ਵਿੱਚ ਪਿਛਲੇ ਸਾਲ ਲੌਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਕਾਰਨ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਹੋਣ ਕਾਰਨ ਸਾਮਾਨ ਖ਼ਰਾਬ ਹੋਇਆ ਤਾਂ ਕਈ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਘਾਟਾ ਵੀ ਪਿਆ। ਚੰਡੀਗੜ੍ਹ ਦੀ ਹੈਲਥ ਡਾਇਰੈਕਟਰ ਡਾ. ਅਮਨਦੀਪ ਕੌਰ ਕੰਗ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਹਰ ਇੱਕ ਦੁਕਾਨਦਾਰ ਨੂੰ ਲੌਕਡਾਊਨ ਵਿੱਚ ਐਕਸਪਾਇਰੀ ਸਾਮਾਨ ਨੂੰ ਖ਼ਤਮ ਕਰਨ ਲਈ ਕਿਹਾ ਗਿਆ।

ਲੌਕਡਾਊਨ ਦੌਰਾਨ ਨਹੀਂ ਵੇਚਿਆ ਖ਼ਰਾਬ ਸਾਮਾਨ : ਦੁਕਾਨਦਾਰ

author img

By

Published : Apr 7, 2021, 1:28 PM IST

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਵਿੱਚ ਪਿਛਲੇ ਸਾਲ ਲੌਕਡਾਊਨ ਲਗਾ ਦਿੱਤਾ ਗਿਆ ਸੀ, ਜਿਸ ਕਾਰਨ ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਦੁਕਾਨਾਂ ਬੰਦ ਹੋਣ ਕਾਰਨ ਸਾਮਾਨ ਖ਼ਰਾਬ ਹੋਇਆ ਤਾਂ ਕਈ ਦੁਕਾਨਦਾਰਾਂ ਨੂੰ ਲੱਖਾਂ ਰੁਪਏ ਦਾ ਘਾਟਾ ਵੀ ਪਿਆ। ਇਸ ਦੌਰਾਨ ਈਟੀਵੀ ਭਾਰਤ ਵੱਲੋਂ ਇੱਕ ਰਿਐਲਟੀ ਚੈੱਕ ਕੀਤਾ ਗਿਆ ਕਿ ਚੰਡੀਗੜ੍ਹ ਸ਼ਹਿਰ ਵਿੱਚ ਲੌਕਡਾਊਨ ਦੌਰਾਨ ਜ਼ਰੂਰੀ ਵਸਤਾਂ ਵੇਚਣ ਵਾਲੇ ਦੁਕਾਨਦਾਰਾਂ ਵੱਲੋਂ ਕਿਸੇ ਵੀ ਤਰੀਕੇ ਦੇ ਐਕਸਪਾਇਰੀ ਸਾਮਾਨ ਨੂੰ ਤਾਂ ਨਹੀਂ ਵੇਚਿਆ ਗਿਆ।

ਲੌਕਡਾਊਨ ਦੌਰਾਨ ਨਹੀਂ ਵੇਚਿਆ ਖ਼ਰਾਬ ਸਾਮਾਨ : ਦੁਕਾਨਦਾਰ

ਇਸ ਦੌਰਾਨ ਸੈਕਟਰ 16 ਸਰਕਾਰੀ ਹਸਪਤਾਲ ਸਥਿਤ ਡਾਇਰੈਕਟਰ ਸਿਹਤ ਅਤੇ ਭਲਾਈ ਵਿਭਾਗ ਦੇ ਦਫ਼ਤਰ ਮੁਤਾਬਕ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਕਈ ਵੱਖ-ਵੱਖ ਸਕੀਮਾਂ ਚਲਾਈਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚ 'Eat Right India' ਤਹਿਤ ਚੰਡੀਗੜ੍ਹ ਦੀ ਜੇਲ੍ਹ ਵਿੱਚ ਅਤੇ ਆਂਗਨਵਾੜੀ ਸੈਂਟਰਾਂ ਵਿੱਚ ਵੱਖ-ਵੱਖ ਜਾਗਰੂਕ ਕੈਂਪ ਲਗਾਏ ਗਏ। ਇਸ ਤੋਂ ਇਲਾਵਾ ਚੰਡੀਗਡ਼੍ਹ ਦੇ ਵਿਚ ਬਣਾਏ ਗਏ ਆਯੂਸ਼ਮਾਨ ਭਾਰਤ ਹੈਲਥ ਐਂਡ ਵੈਲਨੈਸ ਸੈਂਟਰ ਵਿਖੇ ਵੱਖ-ਵੱਖ ਸਮੇਂ ਤੇ ਸੇਫ ਅਤੇ ਪੌਸ਼ਟਿਕ ਖਾਣੇ ਸਬੰਧੀ ਜਾਗਰੂਕ ਅਭਿਆਨ ਚਲਾਏ ਜਾਂਦੇ ਹਨ।

ਇਸ ਦੌਰਾਨ ਚੰਡੀਗੜ੍ਹ ਦੀ ਹੈਲਥ ਡਾਇਰੈਕਟਰ ਡਾ. ਅਮਨਦੀਪ ਕੌਰ ਕੰਗ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਹਰ ਇੱਕ ਦੁਕਾਨਦਾਰ ਨੂੰ ਲੌਕਡਾਊਨ ਵਿੱਚ ਐਕਸਪਾਇਰੀ ਸਾਮਾਨ ਨੂੰ ਖ਼ਤਮ ਕਰਨ ਲਈ ਕਿਹਾ ਗਿਆ। ਉੱਥੇ ਹੀ ਜ਼ਿਆਦਾਤਰ ਦੁਕਾਨਦਾਰਾ ਵੱਲੋਂ ਫੂਡ ਸੇਫਟੀ ਵਿਭਾਗ ਦੀਆਂ ਟੀਮਾਂ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਅਤੇ ਕੋਈ ਵੀ ਅਜਿਹਾ ਕੇਸ ਸਾਹਮਣੇ ਨਹੀਂ ਆਇਆ ਕਿ ਜਿਸ ਵੱਲੋਂ ਐਕਸਪਾਇਰੀ ਮਿਠਾਈ ਜਾਂ ਖਾਣ ਪੀਣ ਦੀ ਚੀਜ਼ ਵੇਚੀ ਗਈ ਹੋਵੇ ਅਤੇ ਉਸ ਖ਼ਿਲਾਫ਼ ਸਿਹਤ ਵਿਭਾਗ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੋਵੇ।

ਇਹ ਵੀ ਪੜ੍ਹੋ: ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਮਾਨਸਾ 'ਚ ਕਿਸਾਨਾਂ ਦੀ ਪੱਕੀ ਫਸਲ ਧਰਤੀ 'ਤੇ ਵਿਛੀ

ਚੰਡੀਗੜ੍ਹ ਸੈਕਟਰ 17 ਸਥਿਤ ਮਸ਼ਹੂਰ ਮਿਠਾਈ ਦੁਕਾਨਦਾਰ ਅਤੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਨੀਰਜ ਨੇ ਕਿਹਾ ਕਿ ਕਿਸੇ ਵੀ ਤਰੀਕੇ ਦੀ ਖ਼ਰਾਬ ਮਿਠਾਈ ਉਨ੍ਹਾਂ ਵੱਲੋਂ ਨਹੀਂ ਵੇਚੀ ਗਈ। ਉਨ੍ਹਾਂ ਕਿਹਾ ਕਿ ਜਦ ਕਿ ਲੌਕਡਾਊਨ ਵਿੱਚ ਸਿਹਤ ਵਿਭਾਗ ਵੱਲੋਂ ਉਨ੍ਹਾਂ ਨੂੰ ਜੋ ਵੀ ਹਦਾਇਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਪਾਲਣਾ ਕੀਤੀ ਗਈ ਅਤੇ ਜ਼ਿਆਦਾਤਰ ਮਿਠਾਈ ਦੁਕਾਨਦਾਰਾਂ ਨੇ ਲੌਕਡਾਊਨ ਵਿੱਚ ਜ਼ਰੂਰਤਮੰਦਾਂ ਨੂੰ ਖਾਣ ਲਈ ਦੇ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕਿਸੇ ਵੀ ਦੁਕਾਨਦਾਰ ਖ਼ਿਲਾਫ਼ ਗ਼ਲਤ ਮਿਠਾਈ ਜਾਂ ਨਕਲੀ ਸਾਮਾਨ ਸਣੇ ਖ਼ਰਾਬ ਸਾਮਾਨ ਵੇਚਣ ਦਾ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਹਰ ਇੱਕ ਦੁਕਾਨਦਾਰ ਵੈਲਿਡ ਡੇਟ ਵਾਲਾ ਸਾਮਾਨ ਹੀ ਵੇਚਦੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.