ETV Bharat / state

Punjab Bandh : ਮੋਗਾ ਵਿੱਚ ਪੰਜਾਬ ਬੰਦ ਦਾ ਅਸਰ, ਕਿਸਾਨਾਂ ਨੂੰ ਹਰ ਵਰਗ ਦਾ ਮਿਲਿਆ ਸਾਥ - IMPACT OF PUNJAB BANDH IN MOGA

ਪੰਜਾਬ 'ਚ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਪੂਰਾ ਅਸਰ ਮੋਗਾ 'ਚ ਦੇਖਣ ਨੂੰ ਮਿਲ ਰਿਹਾ ਹੈ।

Impact of Punjab Bandh in Moga
ਮੋਗਾ ਵਿੱਚ ਬੰਦ ਦਾ ਅਸਰ (Etv Bharat (ਪੱਤਰਕਾਰ, ਮੋਗਾ))
author img

By ETV Bharat Punjabi Team

Published : Dec 30, 2024, 2:09 PM IST

Updated : Dec 30, 2024, 8:44 PM IST

ਮੋਗਾ : ਕਿਸਾਨਾਂ ਵੱਲੋਂ ਜਿੱਥੇ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁੱਧ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵੱਲੋਂ ਰੱਖਿਆ ਗਿਆ ਮਰਨ ਵਰਤ ਲਗਾਤਾਰ ਜਾਰੀ ਹੈ, ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਜਗਜੀਤ ਸਿੰਘ ਡੱਲੇਵਾਲ ਨੂੰ ਹਸਪਤਾਲ ਵਿੱਚ ਜ਼ਬਰੀ ਦਾਖਲ ਕਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਹੱਕੀ ਮੰਗਾ ਨਾ ਪੂਰੀਆਂ ਹੋਣ ਕਾਰਨ, ਕਿਸਾਨਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ, ਅੱਜ ਪੂਰੇ ਪੰਜਾਬ 'ਚ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦਾ ਪੂਰਾ ਅਸਰ ਮੋਗਾ 'ਚ ਦੇਖਣ ਨੂੰ ਮਿਲ ਰਿਹਾ ਹੈ। ਬਜ਼ਾਰ ਬੰਦ ਹਨ ਤੇ ਮੋਗਾ ਦੇ ਮੁੱਖ ਚੌਕ ਨੂੰ ਵੀ ਬੰਦ ਕਰ ਦਿੱਤਾ ਗਿਆ।

ਮੋਗਾ ਵਿੱਚ ਪੰਜਾਬ ਬੰਦ ਦਾ ਅਸਰ (Etv Bharat ਪੱਤਰਕਾਰ, ਮੋਗਾ)

ਬੰਦ ਦੌਰਾਨ ਮੋਗਾ ਦਾ ਬੱਸ ਸਟੈਂਡ ਬੰਦ ਹੈ ਤਾਂ ਉਥੇ ਹੀ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਉੱਤੇ ਕਿਸਾਨਾਂ ਦੇ ਧਰਨੇ ਨੂੰ ਸਮਰਥਨ ਮਿਲ ਰਿਹਾ ਹੈ। ਕਿਸਾਨ ਆਗੂ ਨੇ ਕਿਹਾ ਕਿ ਪੂਰੇ ਪੰਜਾਬ ਚੋਂ ਵੱਖ-ਵੱਖ ਵਰਗਾਂ ਵੱਲੋਂ ਪੰਜਾਬ ਬੰਦ ਨੂੰ ਸਮਰਥਨ ਮਿਲ ਰਿਹਾ ਹੈ। ਇੱਥੋਂ ਤੱਕ ਕਿ ਬੱਸ ਯੂਨੀਅਨ ਵੱਲੋਂ ਵੀ ਕਿਸਾਨਾਂ ਦਾ ਸਮਰਥਨ ਦਿੱਤਾ ਗਿਆ ਹੈ। ਮੋਗਾ ਦੇ ਬੱਸ ਸਟੈਂਡ ਚੌਂਕ ਵਿੱਚ ਬੰਦ ਦੀ ਅਗਵਾਈ ਕਰ ਰਹੇ ਕਿਸਾਨ ਆਗੂ ਨੇ ਕਿਹਾ ਕਿ ਲੋਕ ਇਸ ਹੱਦ ਤੱਕ ਸਮਰਥਨ ਦੇ ਰਹੇ ਹਨ ਕਿ ਲੋਕਾਂ ਵੱਲੋਂ ਕਿਸਾਨਾਂ ਲਈ ਲੰਗਰ ਤੱਕ ਲਗਾਏ ਗਏ ਹਨ।

ਮੋਗਾ ਵਿੱਚ ਬੰਦ ਦਾ ਅਸਰ (Etv Bharat ਪੱਤਰਕਾਰ, ਮੋਗਾ)

ਟਰੇਨਾਂ ਰੱਦ

ਕਿਸਾਨਾਂ ਦੇ ਇਸ ਪੰਜਾਬ ਬੰਦ ਦਾ ਸਭ ਤੋਂ ਵੱਧ ਅਸਰ ਰੇਲ ਆਵਾਜਾਈ 'ਤੇ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਦੇ ਵਿਰੋਧ ਕਾਰਨ 200 ਤੋਂ ਵੱਧ ਟਰੇਨਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਉਨ੍ਹਾਂ ਦੇ ਰੂਟ ਬਦਲ ਦਿੱਤੇ ਗਏ ਹਨ। ਜਦੋਂ ਕਿ 19 ਟਰੇਨਾਂ ਨੂੰ ਸ਼ਾਰਟ ਟਰਮੀਨੇਟ ਕੀਤਾ ਗਿਆ ਹੈ। ਇਸ ਦੇ ਨਾਲ ਹੀ 15 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ 9 ਟਰੇਨਾਂ ਨੂੰ ਰੋਕਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਚਲਾਈਆਂ ਜਾ ਰਹੀਆਂ ਟਰੇਨਾਂ ਨੂੰ ਅਜਿਹੀਆਂ ਥਾਵਾਂ 'ਤੇ ਰੋਕਿਆ ਜਾਵੇਗਾ, ਜਿੱਥੇ ਰੇਲਵੇ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Last Updated : Dec 30, 2024, 8:44 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.