ਚੰਡੀਗੜ੍ਹ: ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਇੱਕ ਹੋਰ ਸੀਸੀਟੀਵੀ ਸਾਹਮਣੇ ਆਈ ਹੈ। ਇਸ ਵਾਇਰਲ ਹੋ ਰਹੀ ਵੀਡੀਓ ਵਿੱਚ ਮੂਸੇਵਾਲਾ ਦੇ ਕਤਲ ਦੌਰਾਨ ਹਮਲਾਵਰਾਂ ਵੱਲੋਂ ਵਰਤੀ ਗਈ ਬਲੈਰੋ ਗੱਡੀ ਵਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਅਲਟੋ ਕਾਰ ਵੀ ਵਿਖਾਈ ਦੇ ਰਹੀ ਹੈ ਜੋ ਪੁਲਿਸ ਵੱਲੋਂ ਬਰਾਮਦ ਕੀਤੀ ਜਾ ਚੁੱਕੀ ਹੈ।
ਮੂਸੇਵਾਲਾ ਕਤਲਕਾਂਡ ’ਚ ਲਗਾਤਾਰ ਸਾਮਹਣੇ ਆ ਰਹੀਆਂ ਵੀਡੀਓਜ਼ ਬਲੈਰੋ ਗੱਡੀ ਅੱਗੇ ਅਲਟੋ ਕਾਰ ਵਿਖਾਈ ਦੇ ਰਹੀ ਹੈ ਜਿਸਨੂੰ ਕਿਹਾ ਜਾ ਰਿਹਾ ਹੈ ਕਿ ਇਹੀ ਅਲਟੋ ਮੁਲਜ਼ਮ ਖੋਹ ਕੇ ਮੌਕੇ ਤੋਂ ਫਰਾਰ ਹੋਏ ਸਨ। ਇਸ ਸੀਸੀਟੀਵੀ ਨੂੰ ਕਰੀਬ ਸ਼ਾਮ 5.47 ਵਜੇ ਦੀ ਦੱਸੀ ਜਾ ਰਹੀ ਹੈ। ਦੱਸ ਦਈਏ ਕਿ 29 ਮਈ ਦੀ ਸ਼ਾਮ 5.29 ਵਜੇ ਕਰੋਲਾ ਗੱਡੀ ਅਤੇ ਬਲੈਰੋ ਗੱਡੀ ਵਿੱਚ ਸਵਾਰ ਹਥਿਆਰਬੰਦ ਹਮਲਾਵਰਾਂ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਕਾਬਿਲੇਗੌਰ ਹੈ ਕਿ ਇੱਕ ਸੀਸੀਟੀਵੀ ਵਾਰਦਾਤ ਤੋਂ ਕੁਝ ਸਮਾਂ ਪਹਿਲਾਂ ਦੀ ਸਾਹਮਣੇ ਆਈ ਸੀ ਅਤੇ ਹੁਣ ਘਟਨਾ ਤੋਂ ਬਾਅਦ ਦੀ ਇੱਕ ਹੋਸ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਅਲਟੋ ਕਾਰ ਪਿੱਛੇ ਬਲੈਰੋ ਗੱਡੀ ਆਉਂਦੀ ਵਿਖਾਈ ਦੇ ਰਹੀ ਹੈ।
ਨਵੀਂ ਵੀਡੀਓ ’ਚ ਕੀ ਦਿੱਤਾ ਵਿਖਾਈ?: ਇਹ ਵੀਡੀਓ ਮੂਸੇਵਾਲਾ ਦੇ ਕਤਲ ਤੋਂ 18 ਮਿੰਟ ਬਾਅਦ ਦੀ ਹੈ। ਇਸ ਤੋਂ ਪਹਿਲਾਂ ਜਿਹੜੀ ਵੀਡੀਓ ਸਾਹਮਣੇ ਆਈ ਸੀ ਉਹ ਕਰੀਬ 5:29 ਮਿੰਟ ਦੀ ਹੈ ਜਿਸ ਵਿੱਚ ਉਸਨੂੰ ਗੋਲੀਆਂ ਮਾਰੀਆਂ ਗਈਆਂ ਸਨ ਅਤੇ ਉਸ ਸੀਸੀਟੀਵੀ ਵਿੱਚ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਸੀ। ਹੁਣ ਇਹ ਜੋ ਨਵੀਂ ਵੀਡੀਓ ਵਿਖਾਈ ਦੇ ਦਿੱਤੀ ਹੈ ਇਹ 5:47 ਦੀ ਹੈ। ਇਸ ਵੀਡੀਓ ਵਿੱਚ ਬੈਲੋਰ ਵਿੱਚ 3 ਲੋਕ ਵਿਖਾਈ ਦੇ ਰਹੇ ਹਨ ਜਦਕਿ ਪਿੱਛੇ ਕਿੰਨ੍ਹੇ ਲੋਕ ਬੈਠੇ ਹਨ ਉਸਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਵੀਡੀਓ ਵਿੱਚ ਬੈਲੋਰ ਕਾਰ ਦੀ ਫਰੰਟ ਸਾਈਡ ਸਾਹਮਣੇ ਆਈ ਹੈ ਜੋ ਕਿ ਪੁਲਿਸ ਲਈ ਜਾਂਚ ਵਿੱਚ ਸਹਾਈ ਹੋ ਸਕਦੀ ਹੈ।
ਮੁਲਜ਼ਮਾਂ ਨੇ ਕਿਵੇਂ ਖੋਹੀ ਸੀ ਅਲਟੋ?: ਹਮਲਾਵਰਾਂ ਨੇ ਅਲਟੋ ਕਾਰ ਨੂੰ ਰੋਕ ਉਸਨੂੰ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। ਜਿਸ ਗੱਡੀ ਵਿੱਚ ਹਥਿਆਰਬੰਦ ਹਮਲਾਵਰ ਫਰਾਰ ਹੋਏ ਸਨ ਉਹ ਹਰਿਆਣਾ ਦੇ ਫਤਿਹਾਬਾਦ ਦੇ ਸ਼ਖ਼ਸ ਦੀ ਹੈ। ਇਹ ਕਾਰ ਪੁਲਿਸ ਵੱਲੋਂ ਮੋਗਾ ਤੋਂ ਬਰਾਮਦ ਕੀਤੀ ਗਈ ਸੀ ਜਿਸ ਉੱਪਰ ਨੰਬਰ ਪਲੇਟ ਨਹੀਂ ਸੀ। ਇਹ ਵੀਡਓ ਮਾਨਸਾ ਦੇ ਪਿੰਡ ਬੱਬੀਆਣਾ ਦੀ ਦੱਸੀ ਜਾ ਰਹੀ ਹੈ ਜੋ ਕਿ ਇੱਕ ਘਰ ਵਿੱਚ ਸੀਸੀਟੀਵੀ ਵਿੱਚ ਕੈਦ ਹੋਈ ਹੈ।
ਕਤਲਕਾਂਡ ਚ ਕਿੰਨੀਆਂ ਵੀਡੀਓਜ਼ ਆਈਆਂ ਸਾਹਮਣੇ: ਇੱਥੇ ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਕਾਂਡ ਮਾਮਲੇ ਵਿੱਚ ਲਗਾਤਾਰ ਵੀਡੀਓਜ਼ ਸਾਹਮਣੇ ਆ ਰਹੀਆਂ ਹਨ ਅਤੇ ਪੁਲਿਸ ਵੱਲੋਂ ਵੀ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਕਰੀਬ 6 ਵੀਡੀਓਜ਼ ਸਾਹਮਣੇ ਆ ਚੁੱਕੀਆਂ ਹਨ। ਸਭ ਤੋਂ ਪਹਿਲੀ ਵੀਡੀਓ ਵਿੱਚ ਮੂਸੇਵਾਲਾ ਦੀ ਕਾਰ ਦਾ ਪਿੱਛਾ ਕਰਦੀ ਕਰੋਲਾ ਕਾਰ ਵਿਖਾਈ ਦੇ ਰਹੀ ਹੈ। ਇਸ ਤੋਂ ਬਾਅਦ ਬਲੈਰੋ ਵੀ ਵਿਖਾਈ ਦਿੱਤੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਗੱਡੀਆਂ ਵਿੱਚ ਸਵਾਰ ਹਥਿਆਰਬੰਦਾਂ ਨੇ ਮੂਸੇਵਾਲਾ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ।
4 ਦਿਨ ਪਹਿਲਾਂ ਦੇਖੀ ਗਈ ਸੀ ਬਲੈਰੋ: ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵਰਤੀ ਗਈ ਬਲੈਰੋ ਗੱਡੀ ਮਾਨਸਾ ਵਿੱਚ 4 ਦਿਨ ਪਹਿਲਾਂ ਵੀ ਵੇਖੀ ਗਈ ਸੀ। ਇਹ ਗੱਡੀ ਹਰਿਆਣਾ ਦੇ ਫਤਿਹਾਬਾਦ ਤੋਂ ਮਾਨਸਾ ਵਿੱਚ ਦਾਖਲ ਹੋਈ ਸੀ। ਜੋ ਜਾਣਕਾਰੀ ਮਿਲੀ ਹੈ ਕਿ ਹਥਿਆਰਾਂ ਨਾਲ ਲੈਸ ਮੁਲਜ਼ਮ ਮੂਸੇਵਾਲਾ ਦੀ ਕਤਲ ਤੋਂ ਕਈ ਦਿਨ ਪਹਿਲਾਂ ਹੀ ਮਾਨਸਾ ਪਹੁੰਚ ਚੁੱਕੇ ਸਨ ਜਿਸ ਤੋਂ ਬਾਅਦ ਪੂਰੀ ਸ਼ਾਜ਼ਿਸ ਤਹਿਤ ਮੂਸੇਵਾਲਾ ਨੂੰ ਮਾਰਿਆ ਗਿਆ ਹੈ।
ਲਾਰੈਂਸ ਬਿਸ਼ਨੋਈ ਦਾ ਕਬੂਲਨਾਮਾ: ਮੂਸੇਵਾਲਾ ਕਤਲ ਮਾਮਲੇ ਵਿੱਚ ਇੱਕ ਹੋਰ ਜਾਣਕਾਰੀ ਆ ਰਹੀ ਹੈ ਕਿ ਦਿੱਲੀ ਪੁਲਿਸ ਕੋਲ ਜਾਂਚ ਵਿੱਚ ਲਾਰੈਂਸ ਬਿਸ਼ਨੋਈ ਵੱਲੋਂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਆਪਣੀ ਭੂਮਿਕਾ ਨੂੰ ਕਬੂਲ ਕੀਤਾ ਹੈ। ਹਾਲਾਂਕਿ ਇਸ ਮਾਮਲੇ ਵਿੱਚ ਦਿੱਲੀ ਪੁਲਿਸ ਵੱਲੋਂ ਕੋਈ ਆਪਣਾ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ। ਮੂਸੇਵਾਲਾ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਉਸਨੂੰ ਪੰਜਾਬ ਲਿਆ ਕੇ ਜਾਂਚ ਦੀ ਚਾਰਾਜੋਈ ਕਰ ਰਹੀ ਹੈ ਜਦਕਿ ਬਿਸ਼ਨੋਈ ਵੱਲੋਂ ਅਦਾਲਤ ਵਿੱਚ ਪਟੀਸ਼ਨ ਪਾਈ ਗਈ ਹੈ ਕਿ ਪੰਜਾਬ ਪੁਲਿਸ ਹਵਾਲੇ ਉਸਨੂੰ ਨਾ ਕੀਤਾ ਜਾਵੇ ਕਿਉਂਕਿ ਉਸਦਾ ਪੁਲਿਸ ਵੱਲੋਂ ਝੂਠਾ ਮੁਕਾਬਲਾ ਬਣਾਇਆ ਜਾ ਸਕਦਾ ਹੈ।
ਮੂਸੇਵਾਲਾ ਦੇ ਕਤਲ ਦੇ ਹਰਿਆਣਾ ਨਾਲ ਜੁੜੇ ਤਾਰ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਹੱਤਿਆਕਾਂਡ ਦੀਆਂ ਤਾਰਾਂ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਨਾਲ ਜੁੜ ਗਈਆਂ ਹਨ। ਜਿਸ ਬੋਲੈਰੋ ਗੱਡੀ ਵਿੱਚ ਸਿੱਧੂ ਮੂਸੇਵਾਲਾ ਦੇ ਕਾਤਲ ਆਏ ਸਨ, ਉਹ ਕਤਲ ਤੋਂ 4 ਦਿਨ ਪਹਿਲਾਂ ਫਤਿਹਾਬਾਦ ਦੇ ਹਾਂਸਪੁਰ ਰੋਡ 'ਤੇ ਦੇਖੀ ਗਈ ਸੀ। ਜਿਸ ਦੀ ਸੀਸੀਟੀਵੀ ਫੁਟੇਜ ਵੀ ਵਾਇਰਲ ਹੋ ਰਹੀ ਹੈ।
ਇਸ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਪੰਜਾਬ ਪੁਲਿਸ ਨੇ ਵੀਰਵਾਰ ਨੂੰ ਫਤਿਹਾਬਾਦ ਦੇ ਪਿੰਡ ਭਿਰਦਾਨਾ ਤੋਂ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਵਾਂ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਹੋਣ ਦਾ ਸ਼ੱਕ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਦਾ ਕਤਲ 'ਚ ਵਰਤੀ ਗਈ ਬੋਲੈਰੋ ਗੱਡੀ ਨਾਲ ਸਬੰਧ ਹੈ। ਪੰਜਾਬ ਪੁਲਿਸ ਮੋਗਾ ਅਨੁਸਾਰ ਇਨ੍ਹਾਂ ਦੋਵਾਂ ਖ਼ਿਲਾਫ਼ ਪੰਜਾਬ ਵਿੱਚ ਕਤਲ ਦਾ ਕੇਸ ਦਰਜ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਤਲ ਤੋਂ 4 ਦਿਨ ਪਹਿਲਾ ਹਰਿਆਣਾ ਦਿਖੀ ਸੀ ਬੋਲੈਰੋ ਗੱਡੀ, ਸੀਸੀਟੀਵੀ ਆਈ ਸਾਹਮਣੇ