ETV Bharat / city

ਅਸਥਾਨਾ ਦੀ ਚਿੱਠੀ ਬਾਹਰ ਆਉਣ ਬਾਰੇ ਦਰਜ ਹੋਵੇਗਾ ਮਾਮਲਾ:ਚੰਨੀ - ਐਸਟੀਐਫ ਦੀ ਰਿਪੋਰਟ

ਪੰਜਾਬ ਵਿੱਚ ਹਜਾਰਾਂ ਕਰੋੜ ਰੁਪਏ ਦੇ ਡਰੱਗਜ਼ ਰੈਕੇਟ (Drug racket) ਸਬੰਧੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ (STF report) ਖੋਲ੍ਹਣ ਬਾਰੇ ਕਾਨੂੰਨੀ ਅੜਿੱਕੇ ਲੱਗਣ ਦਾ ਖਦਸਾ ਪ੍ਰਗਟਾਉਂਦਿਆਂ ਏਡੀਜੀਪੀ ਐਸ.ਕੇ.ਅਸਥਾਨਾ ਵੱਲੋਂ ਡੀਜੀਪੀ ਸਹੋਤਾ ਨੂੰ ਲਿਖੀ ਚਿੱਠੀ ਲੀਕ (Asthana letter to DGP Leakage) ਹੋਣ ਦੀ ਜਾਂਚ ਕਰਵਾਈ ਜਾਵੇਗੀ। ਮੁੱਖ ਮਤੰਰੀ ਚਰਨਜੀਤ ਸਿੰਘ ਚੰਨੀ ਨੇ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਵਾਉਣ (Channi says FIR will be loged)ਦੀ ਗੱਲ ਕਹੀ ਹੈ।

ਦਰਜ ਹੋਵੇਗਾ ਮਾਮਲਾ:ਚੰਨੀ
ਦਰਜ ਹੋਵੇਗਾ ਮਾਮਲਾ:ਚੰਨੀ
author img

By

Published : Dec 14, 2021, 8:23 PM IST

ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋਣ ਉਪਰੰਤ ਮੁੱਖ ਮੰਤਰੀ ਚਰਨਜੀਤ ਸਿਘ ਚੰਨੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਬਿਊਰੋ ਆਫ ਇਨਵੈਸਟੀਗੇਸ਼ਨ (ਬੀਓਆਈ) ਦੇ ਡਾਇਰੈਕਟਰ ਏਡੀਜੀਪੀ ਦੀ ਛੁੱਟੀ ਅਤੇ ਉਨ੍ਹਾਂ ਵੱਲੋਂ ਡੀਜੀਪੀ ਨੂੰ ਲਿਖੀ ਚਿੱਠੀ ਜਿਹੇ ਅਹਿਮ ਦਸਤਾਵੇਜ ਲੀਕ (Asthana letter to DGP Leakage) ਹੋਣ ਦੀ ਜਾਂਚ ਕਰਵਾਈ ਜਾਵੇਗੀ ਤੇ ਇਸ ਸਬੰਧ ਵਿੱਚ ਸਰਕਾਰ ਐਫਆਈਆਰ ਦਰਜ ਕਰਵਾਏਗੀ (Channi says FIR will be loged)।

ਉਨ੍ਹਾਂ ਇਹ ਵੀ ਕਿਹਾ ਕਿ ਲੀਕ ਹੋਈ ਚਿੱਠੀ ਸਿਰਫ ਅੱਧੀ ਹੈ ਤੇ ਬਾਕੀ ਕਹਾਣੀ ਮੀਡੀਆ ਵਿੱਚ ਨਹੀਂ ਆਈ ਹੈ। ਸੀਐਮ ਨੇ ਸਪਸ਼ਟ ਲਫ਼ਜ਼ਾਂ ਵਿੱਚ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਡਰ ਹੈ ਕਿ ਉਨ੍ਹਾਂ ਵਿਰੁੱਧ ਨਸ਼ੇ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਣੀ ਹੈ, ਉਹ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ। ਡਰੱਗਜ਼ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਉਹ ਕਿਸੇ ਨੂੰ ਗਿਰਫਤਾਰ ਕਿਵੇਂ ਕਰ ਸਕਦੇ ਹਨ, ਇਸ ਮਾਮਲੇ ਵਿੱਚ ਕਾਨੂੰਨ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ।

ਸੀਐਮ ਚੰਨੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਵੱਡੀ ਮੱਛੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਲੋਕਾਂ ਨੂੰ ਗਿਰਫਤਾਰੀ ਦੇ ਡਰ ਤੋਂ ਨੀਂਦ ਤੱਕ ਨਹੀਂ ਆ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਚੋਰ ਦੀ ਦਾੜੀ ਵਿੱਚ ਤਿਣਕਾ ਹੈ ਤੇ ਕੁਝ ਲੋਕ ਬਚਾਅ ਲਈ ਅਦਾਲਤ ਵੱਲ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਹੀ ਸਾਡੇ ਅਫਸਰਾਂ ਨੂੰ ਧਮਕੀਆਂ ਦੇ ਰਹੇ ਹਨ।

ਜਿਕਰਯੋਗ ਹੈ ਕਿ ਡਰੱਗਜ਼ ਤਸਕਰੀ ਦੀ ਜਾਂਚ ਬਾਰੇ ਹਾਈਕੋਰਟ ਵੱਲੋਂ ਬਣਾਈ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ (STF report) ਹਾਈਕੋਰਟ ਵਿੱਚ ਬੰਦ ਪਈ ਹੈ ਤੇ ਇਸ ਰਿਪੋਰਟ ਨੂੰ ਖੋਲ੍ਹਣ ਲਈ ਪੀਪੀਸੀਸੀ ਪ੍ਰਧਾਨ ਨਵਜੋਤ ਸਿੱਧੂ ਦਬਾਅ ਬਣਾ ਰਹੇ ਹਨ ਤੇ ਦੂਜੇ ਪਾਸੇ ਬੀਓਆਈ ਤੇ ਡਾਇਰੈਕਟਰ ਐਸ.ਕੇ.ਅਸਥਾਨਾ ਵੱਲੋਂ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੂੰ ਲਿਖੀ ਇੱਕ ਚਿੱਠੀ ਲੀਕ ਹੋ ਗਈ। ਇਸ ਚਿੱਠੀ ਵਿੱਚ ਉਨ੍ਹਾਂ ਰਿਪੋਰਟ ਖੋਲ੍ਹਣ ’ਤੇ ਆਉਣ ਵਾਲੀਆਂ ਕਾਨੂੰਨੀ ਪੇਚੀਦਗੀਆਂ ਦਾ ਜਿਕਰ ਕੀਤਾ ਹੈ ਤੇ ਨਾਲ ਹੀ ਕਿਹਾ ਹੈ ਕਿ ਜਿਹੜੀ ਰਿਪੋਰਟ ਹਾਈਕੋਰਟ ਵਿੱਚ ਸੀਲਬੰਦ ਪਈ ਹੈ, ਉਸ ਨੂੰ ਕਿਵੇਂ ਖੋਲ੍ਹਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਜਿਕਰ ਵੀ ਕੀਤਾ ਹੈ ਕਿ ਜੇਕਰ ਈਡੀ ਦੇ ਇਨਪੁਟ ’ਤੇ ਇੱਕ ਵੱਡੇ ਅਕਾਲੀ ਆਗੂ ਦਾ ਨਾਂ ਐਸਟੀਐਫ ਲੈ ਰਹੀ ਹੈ ਤਾਂ ਈਡੀ ਨੇ ਆਪਣੇ ਪੱਧਰ ’ਤੇ ਉਸ ਵਿਰੁੱਧ ਕਾਰਵਾਈ ਕਿਉਂ ਨਹੀਂ ਕੀਤੀ।

ਇਹ ਵੀ ਪੜ੍ਹੋ:STF ਦੀ ਰੀਪੋਰਟ ’ਤੇ Director BOI ਨੇ ਸ਼ੁਰੂ ਕਰਤੀ ਕਾਨੂੰਨੀ ਚਰਚਾ

ETV Bharat Logo

Copyright © 2025 Ushodaya Enterprises Pvt. Ltd., All Rights Reserved.