ਚੰਡੀਗੜ੍ਹ: ਐਡਵੋਕੇਟ ਜਰਨਲ ਅਨਮੋਲ ਰਤਨ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਹੈ। ਏਜੀ ਅਨਮੋਲ ਰਤਨ ਸਿੱਧੂ ਮੁਤਾਬਿਕ ਕੁਝ ਨਿੱਜੀ ਕਾਰਨਾਂ ਚੱਲਦੇ ਉਨ੍ਹਾਂ ਵੱਲੋਂ ਅਸਤੀਫਾ ਦਿੱਤਾ ਗਿਆ ਹੈ। ਇਹ ਅਸਤੀਫਾ ਉਨ੍ਹਾਂ ਨੇ 19 ਜੁਲਾਈ ਨੂੰ ਹੀ ਦੇ ਦਿੱਤਾ ਸੀ।
ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ। ਤਕਰੀਬਨ ਤਿੰਨ ਲਾਈਨਾਂ ਦੇ ਇਸ ਅਸਤੀਫੇ ਚ ਉਨ੍ਹਾਂ ਨੇ ਕਿਹਾ ਹੈ ਕਿ ਉਹ ਪਾਰਟੀ ਦਾ ਧੰਨਵਾਦ ਕਰਦੇ ਹਨ ਕਿ ਉਨ੍ਹਾਂ ਨੂੰ ਇਸ ਕਾਬਲ ਸਮਝਦੇ ਹੋਏ ਪੰਜਾਬ ਦਾ ਏਜੀ ਨਿਯੁਕਤ ਕੀਤਾ। ਪਰ ਉਹ ਆਪਣੇ ਕੁਝ ਨਿੱਜੀ ਕਾਰਨਾਂ ਦੇ ਚੱਲਦੇ ਇਸ ਅਹੁਦੇ ਤੋਂ ਅਸਤੀਫਾ ਦਿੰਦੇ ਹਨ। ਕ੍ਰਿਰਪਾ ਕਰਕੇ ਇਸ ਨੂੰ ਸਵੀਕਾਰ ਕੀਤਾ ਜਾਵੇ।
-
Most humbly, submitting my resignation from the post of Advocate General of the State of Punjab.
— Dr Anmol Rattan Sidhu (@AnmolRattanSid1) July 26, 2022 " class="align-text-top noRightClick twitterSection" data="
Thankful to Hon’ble the Chief Minister @BhagwantMann ji, @ArvindKejriwal ji, @raghav_chadha ji and above all the people for this opportunity to serve the State. pic.twitter.com/gBQQrFXPcX
">Most humbly, submitting my resignation from the post of Advocate General of the State of Punjab.
— Dr Anmol Rattan Sidhu (@AnmolRattanSid1) July 26, 2022
Thankful to Hon’ble the Chief Minister @BhagwantMann ji, @ArvindKejriwal ji, @raghav_chadha ji and above all the people for this opportunity to serve the State. pic.twitter.com/gBQQrFXPcXMost humbly, submitting my resignation from the post of Advocate General of the State of Punjab.
— Dr Anmol Rattan Sidhu (@AnmolRattanSid1) July 26, 2022
Thankful to Hon’ble the Chief Minister @BhagwantMann ji, @ArvindKejriwal ji, @raghav_chadha ji and above all the people for this opportunity to serve the State. pic.twitter.com/gBQQrFXPcX
ਇਸ ਸਬੰਧੀ ਅਨਮੋਲ ਰਤਨ ਸਿੱਧੂ ਵੱਲੋਂ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਕਿ ਬਹੁਤ ਹੀ ਨਿਮਰਤਾ ਸਹਿਤ, ਪੰਜਾਬ ਰਾਜ ਦੇ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਅਤੇ ਸਭ ਤੋਂ ਵੱਧ ਲੋਕਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ।
ਇਹ ਹੋ ਸਕਦੇ ਹਨ ਨਵੇਂ ਏਜੀ: ਜਿੱਥੇ ਇੱਕ ਪਾਸ ਪੰਜਾਬ ਦੇ ਏਜੀ ਦੇ ਅਹੁਦੇ ਤੋਂ ਅਨਮੋਲ ਰਤਨ ਸਿੱਧੂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਨਵੇਂ ਏਜੀ ਦੀ ਵੀ ਚਰਚਾਵਾਂ ਵੀ ਸਾਹਮਣੇ ਆਉਣ ਲੱਗੀਆਂ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਨਵੇਂ ਏਜੀ ਵਿਨੇਦ ਘਈ ਹੋ ਸਕਦੇ ਹਨ। ਪੰਜਾਬ ਦੇ ਏਜੀ ਬਣਾਏ ਜਾਣ ਤੋਂ ਬਾਅਦ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ ਨੇ ਬਤੌਰ ਐਡਵੋਕੇਟ ਜਨਰਲ ਤਨਖ਼ਾਹ ਨਾ ਲੈਣ ਦਾ ਅਹਿਦ ਲਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਆਪਣੀ ਤਨਖਾਹ ਨੂੰ ਅਜਿਹੇ ਪਿੰਡਾਂ ਵਿੱਚ ਦਾਨ ਕਰਨਗੇ, ਜਿੱਥੇ ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛੁਡਵਾਉਣ ਲਈ ਇਲਾਜ ਦੀ ਲੋੜ ਹੋਵੇ।
ਇਹ ਵੀ ਪੜੋੇ: ਤਨਖਾਹ ਨਾ ਮਿਲਣ ਕਾਰਨ ਟੈਂਕੀ ‘ਤੇ ਚੜ੍ਹੇ ਕਰਮਚਾਰੀ !