ETV Bharat / city

2019 ਲੇਖਾ ਜੋਖਾ: ਮਹਿਲਾਵਾਂ ਖਿਲਾਫ਼ ਅਪਰਾਧ 'ਚ ਇਜ਼ਾਫਾ - Women security in punjab news

ਦੇਸ਼ ਵਿੱਚ ਅੱਜ ਵੀ ਔਰਤਾਂ ਵਿਰੁੱਧ ਜ਼ੁਲਮ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ, ਉਹ ਭਾਵੇਂ ਦਾਜ ਪ੍ਰਤੀ ਹੋਵੇ ਜਾਂ ਅਣਖ ਲਈ ਕਤਲ ਜਾਂ ਫਿਰ ਬਲਾਤਕਾਰ ਜਾਂ ਉਨ੍ਹਾਂ ਨਾਲ ਛੇੜਛਾੜ ਜਾਂ ਘਰੇਲੂ ਹਿੰਸਾ ਔਰਤਾਂ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। 2014 ਤੋਂ ਲੈ ਕੇ 2019 ਤੱਕ ਵਾਰਦਾਤਾਂ ਵਿੱਚ 30 ਫੀਸਦੀ ਵਾਧਾ ਹੋਇਆ ਹੈ।

ਕੀ ਸੁਰੱਖਿਅਤ ਹਨ ਪੰਜਾਬ 'ਚ ਮਹਿਲਾਵਾਂ...?
ਕੀ ਸੁਰੱਖਿਅਤ ਹਨ ਪੰਜਾਬ 'ਚ ਮਹਿਲਾਵਾਂ...?
author img

By

Published : Dec 31, 2019, 7:54 PM IST

ਭਾਰਤ ਨੂੰ ਅਜ਼ਾਦ ਹੋਏ 72 ਸਾਲ ਹੋ ਗਏ ਹਨ ਪਰ, ਜੇ ਮਹਿਲਾਵਾਂ ਦੀ ਸੁਰੱਖਿਆ ਦੀ ਗੱਲ ਕੀਤੀ ਜਾਵੇ ਤਾਂ ਉਹ ਨਾਹ ਦੇ ਬਰਾਬਰ ਹੈ। ਹਾਲਾਂਕਿ ਸਰਕਾਰ ਵੱਲੋਂ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਕਈ ਦਾਅਵੇ ਕੀਤੇ ਗਏ ਹਨ, ਪਰ ਇਹ ਸਾਰੇ ਦਾਅਵੇ ਉਸ ਵੇਲੇ ਫਿਕੇ ਪੈਂਦੇ ਵਿਖਾਈ ਦਿੰਦੇ ਹਨ, ਜਦ ਮਹਿਲਾਵਾਂ 'ਤੇ ਅਪਰਾਧ ਦੀਆਂ ਦਰਾਂ ਦਿਨ ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ।

ਕੀ ਸੁਰੱਖਿਅਤ ਹਨ ਪੰਜਾਬ 'ਚ ਮਹਿਲਾਵਾਂ...?

ਜੇ ਸਾਲ 2019 ਦੇ ਅਪਰਾਧਾਂ ਦੀ ਗੱਲ ਕੀਤੀ ਜਾਵੇ ਤਾਂ ਮਹਿਲਾਵਾਂ ਵਿਰੁੱਧ ਅਪਰਾਧ ਦਰਾਂ 'ਚ 2014 ਤੋਂ ਲੈ ਕੇ 2019 ਤੱਕ 30 ਫੀਸਦੀ ਵਾਧਾ ਹੋਇਆ ਹੈ।

ਅੰਕੜੇ ਦੱਸਦੇ ਹਨ ਕਿ ਬਲਾਤਕਾਰ ਦੇ ਕਈ ਮਾਮਲਿਆਂ ਵਿੱਚ ਔਰਤਾਂ ਪੁਲਿਸ ਸਟੇਸ਼ਨ ਸ਼ਿਕਾਇਤ ਤੱਕ ਦਰਜ ਨਹੀਂ ਕਰਨ ਜਾਂਦੀਆਂ, ਪੰਜਾਬ ਵਿੱਚ ਸਾਲਾਨਾ 5000 ਤੋਂ ਵੱਧ ਕੇਸ ਔਰਤਾਂ 'ਤੇ ਤਸ਼ੱਦਦ ਦੇ ਰਜਿਸਟਰ ਹੁੰਦੇ ਹਨ। ਮਹਿਲਾਵਾਂ ਅੱਜ ਵੀ ਦਾਜ, ਬਲਾਤਕਾਰ, ਛੇੜਛਾੜ ਜਾਂ ਘਰੇਲੂ ਹਿੰਸਾ ਵਰਗੇ ਅੱਤਿਆਚਾਰਾਂ ਨੂੰ ਸਹਿਣ ਲਈ ਮਜਬੂਰ ਹਨ।

ਪੰਜਾਬ ਦੇ ਵੱਖ-ਵੱਖ ਹਿੱਸਿਆ ਤੋਂ ਛੋਟੀਆਂ ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ। ਬੀਤੇ ਦਿਨੀਂ ਲੁਧਿਆਣਾ 'ਚ 4 ਸਾਲ ਦੀ ਮਾਸੂਮ ਨਾਲ ਸਕੂਲ ਵਿੱਚ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੁਣ ਸਵਾਲ ਉੱਠਦਾ ਹੈ ਕਿ ਜੇ ਸਿਖਿਆ ਦਾ ਮੰਦਰ ਹੀ ਬੱਚਿਆ ਲਈ ਸੁਰੱਖਿਤ ਨਹੀਂ ਹੈ ਤਾਂ ਅਸੀਂ ਕਿਸ ਹੋਰ ਤੋਂ ਕੀ ਉਮੀਦ ਕਰਦੇ ਹਾਂ। ਇਹ ਸਿਰਫ ਲੁਧਿਆਣਾ ਦਾ ਹਾਲ ਨਹੀਂ ਹੈ, ਮੋਗਾ, ਬਰਨਾਲਾ, ਜਲੰਧਰ, ਅੰਮ੍ਰਿਤਸਰ, ਮੋਹਾਲੀ ਵਰਗੇ ਪੰਜਾਬ ਦੇ ਕਈ ਹਿੱਸਿਆ ਤੋਂ ਜਬਰ-ਜਨਾਹ ਦੇ ਮਾਮਲੇ ਸਾਹਮਣੇ ਆਏ ਹਨ।

ਔਰਤਾਂ ਵਿਰੁੱਧ ਹੋ ਰਹੇ ਜ਼ੁਲਮ ਸਬੰਧੀ ਅਸੀਂ ਔਰਤਾਂ ਤੋਂ ਹੀ ਰਾਏ ਜਾਣੀ ਤਾਂ ਬਿਆਨ ਵੀ ਹੈਰਾਨੀਜਨਕ ਸਨ। ਔਰਤਾਂ ਦਾ ਕਹਿਣਾ ਹੈ ਕਿ ਸਾਡੇ ਕਾਨੂੰਨ ਸਖ਼ਤ ਨਹੀਂ ਹੈ, ਜੁਰਮ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਘੱਟ ਸਜ਼ਾ ਜਾਂ ਰਿਹਾਈ ਮਿਲਣ ਕਾਰਨ ਉਹ ਡਰਦੇ ਨਹੀਂ। ਔਰਤਾਂ ਦਾ ਕਹਿਣਾ ਹੈ ਕਿ ਪੁਲਿਸ ਹੈਲਪ ਲਾਈਨ ਨੰਬਰ ਤਾਂ ਸ਼ੁਰੂ ਕਰਦੀ ਹੈ ਪਰ ਫਾਇਦਾ ਤਾਂ ਹੀ ਹੈ ਜੇਕਰ ਜ਼ਮੀਨੀ ਪੱਧਰ 'ਤੇ ਇਸ ਨੂੰ ਲਾਗੂ ਕੀਤਾ ਜਾਵੇ।

ਕੈਪਟਨ ਨੇ ਸੁਰੱਖਿਆ ਲਈ ਚਲਾਈ ਮੁੰਹਿਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਤ 9 ਵਜੇ ਤੋਂ ਸਵੇਰੇ 6 ਵਜੇ ਵਿਚਾਲੇ ਮਹਿਲਾਵਾਂ ਨੂੰ ਘਰ ਜਾਣ ਲਈ ਢੁੱਕਵਾਂ ਸਾਧਨ ਨਾ ਮਿਲਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਲਈ ਮੁਫ਼ਤ ਪੁਲਿਸ ਸਹਾਇਤਾ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਦੇ ਮੱਦੇਨਜ਼ਰ ਮਹਿਲਾ ਪੀਸੀਆਰ ਵੈਨਾਂ ਨੂੰ ਪੰਜਾਬ ਦੇ ਵੱਡੇ 5 ਸ਼ਹਿਰਾਂ ਵਿੱਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ।

ਹੁਕਮਾਂ ਦੀ ਪਾਲਣਾ ਕਰਦਿਆਂ ਮਹਿਲਾ ਪੀਸੀਆਰ ਵੈਨਾਂ ਮੋਹਾਲੀ, ਅੰਮ੍ਰਿਤਸਰ, ਪਟਿਆਲਾ, ਲੁਧਿਆਣਾ ਤੇ ਜਲੰਧਰ ਦੀਆਂ ਮਹਿਲਾਵਾਂ ਨੂੰ ਸੁਰੱਖਿਅਤ ਘਰ ਪਹੁੰਚਾਵੇਗੀ। ਪੁਲਿਸ ਪਿੱਕ-ਡਰਾਪ ਸਕੀਮ ਤਹਿਤ ਸ਼ੁਰੂਆਤ 3 ਤੋਂ 18 ਦਸੰਬਰ ਦੇ ਦਰਮਿਆਨ 100/112, 181 ਤੇ 1091 ਹੈਲਪਲਾਈਨ ਨੰਬਰਾਂ 'ਤੇ ਕੁੱਲ 40 ਫੋਨ ਆਏ ਸਨ। ਮੁੱਖ ਮੰਤਰੀ ਨੇ ਇਸ ਯੋਜਨਾ ਦੀ ਸ਼ੁਰੂਆਤ 3 ਦਸੰਬਰ 2019 ਨੂੰ ਕੀਤੀ ਸੀ। ਇਸ ਤਹਿਤ ਰਾਤ 9 ਤੋਂ ਸਵੇਰੇ 6 ਵਜੇ ਦੇ ਦੌਰਾਨ ਮੁਸੀਬਤ ਵਿੱਚ ਜਾਂ ਇਕੱਲੀਆਂ ਮਹਿਲਾਵਾਂ ਨੂੰ ਜ਼ਰੂਰਤ ਪੈਣ 'ਤੇ ਪੁਲਿਸ ਸੁਰੱਖਿਤ ਘਰ/ਦਫ਼ਤਰ ਆਪਣੀ ਨਿਗਰਾਨੀ ਵਿੱਚ ਪਹੁੰਚਾਏਗੀ।

ਕੀ ਪੁਲਿਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ?

ਕੈਪਟਨ ਸਰਕਾਰ ਨੇ ਤਾਂ ਮਹਿਲਾ ਨੂੰ ਵੱਡਾ ਤੋਹਫਾ ਦੇ ਦਿੱਤਾ, ਕੀ ਪੁਲਿਸ 'ਤੇ ਭਰੋਸਾ ਕੀਤਾ ਜਾ ਸਕਦਾ ਹੈ? ਇਹ ਸਵਾਲ ਸੂਬੇ ਦੀ ਹਰ ਮਹਿਲਾ ਦੇ ਦਿਮਾਗ 'ਚ ਸਭ ਤੋਂ ਪਹਿਲਾ ਆਵੇਗਾ। ਪੁਲਿਸ ਦੀ ਕਾਰਗੁਜਾਰੀ ਕਿਸੇ ਤੋਂ ਲੁਕੀ ਨਹੀਂ ਹੈ। 21 ਨਵੰਬਰ 2019 ਨੂੰ ਬਰਨਾਲਾ 'ਚ ਇੱਕ ਮਹਿਲਾ ਨੇ 2 ਪੁਲਿਸ ਮੁਲਾਜ਼ਮਾਂ 'ਤੇ ਜਬਰ ਜਨਾਹ ਦੇ ਦੋਸ਼ ਲਾਏ ਸਨ, ਜਿਸ ਦੇ ਚਲਦਿਆਂ ਉਨ੍ਹਾਂ ਮੁਲਾਜ਼ਮਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ। ਇਸ ਮਾਮਲੇ 'ਚ ਮਹਿਲਾ ਨੂੰ ਇਨਸਾਫ਼ ਕਦੋਂ ਮਿਲੇਗਾ ਇਹ ਤਾਂ ਬਾਅਦ ਦੀ ਗੱਲ ਹੈ, ਪਰ ਪੁਲਿਸ 'ਤੇ ਭਰੋਸਾ ਕਰਨਾ ਚਾਹੀਦਾ ਹੈ ? ਇਸ 'ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।

ਦੂਜਾ ਮਾਮਲਾ ਹੁਸ਼ਿਆਰਪੁਰ ਰੇਲਵੇ ਪੁਲਿਸ ਵੱਲੋਂ ਸਾਹਮਣੇ ਆਇਆ ਸੀ। ਚੌਲਾਂਗ ਚੌਕੀ 'ਚ ਰੇਲਵੇ ਪੁਲਿਸ ਦੇ ਮੁਲਾਜ਼ਮਾ ਵੱਲੋਂ ਨਬਾਲਗ ਕੁੜੀ ਨਾਲ ਜ਼ਬਰ ਜਨਾਹ ਕੀਤਾ ਗਿਆ। ਜਦ ਰੱਖਿਆ ਕਰਨ ਵਾਲੇ ਹੀ ਹੈਵਾਨ ਬਣ ਜਾਣ ਤਾਂ ਕਿਸੇ ਹੋਰ ਤੋਂ ਅਸੀ ਇਨਸਾਫ਼ ਦੀ ਮੰਗ ਨਹੀਂ ਕਰ ਸਕਦੇ।

ਸਾਡਾ ਸਮਾਜ ਭਾਵੇਂ ਕਿੰਨੇ ਹੀ ਆਧੁਨਿਕ ਹੋਣ ਦੀ ਗੱਲ ਕਰਦਾ ਹੋਵੇ ਪਰ ਔਰਤਾਂ ਪ੍ਰਤੀ ਉਨ੍ਹਾਂ ਦੀ ਸੋਚ ਅੱਜ ਵੀ ਸੌੜੀ ਹੈ। ਸਿਰਫ ਦੇਸ਼ ਵਿੱਚ ਹੀ ਨਹੀਂ ਸਗੋਂ ਵਿਸ਼ਵ ਭਰ ਦੀਆਂ ਔਰਤਾਂ ਵਿਰੁੱਧ ਜੁਰਮ ਜਾਰੀ ਹਨ ਅਤੇ ਇਨ੍ਹਾਂ ਦਾ ਹੱਲ ਕਿਸੇ ਦੇ ਕੋਲ ਨਹੀਂ। ਸਰਕਾਰਾਂ ਤੇ ਪੁਲਿਸ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਦਾਅਵੇ ਤਾਂ ਬਹੁਤ ਕਰਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਇਸ ਦੀ ਅਸਲੀਅਤ ਕੁੱਝ ਹੋਰ ਹੀ ਹੈ ਜੋ ਅੰਕੜੇ ਦੱਸਦੇ ਹਨ।

Intro:Hl..ਨਹੀਂ ਰੁਕ ਰਿਹਾ ਔਰਤਾਂ ਖਿਲਾਫ ਅੱਤਿਆਚਾਰ, 2014 ਤੋਂ ਲੈ ਕੇ 2019 ਤੱਕ ਵਧਿਆ 30 ਫੀਸਦੀ..

Anchor...ਸਾਡੇ ਦੇਸ਼ ਵਿੱਚ ਅੱਜ ਵੀ ਔਰਤਾਂ ਦੇ ਖਿਲਾਫ ਜ਼ੁਲਮ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਹੋ ਰਿਹਾ ਹੈ ਉਹ ਭਾਵੇਂ ਦਾਜ ਪ੍ਰਤੀ ਹੋਵੇ ਜਾਂ ਅਣਖ ਲਈ ਕਤਲ ਜਾਂ ਫਿਰ ਬਲਾਤਕਾਰ ਜਾਂ ਉਨ੍ਹਾਂ ਨਾਲ ਛੇੜਛਾੜ, ਘਰੇਲੂ ਹਿੰਸਾ ਦੇ ਵੀ ਔਰਤਾਂ ਦੇ ਨਾਲ ਕੇਸ ਲਗਾਤਾਰ ਵਧਦੇ ਜਾ ਰਹੇ ਨੇ ਪਰ ਅੱਜ ਵੀ ਔਰਤਾਂ ਨੂੰ ਇਨਸਾਫ ਲਈ ਜਾਂ ਤਾਂ ਅਦਾਲਤਾਂ ਦੇ ਲੰਮੇ ਚੱਕਰ ਕੱਟਣੇ ਪੈਂਦੇ ਨੇ ਜਾਂ ਫਿਰ ਰਾਜੀਨਾਮਾ ਕਰਕੇ ਸਮਝੌਤੇ ਵੀ ਕਰਨੇ ਪੈ ਰਹੇ ਨੇ...ਅੰਕੜੇ ਦੱਸਦੇ ਨੇ ਕਿ ਬਲਾਤਕਾਰ ਦੇ ਕਈ ਮਾਮਲਿਆਂ ਦੇ ਵਿੱਚ ਔਰਤਾਂ ਪੁਲੀਸ ਸਟੇਸ਼ਨ ਸ਼ਿਕਾਇਤ ਤੱਕ ਨਹੀਂ ਕਰਨ ਜਾਂਦੀਆਂ...ਪੰਜਾਬ ਦੇ ਵਿੱਚ ਹੀ ਸਾਲਾਨਾ 5000 ਤੋਂ ਵੱਧ ਕੇਸ ਔਰਤਾਂ ਤੇ ਅੱਤਿਆਚਾਰ ਦੇ ਰਜਿਸਟਰਡ ਹੁੰਦੇ ਨੇ..ਪਰ ਸਾਡਾ ਸਮਾਜ ਭਾਵੇਂ ਕਿੰਨੇ ਹੀ ਆਧੁਨਿਕ ਹੋਣ ਦੀ ਗੱਲ ਕਰਦਾ ਹੋਵੇ ਪਰ ਔਰਤਾਂ ਪ੍ਰਤੀ ਉਨ੍ਹਾਂ ਦੀ ਸੋਚ ਅੱਜ ਵੀ ਸੁੰਗੜ ਰਹੀ ਹੈ...ਸਿਰਫ ਦੇਸ਼ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਵਿਸ਼ਵ ਭਰ ਔਰਤਾਂ ਦੇ ਖਿਲਾਫ ਜੁਰਮ ਜਾਰੀ ਨੇ ਅਤੇ ਇਨ੍ਹਾਂ ਦਾ ਹੱਲ ਕਿਸੇ ਦੇ ਕੋਲ ਨਹੀਂ...ਸਰਕਾਰਾਂ ਤੇ ਪੁਲਿਸ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਦਾਅਵੇ ਤਾਂ ਬਹੁਤ ਕਰਦੀਆਂ ਨੇ ਪਰ ਜ਼ਮੀਨੀ ਪੱਧਰ ਤੇ ਇਸ ਦੀ ਅਸਲੀਅਤ ਕੁੱਝ ਹੋਰ ਹੀ ਹੈ ਜੋ ਅੰਕੜੇ ਦੱਸਦੇ ਨੇ..

Body:Vo..1 ਔਰਤਾਂ ਦੇ ਖਿਲਾਫ ਹੋ ਰਹੇ ਜ਼ੁਲਮ ਸੰਬੰਧੀ ਜਦੋਂ ਅਸੀਂ ਔਰਤਾਂ ਤੋਂ ਹੀ ਬੋਲਾਂ ਦੀ ਰਾਏ ਜਾਣੀ ਤਾਂ ਬਿਆਨ ਵੀ ਹੈਰਾਨੀਜਨਕ ਸਨ..ਔਰਤਾਂ ਦਾ ਕਹਿਣਾ ਹੈ ਕਿ ਸਾਡੇ ਕਾਨੂੰਨ ਸਖਤ ਨਹੀਂ ਹੈ ਜੁਰਮ ਕਰਨ ਦੇ ਬਾਵਜੂਦ ਦੋਸ਼ੀਆਂ ਨੂੰ ਘੱਟ ਸਜ਼ਾ ਜਾਂ ਬੇਲ ਮਿਲਣ ਕਾਰਨ ਉਹ ਡਰਦੇ ਨਹੀਂ...ਔਰਤਾਂ ਦਾ ਕਹਿਣਾ ਹੈ ਕਿ ਪੁਲਿਸ ਹੈਲਪ ਲਾਈਨ ਨੰਬਰ ਤਾਂ ਸ਼ੁਰੂ  ਕਰਦੀ ਹੈ ਪਰ ਫਾਇਦਾ ਤਾਂ ਹੀ ਹੈ ਜੇਕਰ ਜ਼ਮੀਨੀ ਪੱਧਰ ਤੇ ਇਸ ਨੂੰ ਲਾਗੂ ਕੀਤਾ ਜਾਵੇਗਾ...

Byte..ਔਰਤਾਂ

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.