ਚੰਡੀਗੜ੍ਹ: ਪੰਜਾਬ ਦੇ ਆੜ੍ਹਤੀਆਂ ਦੇ ਖ਼ਰੀਦ ਏਜੰਸੀਆਂ ਵੱਲ ਪਏ ਬਕਾਇਆ ਨਾ ਦੇਣ ਦੇ ਰੋਸ ਵੱਜੋਂ ਆੜ੍ਹਤੀ ਐਸੋਸੀਏਸ਼ਨ ਨੇ ਧਰਨਾ ਦਿੱਤਾ। ਚੰਡੀਗੜ੍ਹ ਅਨਾਜ ਮੰਡੀ ਵਿਖੇ ਸੈਂਕੜੇ ਤਾਦਾਦ ਵਿੱਚ ਆੜ੍ਹਤੀਏ ਪੁੱਜੇ ਅਤੇ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ।
ਆੜ੍ਹਤੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਤਕਰੀਬਨ 131 ਕਰੋੜ ਰੁਪਿਆ ਪੰਜਾਬ ਸਰਕਾਰ ਵੱਲ ਬਕਾਇਆ ਪਿਆ ਹੈ ਅਤੇ ਇਹ ਪੈਸਾ ਕੇਂਦਰ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਇਸ ਨੂੰ ਦੱਬੀ ਬੈਠੀ ਹੈ।
ਇਹ ਵੀ ਪੜੋ: ਨਾਂਦੇੜ ਸਾਹਿਬ ਤੋਂ ਭੱਜ ਕੇ ਤਰਨਤਾਰਨ ਵਿੱਚ ਲੁਕੇ ਹੋਏ ਸੀ ਦੋਵੇਂ ਨਿਹੰਗ, ਕਤਲ ਦਾ ਸੀ ਮਾਮਲਾ ਦਰਜ
ਰਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਪਹਿਲਾਂ ਸਰਕਾਰ ਕਹਿ ਰਹੀ ਸੀ ਕਿ ਇਹ ਪੈਸਾ ਕੇਂਦਰ ਸਰਕਾਰ ਵੱਲੋਂ ਜਾਰੀ ਨਹੀਂ ਕੀਤਾ ਗਿਆ ਪਰ ਸਾਨੂੰ ਜਾਣਕਾਰੀ ਮਿਲੀ ਹੈ ਕਿ ਕੇਂਦਰ ਸਰਕਾਰ ਨੇ ਪੈਸਾ ਭੇਜ ਦਿੱਤਾ, ਜੋ ਕਿ ਸੂਬਾ ਸਰਕਾਰ ਜਾਰੀ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੰਤਰੀ ਵੀ ਜਦੋਂ ਬੈਠਕ ਬੁਲਾਉਣੀ ਹੁੰਦੀ ਹੈ ਉਸ ਵਿੱਚ ਪੱਖਪਾਤ ਕਰਦੇ ਹਨ। ਉਨ੍ਹਾਂ ਕਿਹਾ ਕਿ ਬੈਠਕ ਵਿੱਚ ਵੀ ਸਾਨੂੰ ਨਹੀਂ ਬੁਲਾਇਆ ਗਿਆ।
ਉਨ੍ਹਾਂ ਕਿਹਾ ਕਿ ਜੇ ਸਰਕਾਰ ਆੜ੍ਹਤੀਆ ਦੀ ਆੜ੍ਹਤ ਖ਼ਤਮ ਕਰ ਕੇ ਆੜ੍ਹਤੀਆ ਨੂੰ ਸਾਈਡ ’ਤੇ ਕਰੇਗੀ ਤਾਂ ਇਸ ਦਾ ਸਿੱਧਾ ਨੁਕਸਾਨ ਪੰਜਾਬ ਅਤੇ ਕਿਸਾਨ ਨੂੰ ਵੀ ਚੁੱਕਣਾ ਪਵੇਗਾ, ਕਿਉਂਕਿ ਆੜ੍ਹਤੀਆ ਹੀ ਹਮੇਸ਼ਾ ਕਿਸਾਨਾਂ ਦੇ ਨਾਲ ਦੁੱਖ-ਸੁੱਖ ਵਿੱਚ ਖੜ੍ਹਦਾ ਹੈ।
ਇਹ ਵੀ ਪੜੋ: ਵੱਖ-ਵੱਖ ਮੁੱਦਿਆਂ 'ਤੇ ਮੀਟਿੰਗ ਲਈ ਭਾਰਤ ਪੁੱਜੇ ਪਾਕਿ ਦੇ 8 ਅਧਿਕਾਰੀ