ਚੰਡੀਗੜ੍ਹ: ਕੋਵਿਡ-19 ਦੇ ਮਹਾਂਮਾਰੀ ਦੇ ਮੱਦੇਨਜ਼ਰ ਅਤੇ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨੇ ਇੱਕ ਨਵੇਂ ਸਥਾਨ 'ਤੇ ਫ਼ੌਜ 'ਚ ਭਰਤੀ ਰੈਲੀ ਕਰਵਾਉਣ ਲਈ ਫ਼ੌਜੀ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਹੈ। ਇਸ ਸਾਲ, ਫ਼ੌਜ 'ਚ ਭਰਤੀ ਰੈਲੀ 7 ਦਸੰਬਰ ਤੋਂ 22 ਦਸੰਬਰ ਤੱਕ ਏਐਸ ਕਾਲਜ ਕਲਾਲ ਮਾਜਰਾ, ਖੰਨਾ (ਲੁਧਿਆਣਾ) ਵਿਖੇ ਕੀਤੀ ਜਾ ਰਹੀ ਹੈ। ਇਹ ਭਰਤੀ ਰੈਲੀ ਵਿਸ਼ੇਸ਼ ਤੌਰ 'ਤੇ ਮੋਗਾ, ਰੂਪਨਗਰ, ਐਸ.ਏ.ਐਸ.ਨਗਰ (ਮੁਹਾਲੀ) ਅਤੇ ਲੁਧਿਆਣਾ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨਾਂ ਲਈ ਕਰਵਾਈ ਜਾ ਰਹੀ ਹੈ।
-
Army recruitment Rally at Khanna to start from 7 December. All candidates to produce #COVID19 free/Asymptomatic Certificate and No Risk Certificate to participate in rally. Candidates who have registered online on Army Web Portal will be eligible to take part in rally.
— Government of Punjab (@PunjabGovtIndia) December 4, 2020 " class="align-text-top noRightClick twitterSection" data="
">Army recruitment Rally at Khanna to start from 7 December. All candidates to produce #COVID19 free/Asymptomatic Certificate and No Risk Certificate to participate in rally. Candidates who have registered online on Army Web Portal will be eligible to take part in rally.
— Government of Punjab (@PunjabGovtIndia) December 4, 2020Army recruitment Rally at Khanna to start from 7 December. All candidates to produce #COVID19 free/Asymptomatic Certificate and No Risk Certificate to participate in rally. Candidates who have registered online on Army Web Portal will be eligible to take part in rally.
— Government of Punjab (@PunjabGovtIndia) December 4, 2020
ਰੈਲੀ ਵਿੱਚ ਹਿੱਸਾ ਲੈਣ ਲਈ ਕੋਵਿਡ-19 ਮੁਕਤ ਸਬੰਧੀ ਸਰਟੀਫ਼ਿਕੇਟ ਅਤੇ ਨੋ-ਰਿਸਕ ਸਰਟੀਫ਼ਿਕੇਟ ਜ਼ਰੂਰੀ
ਭਰਤੀ ਕੈਂਪ ਨੂੰ ਢੁਕਵੇਂ ਸੁਰੱਖਿਆ ਮਾਪਦੰਡਾਂ ਨਾਲ ਸੁਚਾਰੂ ਢੰਗ ਨਾਲ ਚਲਾਉਣ ਲਈ, ਸਾਰੇ ਉਮੀਦਵਾਰਾਂ ਨੂੰ ਰੈਲੀ ਵਾਲੀ ਥਾਂ 'ਤੇ ਰਿਪੋਰਟਿੰਗ ਤੋਂ ਪਹਿਲਾਂ ਕੋਵਿਡ-19 ਮੁਕਤ/ਲੱਛਣ ਨਾ ਹੋਣ ਸਬੰਧੀ ਸਰਟੀਫ਼ਿਕੇਟ ਅਤੇ ਨੋ-ਰਿਸਕ ਸਰਟੀਫਿਕੇਟ ਦੇਣਾ ਹੋਵੇਗਾ।
ਇਸ ਪ੍ਰਕਿਰਿਆ ਨੂੰ ਉਮੀਦਵਾਰਾਂ ਲਈ ਸੁਖਾਲਾ ਬਣਾਉਣ ਵਾਸਤੇ, ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਨੇ ਸਬੰਧਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਨਾਲ ਤਾਲਮੇਲ ਕੀਤਾ ਹੈ। ਸਬੰਧਤ ਜ਼ਿਲ੍ਹਿਆਂ ਦੇ ਸਿਵਲ ਸਰਜਨ/ਮੈਡੀਕਲ ਅਫ਼ਸਰ ਇਹ ਸੁਨਿਸ਼ਚਿਤ ਕਰਨ ਕਿ ਰੈਲੀ ਵਿੱਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਪਹਿਲ ਦੇ ਅਧਾਰ 'ਤੇ ਸਰਟੀਫ਼ਿਕੇਟ ਜਾਰੀ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਆਨਲਾਈਨ ਰਜਿਸਟਰ ਕਰਨ ਵਾਲੇ ਉਮੀਦਵਾਰ ਹੀ ਰੈਲੀ 'ਚ ਲੈ ਸਕਣਗੇ ਹਿੱਸਾ
ਸਿਰਫ਼ ਉਹੀ ਉਮੀਦਵਾਰ ਰੈਲੀ ਵਿੱਚ ਭਾਗ ਲੈਣ ਦੇ ਯੋਗ ਹੋਣਗੇ, ਜਿਨ੍ਹਾਂ ਨੇ ਆਰਮੀ ਦੇ ਵੈੱਬ ਪੋਰਟਲ 'ਤੇ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੋਵੇਗੀ। ਉਮੀਦਵਾਰਾਂ ਨੂੰ 22 ਨਵੰਬਰ ਤੋਂ 6 ਦਸੰਬਰ 2020 ਤੱਕ ਈ-ਮੇਲ ਰਾਹੀਂ ਭੇਜਿਆ ਗਿਆ ਦਾਖ਼ਲਾ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਦਾਖਲਾ ਕਾਰਡ ‘ਤੇ ਸਮੇਂ ਅਤੇ ਸਥਾਨ ਸਬੰਧੀ ਜਾਣਕਾਰੀ ਦਿੱਤੀ ਹੋਵੇਗੀ।