ਚੰਡੀਗੜ੍ਹ: ਇੱਕ ਕਲਾਕਾਰ ਪੂਰੇ ਸਮਾਜ ਨੂੰ ਆਇਨਾਂ ਦਿਖਾਉਂਦਾ ਹੈ ਤੇ ਆਪਣੀ ਕਲਾ ਦੇ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਦਾ ਵੀ ਕੰਮ ਕਰਦਾ ਹੈ। ਟਰਾਈਸਿਟੀ ਵਿੱਚ ਵੀ ਕੁਝ ਅਜਿਹੇ ਕਲਾਕਾਰ ਨੇ ਜਿਹੜੀ ਕਿ ਹਮੇਸ਼ਾ ਸਮਾਜਿਕ ਮੈਸੇਜ ਲੋਕਾਂ ਵਿੱਚ ਆਪਣੀ ਕਲਾ ਦੇ ਜ਼ਰੀਏ ਪਹੁੰਚ ਜਾਂਦੇ ਹਨ। ਖ਼ਾਸਕਰ ਕੋਰੋਨਾ ਦੇ ਦੌਰ ਵਿੱਚ ਵੈਕਸੀਨੇਸ਼ਨ ਕਿੰਨੀ ਜ਼ਰੂਰੀ ਹੈ।
ਇਸ ਨੂੰ ਲੈ ਕੇ ਟ੍ਰਾਈਸਿਟੀ ਦੇ ਆਰਟਸ ਵੱਲੋਂ ਆਪਣੀ ਇਹ ਪ੍ਰਣ ਉੱਤੇ ਪੋਸਟਰ ਤਿਆਰ ਕੀਤੇ ਗਏ ਜਿਸ ਵਿੱਚ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਤੇ ਇਸ ਤੋਂ ਇਲਾਵਾ ਵੈਕਸੀਨ ਦੀ ਕੀ ਮਹੱਤਤਾ ਹੈ ਇਸ ਬਾਰੇ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਕਲਾਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਲੋਕਾਂ ਨੂੰ ਇੱਕ ਤਸਵੀਰ ਦਿਖਾਉਂਦਾ ਹੈ ਇਸ ਦੇ ਨਾਲ ਹੀ ਸਮਾਜਿਕ ਵਿਸ਼ਿਆਂ ਉੱਤੇ ਵੀ ਉਹ ਮੈਸੇਜ ਵੀ ਉਹ ਆਪਣੀ ਕਲਾ ਦੇ ਰਾਹੀਂ ਲੋਕਾਂ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਨੇ ਐਪਰਨ ਉੱਤੇ ਪੇਂਟ ਕਰ ਲੋਕਾਂ ਨੂੰ ਸੰਦੇਸ਼ ਦਿੱਤਾ ਹੈ ਕਿ ਲੋਕ ਵੱਧ ਤੋਂ ਵੈਕਸੀਨੇਸ਼ਨ ਲਗਵਾਉਣ। ਮਾਸਕ ਸੈਨੀਟਾਈਜ਼ਰ ਤੇ ਸਮਾਜਿਕ ਦੂਰੀ ਵੀ ਬਣਾਏ ਰੱਖਣ।