ਚੰਡੀਗੜ੍ਹ : ਕਾਂਗਰਸ ਵਲੋਂ ਆਪਣੇ ਉਮੀਦਵਾਰਾਂ ਦੀ ਤੀਸਰੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਕਾਂਗਰਸ ਵਲੋਂ ਇਸ ਸੂਚੀ 'ਚ ਰਹਿੰਦੇ ਅੱਠ ਉਮੀਦਵਾਰਾਂ ਦੇ ਨਾਮ ਐਲਾਨ ਕੀਤੇ ਗਏ ਹਨ। ਕਾਂਗਰਸ ਵਲੋਂ ਆਪਣੀ ਇਸ ਸੂਚੀ 'ਚ ਜਿਥੇ ਤਿੰਨ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ, ਉਥੇ ਹੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਹਲਕੇ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ।
-
मैंने कहा था कि हमारे सर्वे के मुताबिक़ चन्नी जी चमकौर साहिब से हार रहे हैं। आज कांग्रेस ने एलान किया है कि वो दो सीटों से चुनाव लड़ेंगे। इसका मतलब सर्वे सच है?
— Arvind Kejriwal (@ArvindKejriwal) January 30, 2022 " class="align-text-top noRightClick twitterSection" data="
">मैंने कहा था कि हमारे सर्वे के मुताबिक़ चन्नी जी चमकौर साहिब से हार रहे हैं। आज कांग्रेस ने एलान किया है कि वो दो सीटों से चुनाव लड़ेंगे। इसका मतलब सर्वे सच है?
— Arvind Kejriwal (@ArvindKejriwal) January 30, 2022मैंने कहा था कि हमारे सर्वे के मुताबिक़ चन्नी जी चमकौर साहिब से हार रहे हैं। आज कांग्रेस ने एलान किया है कि वो दो सीटों से चुनाव लड़ेंगे। इसका मतलब सर्वे सच है?
— Arvind Kejriwal (@ArvindKejriwal) January 30, 2022
ਕਾਂਗਰਸ ਵਲੋਂ ਜਾਰੀ ਕੀਤੀ ਇਸ ਲਿਸਟ ਤੋਂ ਬਾਅਦ ਵਿਰੋਧੀਆਂ ਵਲੋਂ ਚਰਨਜੀਤ ਚੰਨੀ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਸ ਨੂੰ ਲੈਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਚਰਨਜੀਤ ਚੰਨੀ 'ਤੇ ਨਿਸ਼ਾਨਾ ਸਾਧਦਿਆਂ ਟਵੀਟ ਕੀਤਾ ਹੈ।
ਇਸ ਟਵੀਟ 'ਚ ਅਰਵਿੰਦ ਕੇਜਰੀਵਾਲ ਦਾ ਕਹਿਣਾ ਕਿ ਮੈਂ ਕਿਹਾ ਸੀ ਕਿ ਸਾਡੇ ਸਰਵੇ 'ਚ ਚਰਨਜੀਤ ਚੰਨੀ ਆਪਣੀ ਚਮਕੌਰ ਸਾਹਿਬ ਦੀ ਸੀਟ ਤੋਂ ਹਾਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਅੱਜ ਜਾਰੀ ਕੀਤੀ ਲਿਸ਼ਟ 'ਚ ਚਰਨਜੀਤ ਚੰਨੀ ਨੂੰ ਦੋ ਥਾਵਾਂ ਤੋਂ ਖੜਾ ਕਰਦਿਆ ਭਦੌੜ ਤੋਂ ਵੀ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਸਾਬਤ ਹੁੰਦੀ ਹੈ ਕਿ ਸਾਡਾ ਕੀਤਾ ਹੋਇਆ ਸਰਵੇ ਸੱਚ ਹੈ। ਇਸ ਲਈ ਪਾਰਟੀ ਨੇ ਚਰਨਜੀਤ ਚੰਨੀ ਨੂੰ ਚਮਕੌਰ ਸਾਹਿਬ ਦੇ ਨਾਲ ਹੀ ਭਦੌੜ ਤੋਂ ਉਮੀਦਵਾਰ ਖੜਾ ਕੀਤਾ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ 8 ਉਮੀਦਵਾਰਾਂ ਦੀ ਲਿਸਟ ਕੀਤੀ ਜਾਰੀ, 2 ਹਲਕਿਆਂ ਤੋਂ ਚੋਣ ਲੜਨਗੇ ਚੰਨੀ