ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਚ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਸ੍ਰੀ ਗੁਰੂ ਰਵਿਦਾਸ ਮੰਦਿਰ ਦਿੱਲੀ ਵਿੱਚ ਢਾਏ ਜਾਣ ਦੀ ਘਟਨਾ 'ਤੇ ਚਰਚਾ ਕੀਤੀ ਗਈ। ਇਸ ਬੈਠਕ ਵਿੱਚ ਬਿਕਰਮ ਸਿੰਘ ਮਜੀਠੀਆ, ਦਲਜੀਤ ਚੀਮਾ ਤੇ ਹੋਰ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ।
ਸੁਖਬੀਰ ਬਾਦਲ ਨੇ ਬੈਠਕ ਤੋਂ ਬਾਅਦ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਪਾਰਟੀ ਜਾਂ ਆਗੂ ਨੂੰ ਇਸ ਮਸਲੇ ਉੱਪਰ ਰਾਜਨੀਤੀ ਨਹੀਂ ਕਰਨੀ ਚਾਹੀਦੀ। ਉੱਥੇ ਹੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਛੇਤੀ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗਾ ਤੇ ਅਮਿਤ ਸ਼ਾਹ ਵੱਲੋਂ ਬਣਾਈ ਗਈ ਇੱਕ ਕਮੇਟੀ ਦੇ ਨਾਲ ਮੁਲਾਕਾਤ ਕਰਕੇ ਹੱਲ ਕੱਢੇਗਾ ਕਿ ਕਿਵੇਂ ਇਸ ਮਸਲੇ ਨੂੰ ਸੁਲਝਾਇਆ ਜਾਵੇ।
ਸੁਖਬੀਰ ਬਾਦਲ ਨੇ ਦੱਸਿਆ ਕਿ ਬੈਠਕ ਵਿੱਚ ਸਾਡੇ ਵੱਲੋਂ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਸ ਦੀ ਅਗਵਾਈ ਮੁੱਖ ਤੌਰ 'ਤੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਕਰ ਰਹੇ ਹਨ ਨਾਲ ਹੀ ਜੋ ਵਫ਼ਦ ਮੁਲਾਕਾਤ ਕਰੇਗਾ ਉਹ ਸੱਤ ਮੈਂਬਰਾਂ ਦੀ ਕਮੇਟੀ ਦਾ ਹੀ ਕਰੇਗਾ ਜਿਸ ਵਿੱਚ ਅਟਵਾਲ ਦੇ ਨਾਲ ਨਾਲ ਗੁਲਜ਼ਾਰ ਸਿੰਘ ਰਣੀਕੇ ਸੋਹਣ ਸਿੰਘ ਠੰਡਲ ਨਿਰਮਲ ਸਿੰਘ ਪਵਨ ਕੁਮਾਰ ਟੀਨੂੰ ਡਾ.ਸੁਖਵਿੰਦਰ ਸੁੱਖੀ ਹੋਣਗੇ।
ਇਹ ਵੀ ਪੜੋ: ਗਾਂਧੀਵਾਦੀ ਇੰਜੀਨੀਅਰਿੰਗ ਨੇ ਅੰਗਹੀਣਾਂ ਨੂੰ ਦਿੱਤੇ ਅੰਗ
ਬਾਦਲ ਨੇ ਕਿਹਾ ਕਿ ਜਲਦ ਹੀ ਇਸ ਦਾ ਰਾਹ ਲੱਭ ਕੇ ਨਤੀਜਾ ਕੱਢਿਆ ਜਾਵੇਗਾ ਉੱਥੇ ਬਾਦਲ ਨੇ ਹੋਰ ਮਾਮਲਿਆਂ 'ਤੇ ਵੀ ਆਪਣੀ ਪ੍ਰਤੀਕਿਰਿਆ ਦਿੱਤੀ।