ਚੰਡੀਗੜ੍ਹ: ਪੰਜਾਬ ਸਰਕਾਰ (Government of Punjab) ਵਲੋਂ ਸੱਦੀ ਗਈ ਕੈਬਨਿਟ ਦੀ ਅਹਿਮ ਬੈਠਕ (Cabinet Meeting) ਹੋਈ। ਬੈਠਕ ਤੋਂ ਮਗਰੋਂ ਪੰਜਾਬ ਸਰਕਾਰ (Government of Punjab) ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।
ਇਹ ਵੀ ਪੜੋ: ਹਰੀਸ਼ ਚੌਧਰੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਵੱਡਾ ਇਲਜ਼ਾਮ, ਕੈਪਟਨ ਭਾਜਪਾ...
ਪੈਟਰੋਲ-ਡੀਜ਼ਲ ਹੋਇਆ ਸਸਤਾ
ਪੰਜਾਬ ਸਰਕਾਰ (Government of Punjab) ਵਲੋਂ ਆਪਣੀ ਕੈਬਨਿਟ ਮੀਟਿੰਗ 'ਚ ਅਹਿਮ ਫੈਸਲਾ ਕੀਤਾ ਗਿਆ ਹੈ। ਸਰਕਾਰ ਵਲੋਂ ਮੀਟਿੰਗ 'ਚ ਪੈਟਰੋਲ ਅਤੇ ਡੀਜ਼ਲ (Petrol and diesel) ਦੇ ਵੈਟ ਦੀਆਂ ਕੀਮਤਾਂ 'ਚ ਕਟੌਤੀ (Demand for reduction in VAT) ਕਰਨ 'ਤੇ ਮੌਹਰ ਲਗਾ ਦਿੱਤੀ ਹੈ। ਸਰਕਾਰ ਵਲੋਂ ਪੈਟਰੋਲ 10 ਰੁਪਏ ਅਤੇ ਡੀਜ਼ਲ ਦੇ ਰੇਟ 'ਚ 5 ਰੁਪਏ ਕਟੌਤੀ ਕੀਤੀ ਗਈ ਹੈ। ਸਰਕਾਰ ਵਲੋਂ ਜਾਰੀ ਹੁਕਮ ਅੱਜ ਰਾਤ ਤੋਂ ਲਾਗੂ ਹੋ ਜਾਣਗੇ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਨੇ ਕੱਲ੍ਹ ਮੇਰੇ ਘਰ ਦੇ ਬਾਹਰ ਧਰਨਾ ਦਿੱਤਾ ਅਤੇ ਡਰਾਮਾ ਕੀਤਾ ਭਾਵੇਂ ਕਿ ਉਨ੍ਹਾਂ ਨੂੰ ਪਤਾ ਸੀ ਕਿ ਇਹ ਫੈਸਲਾ ਮੰਤਰੀ ਮੰਡਲ ਵਿੱਚ ਹੋਣਾ ਹੈ, ਮੈਂ ਕੱਲ੍ਹ ਰਾਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਵਧਾਈ ਦਿੱਤੀ ਕਿ ਕੀਮਤ ਘੱਟਣ ਜਾ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦ 'ਤੇ ਪੈਟਰੋਲ ਪੰਪਾਂ ਨੂੰ ਹਰਿਆਣਾ ਵਾਲੇ ਪਾਸੇ ਤੋਂ ਜਾਂ ਚੰਡੀਗੜ੍ਹ ਵਾਲੇ ਪਾਸਿਓਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਕੋਈ ਵੀ ਉੱਥੇ ਪੈਟਰੋਲ ਭਰਨ ਨਹੀਂ ਆਉਂਦਾ ਸੀ। ਚੰਨੀ ਨੇ ਕਿਹਾ ਕਿ ਪਿਛਲੇ 20 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਪੈਟਰੋਲ ਅਤੇ ਡੀਜ਼ਲ ਸਸਤਾ ਹੋਇਆ ਹੈ।
ਇਹ ਵੀ ਪੜੋ: ਵੱਡੇ ਪਰਿਵਾਰ ਵਿਚ ਹੁੰਦੀ ਰਹਿੰਦੀ ਹੈ ਅਣਬਣ : ਡਾ. ਰਾਜ ਕੁਮਾਰ ਵੇਰਕਾ