ETV Bharat / city

ਪੰਜਾਬ ਲੋਕ ਕਾਂਗਰਸ ਨੇ ਦੂਜੀ ਸੂਚੀ ’ਚ 5 ਉਮੀਦਵਾਰਾਂ ਦਾ ਕੀਤਾ ਐਲਾਨ - 2022 Punjab Assembly Election

ਪੰਜਾਬ ਲੋਕ ਕਾਂਗਰਸ ਵੱਲੋਂ ਪੰਜਾਬ ਵਿਧਾਨਸਭਾ ਚੋਣਾਂ (2022 Punjab Assembly Election) ਨੂੰ ਲੈ ਕੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਪਾਰਟੀ ਨੇ ਸੂਚੀ ’ਚ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਜਿਸ ’ਚ ਵਿਧਾਨਸਭਾ ਹਲਕਾ ਜਨਰਲ ਅਮਰਗੜ ਤੋਂ ਮਸ਼ਹੂਰ ਸੂਫੀ ਗਾਇਕ ਅਲੀ ਮਤੋਈ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ।

ਪੰਜਾਬ ਲੋਕ ਕਾਂਗਰਸ ਦੀ ਦੂਜੀ ਸੂਚੀ
ਪੰਜਾਬ ਲੋਕ ਕਾਂਗਰਸ ਦੀ ਦੂਜੀ ਸੂਚੀ
author img

By

Published : Jan 28, 2022, 12:31 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ (Punjab Lok Congress election symbol) ਬੀਜੇਪੀ ਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨਾਲ ਮਿਲ ਕੇ ਪੰਜਾਬ ਵਿਧਾਨਸਭਾ 2022 ਦੀਆਂ ਚੋਣਾਂ (2022 Punjab Assembly Election) ਲੜ ਰਹੀ ਹੈ, ਜਿਸ ਵਿੱਚ ਕੈਪਟਨ ਦੇ ਹਿੱਸੇ 37 ਸੀਟਾਂ ਆਇਆਂ ਹਨ। ਇਨ੍ਹਾਂ ਸੀਟਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਵੱਲੋਂ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ।

ਪੰਜਾਬ ਲੋਕ ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ’ਚ 5 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਜਿਨ੍ਹਾਂ ’ਚ ਵਿਧਾਨਸਭਾ ਹਲਕਾ ਜਨਰਲ ਅਮਰਗੜ ਤੋਂ ਮਸ਼ਹੂਰ ਸੂਫੀ ਗਾਇਕ ਅਲੀ ਮਤੋਈ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ।

ਦੱਸ ਦਈਏ ਕਿ ਪਾਰਟੀ ਵੱਲੋਂ ਜੰਡਿਆਲਾ ਤੋਂ ਗਗਨਦੀਪ ਸਿੰਘ, ਬੱਸੀ ਪਠਾਣਾ ਤੋਂ ਡਾ. ਦੀਪਕ ਜਯੋਤੀ, ਗਿੱਦੜਬਾਹਾ ਤੋਂ ਓਮ ਪ੍ਰਕਾਸ਼ ਬੱਬਰ ਅਤੇ ਸ਼ੁਤਰਾਨਾ ਹਲਕੇ ਤੋਂ ਨਾਰਾਇਣ ਸਿੰਘ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ।

ਇਸ ਤੋਂ ਪਹਿਲਾਂ 22 ਉਮੀਦਵਾਰਾਂ ਦਾ ਕੀਤਾ ਸੀ ਐਲਾਨ

  1. ਪਟਿਆਲਾ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ
  2. ਸਮਾਣਾ ਤੋਂ ਸੁਰਿੰਦਰ ਸਿੰਘ ਖੇੜਕੀ
  3. ਪਟਿਆਲਾ ਦਿਹਾਤੀ ਤੋਂ ਸੰਜ਼ੀਵ ਸ਼ਰਮਾ
  4. ਖਰੜ ਤੋਂ ਕਮਲਦੀਪ ਸਿੰਘ ਸੈਂਣੀ
  5. ਲੁਧਿਆਣਾ ਪੂਰਬੀ ਤੋਂ ਜਗਮੋਹਨ ਸ਼ਰਮਾ
  6. ਲੁਧਿਆਣਾ ਦੱਖਣੀ ਤੋਂ ਸਤਿੰਦਰਪਾਲ ਸਿੰਘ ਤਾਜ਼ਪੁਰੀ
  7. ਨਿਹਾਲ ਸਿੰਘ ਵਾਲਾ SC ਤੋਂ ਮੁਖਤਿਆਰ ਸਿੰਘ
  8. ਧਰਮਕੋਟ ਤੋਂ ਰਵਿੰਦਰ ਸਿੰਘ ਗਰੇਵਾਲ
  9. ਰਾਮਪੁਰਾ ਫੂਲ ਤੋਂ ਅਮਰਜੀਤ ਸ਼ਰਮਾ
  10. ਬਠਿੰਡਾ ਸਹਿਰੀ ਤੋਂ ਰਾਜ ਨੰਬਰਦਾਰ
  11. ਬਠਿੰਡਾ ਦਿਹਾਤੀ SC ਸਵਾਰਾ ਸਿੰਘ
  12. ਬੁਢਲਾਡਾ ਤੋਂ SC ਸੂਬੇਦਾਰ ਭੋਲਾ ਸਿੰਘ ਹਸਨਪੁਰ
  13. ਭਦੌੜ SC ਤੋਂ ਧਰਮ ਸਿੰਘ ਫੌਜੀ
  14. ਮਲੇਰਕੋਟਲਾ ਤੋਂ ਫਰਜ਼ਾਨਾ ਆਲਮ ਖਾਨ
  15. ਨਵਾਂ ਸਹਿਰ ਤੋਂ ਸਤਵੀਰ ਸਿੰਘ ਪਾਲੀ ਜਿੱਕੀ
  16. ਸਨੌਰ ਤੋਂ ਵਿਕਰਮਜੀਤ ਇੰਦਰ ਸਿੰਘ ਚਹਿਲ
  17. ਦਾਖਾ ਤੋਂ ਦਮਨਜੀਤ ਸਿੰਘ ਮੋਹੀ
  18. ਆਤਮ ਨਗਰ ਤੋਂ ਪ੍ਰੇਮ ਮਿੱਤਲ
  19. ਨਕੋਦਰ ਤੋਂ ਅਜੀਤ ਪਾਲ
  20. ਫਤਿਹਗੜ੍ਹ ਚੂੜੀਆਂ ਤੋਂ ਤਜਿੰਦਰ ਸਿੰਘ ਰੰਧਾਵਾ
  21. ਅੰਮ੍ਰਿਤਸਰ ਦੱਖਣੀ ਤੋਂ ਹਰਜਿੰਦਰ ਸਿੰਘ ਠੇਕੇਦਾਰ
  22. ਭੁਲੱਥ ਤੋਂ ਅਮਨਦੀਪ ਸਿੰਘ ਆਦਿ ਦੇ ਨਾਮ ਸ਼ਾਮਲ ਹਨ।

ਇਸ ਤਰ੍ਹਾਂ ਕੀਤੀ ਗਈ ਹੈ ਟਿਕਟਾਂ ਦੀ ਵੰਡ

ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਕੈਪਟਨ ਨੇ ਟਿਕਟਾਂ ਦੀ ਵੰਡ ਵਿੱਚ ਸਮਾਜਿਕ ਦੂਰੀ ਦਾ ਪੂਰਾ ਧਿਆਨ ਰੱਖਿਆ। ਉਨ੍ਹਾਂ ਨੇ ਜੱਟਸਿੱਖ ਭਾਈਚਾਰੇ ਨੂੰ 9, ਐਸਸੀ ਨੂੰ 4, ਓਬੀਸੀ ਨੂੰ 3, ਹਿੰਦੂ ਨੂੰ 3, ਹਿੰਦੂ (ਅਗਰਵਾਲ) ਨੂੰ 2 ਅਤੇ ਮੁਸਲਿਮ ਭਾਈਚਾਰੇ ਨੂੰ ਇੱਕ ਟਿਕਟ ਦਿੱਤੀ ਹੈ। ਕੈਪਟਨ ਲਈ 22 ਉਮੀਦਵਾਰਾਂ ਵਿੱਚੋਂ 21 ਪੁਰਸ਼ ਅਤੇ 1 ਮਹਿਲਾ ਉਮੀਦਵਾਰ ਹੈ। ਕੈਪਟਨ ਦੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ 117 ਵਿੱਚੋਂ 37 ਸੀਟਾਂ ‘ਤੇ ਚੋਣ ਲੜੇਗੀ। ਕਾਂਗਰਸ ਪਾਰਟੀ ਛੱਡ ਕੇ ਆਏ ਕੈਪਟਨ ਇਸ ਵਾਰ ਭਾਜਪਾ ਨਾਲ ਗਠਜੋੜ ਕਰਕੇ ਚੋਣ ਮੈਦਾਨ ਵਿੱਚ ਉਤਰੇ ਹਨ।

ਭਾਜਪਾ ਨੇ 35 ਅਤੇ ਢੀਂਡਸਾ ਨੂੰ 14 ਟਿਕਟਾਂ ਦਾ ਕੀਤਾ ਹੈ ਐਲਾਨ

ਪੰਜਾਬ ਵਿੱਚ ਇਸ ਵਾਰ ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) ਮਿਲ ਕੇ ਚੋਣਾਂ ਲੜ ਰਹੀਆਂ ਹਨ। ਭਾਜਪਾ ਹੁਣ ਤੱਕ 35 ਸੀਟਾਂ 'ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ, ਜਦਕਿ ਢੀਂਡਸਾ ਨੇ ਵੀ 14 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜੋ: ਨਵਜੋਤ ਸਿੱਧੂ ਬਨਾਮ ਮਜੀਠੀਆ: ਸਿੱਧੂ ਦੀ ਘੇਰਾਬੰਦੀ ’ਚ ਲੱਗੀਆਂ ਸਾਰੀਆਂ ਹੀ ਪਾਰਟੀਆਂ, ਜਾਣੋ ਕੀ ਬਣੇ ਸਮੀਕਰਨ

ETV Bharat Logo

Copyright © 2025 Ushodaya Enterprises Pvt. Ltd., All Rights Reserved.