ETV Bharat / state

ਨੀਟੂ ਸ਼ਟਰਾਂ ਵਾਲਾ ਕੌਣ ਹੈ? ਜਿਸ ਨੂੰ ਸਾਬਕਾ ਮੁੱਖ ਮੰਤਰੀ ਚੰਨੀ ਨੇ ਆਖਿਆ ਬਣ ਸਕਦਾ ਪੰਜਾਬ ਦਾ ਮੁੱਖ ਮੰਤਰੀ! ਕਈ ਵਾਰ ਲੜ ਚੁੱਕਾ ਚੋਣਾਂ - WHO IS NEETU SHATRAN WALA

ਕੀ ਤੁਸੀਂ ਜਾਣਦੇ ਹੋ ਨੀਟੂ ਸ਼ਟਰਾਂ ਵਾਲਾ ਕਿਵੇਂ ਸੋਸ਼ਲ ਮੀਡੀਆ 'ਤੇ ਛਾਇਆ?

who is neetu shatran wala
ਨੀਟੂ ਸ਼ਟਰਾਂ ਵਾਲਾ ਕੌਣ ਹੈ (Etv Bharat)
author img

By ETV Bharat Punjabi Team

Published : Nov 12, 2024, 12:32 PM IST

Updated : Nov 12, 2024, 12:52 PM IST

ਨੀਟੂ ਸ਼ਟਰਾਂ ਵਾਲਾ ਨੂੰ ਕੌਣ ਨਹੀਂ ਜਾਣਦਾ, ਹੁਣ ਇੱਕ ਵਾਰ ਨੀਟੂ ਸ਼ਟਰਾਂ ਵਾਲਾ ਚਰਚਾ 'ਚ ਆ ਗਿਆ ਹੈ। ਦਰਅਸਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਿਆ ਕਿ "ਨੀਟੂ ਸ਼ਟਰਾਂ ਵਾਲਾ ਮੁੱਖ ਮੰਤਰੀ ਬਣ ਸਕਦਾ ਹੈ"। ਦਰਅਸਲ ਸਾਬਕਾ ਮੁੱਖ ਮੰਤਰੀ ਅਤੇ ਸਾਂਸਦ ਮੈਂਬਰ ਚੰਨੀ ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ 'ਤੇ ਤੰਜ ਕੱਸਦੇ ਆਖਿਆ ਸੀ ਕਿ ਨੀਟੂ ਸ਼ਟਰਾਂ ਵਾਲਾ ਭਾਵੇਂ ਮੁੱਖ ਮੰਤਰੀ ਬਣ ਜਾਵੇ ਪਰ ਰਵਨੀਤ ਬਿੱਟੂ ਕਦੇ ਵੀ ਮੁੱਖ ਮੰਤਰੀ ਨਹੀਂ ਬਣ ਸਕਦਾ"।

who is neetu shatran wala
ਨੀਟੂ ਸ਼ਟਰਾਂ ਵਾਲਾ ਕੌਣ ਹੈ (Facebook)

ਨੀਟੂ ਸ਼ਟਰਾਂ ਵਾਲਾ ਨੇ ਲੜੀਆਂ ਚੋਣਾਂ

ਤੁਹਾਨੂੰ ਦਸ ਦਈਏ ਕਿ ਨੀਟੂ ਨੇ 2019 ਦੀਆਂ ਲੋਕ ਸਭਾ ਚੋਣਾਂ 'ਆਪਣੀ ਕਿਸਮਤ ਅਜ਼ਮਾਈ ਸੀ। ਨੀਟੂ ਚੋਣ ਜਿੱਤਣ ਕਾਰਨ ਨਹੀਂ ਬਲਕਿ ਹਾਰ ਕਾਰਨ ਸੁਰਖੀਆਂ 'ਚ ਆਇਆ ਸੀ। ਸੋਸ਼ਲ ਮੀਡੀਆ 'ਤੇ ਨੀਟੂ ਉਸ ਸਮੇਂ ਵਾਇਰਲ ਹੋਇਆ ਜਦੋਂ ਹਾਰਨ ਮਗਰੋਂ ਉਹ ਫੁੱਟ-ਫੁੱਟ ਰੋਇਆ ਅਤੇ ਉਸ ਨੇ ਆਖਿਆ ਕਿ ਉਸ ਨੂੰ ਸਿਰਫ਼ 5 ਹੀ ਵੋਟਾਂ ਪਈਆਂ। ਉਸ ਦੇ ਆਪਣੇ ਘਰ ਦੇ ਮੈਂਬਰਾਂ ਨੇ ਵੀ ਉਸ ਦਾ ਸਾਥ ਨਹੀਂ ਦਿੱਤਾ। ਨੀਟੂ ਸੋਸ਼ਲ ਮੀਡੀਆ 'ਤੇ ਆਪਣੀ ਵੀਡੀਓ ਨੂੰ ਲੈ ਕੇ ਕਾਫੀ ਚਰਚਿਤ ਰਹਿੰਦਾ ਹੈ। ਹੁਣ 2024 ਵਿੱਚ ਵੀ ਉਹ ਲੋਕ ਸਭਾ ਚੋਣਾਂ ਦੇ ਵਿੱਚ ਜਲੰਧਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਆਪਣੀ ਕਿਸਮਤ ਅਜ਼ਮਾਈ ਪਰ ਇਸ ਵਾਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਨੀਟੂ ਸ਼ਟਰਾਂ ਵਾਲਾ 2024 ਜ਼ਿਮਨੀ ਚੋਣ ਵਿੱਚ ਵੀ ਚੋਣ ਮੈਦਾਨ ਦੇ ਵਿੱਚ ਖੜਾ ਹੋਇਆ ਸੀ ।ਜਲੰਧਰ ਪੱਛਮੀ ਤੋਂ ਸ਼ੀਤਲ ਅੰਗੁਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ । ਜਿਸ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੇ ਇਸ ਸੀਟ ਤੋਂ ਵੀ ਚੋਣ ਲੜੀ ਸੀ ਪਰ ਉਸ ਨੂੰ ਜ਼ਿਮਨੀ ਚੋਣ ਦੇ ਵਿੱਚ ਮਹਿਜ਼ 236 ਵੋਟਾਂ ਪਈਆਂ ਅਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਸਨ। ਕਾਬਲੇਜ਼ਿਕਰ ਹੈ ਕਿ ਨੀਟੂ ਸ਼ਟਰਾਂ ਵਾਲਾ ਜਿੰਨੀ ਵਾਰ ਵੀ ਚੋਣ ਮੈਦਾਨ ਵਿੱਚ ਖੜਾ ਹੋਇਆ, ਉਸ ਦੀ ਹਰ ਵਾਰ ਹੀ ਜ਼ਮਾਨਤ ਜਬਤ ਹੋਈ ਹੈ।

ਸੋਸ਼ਲ ਮੀਡੀਆ ਇਨਫਲੂਐਂਸਰ

ਨੀਟੂ ਸ਼ਟਰਾਂ ਵਾਲਾ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਲੋਕ ਪਸੰਦ ਕਰਦੇ ਹਨ। ਇੰਸਟਾਗ੍ਰਾਮ 'ਤੇ ਨੀਟੂ ਸ਼ਟਰਾਂ ਵਾਲਾ ਦੇ 95 ਹਜ਼ਾਰ ਤੋਂ ਵੱਧ ਫਾਲੋਅਰ ਹਨ। ਉਸਨੇ ਆਪਣੇ ਕੋਲ ਜਾਇਦਾਦ 80 ਹਜ਼ਾਰ ਰੁਪਏ ਦੇ ਕਰੀਬ ਅਤੇ ਸੈਲਫ਼ ਇਨਕਮ 4.2 ਲੱਖ ਅਤੇ ਕੁੱਲ ਇਨਕਮ 9 ਲੱਖ ਰੁਪਏ ਹੈ। ਨੀਟੂ ਸ਼ਟਰਾਂ ਵਾਲਾ ਨੇ ਕਈ ਗਾਣੇ ਵੀ ਬਣਾਏ ਅਤੇ ਕਈ ਵੀਡੀਓਜ ਵੀ ਯੂਟਿਊਬ 'ਤੇ ਪਈਆਂ ਹਨ। ਇਨ੍ਹਾਂ ਹੀ ਨਹੀਂ ਨੀਟੂ ਸ਼ਟਰਾਂ ਵਾਲਾ 'ਤੇ ਇੱਕ ਕੇਸ ਵੀ ਦਰਜ ਹੈ।

who is neetu shatran wala
ਨੀਟੂ ਸ਼ਟਰਾਂ ਵਾਲਾ ਕੌਣ ਹੈ (Facebook)

ਕਿੱਥੋਂ ਦਾ ਰਹਿਣ ਵਾਲਾ ਨੀਟੂ ਸ਼ਟਰਾਂ ਵਾਲਾ

ਨੀਟੂ ਸ਼ਟਰਾਂ ਵਾਲਾ ਅਸਲ 'ਚ ਜਲੰਧਰ ਦਾ ਰਹਿਣ ਵਾਲਾ ਲੋਹਾ ਕਾਰੀਗਰ ਹੈ। ਉਸ ਦੀ ਉਮਰ 39 ਸਾਲ ਦੀ ਹੈ। ਨੀਟੂ ਵੱਲੋਂ ਚੋਣ ਪ੍ਰਚਾਰ ਵੀ ਵੱਖ-ਵੱਖ ਤਰੀਕਿਆਂ ਨਾਲ ਕੀਤਾ ਜਾਂਦਾ ਹੈ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਨੀਟੂ ਸ਼ਟਰਾਂ ਵਾਲਾ ਮਈ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਜਲੰਧਰ ਸੀਟ ਤੋਂ ਆਜ਼ਾਦ ਉਮੀਦਵਾਰ ਸੀ। 23 ਮਈ 2019 ਨੂੰ ਜਦੋਂ ਲੋਕ ਸਭਾ ਚੋਣਾਂ ਦੇ ਵੋਟਾਂ ਦੀ ਗਿਣਤੀ ਚੱਲ ਰਹੀ ਸੀ, ਠੀਕ 4 ਵਜੇ ਨੀਟੂ ਨੇ ਜਨਤਕ ਤੌਰ ‘ਤੇ ਹੰਝੂ ਭਰਿਆ ਅੱਖਾਂ ਨਾਲ ਆਪਣੇ ਕੱਪੜੇ ਪਾੜ ਦਿੱਤੇ। ਦਰਅਸਲ ਨੀਟੂ ਨੂੰ ਸਿਰਫ਼ 5 ਵੋਟਾਂ ਮਿਲੀਆਂ ਸਨ। ਨੀਟੂ ਦਾ ਕਹਿਣਾ ਹੈ ਕਿ "ਉਸ ਦੇ ਪਰਿਵਾਰਾ ਵਿੱਚ 9 ਮੈਂਬਰ ਹਨ ਪਰ ਉਸ ਨੂੰ ਕੁੱਲ 5 ਵੋਟਾਂ ਹੀ ਮਿਲੀਆਂ ਹਨ, ਬਾਕੀ 4 ਵੋਟਾਂ ਕਿਸ ਦੇ ਖਾਤੇ ਵਿੱਚ ਕਿੱਥੇ ਗਈਆਂ"। ਅਕਸਰ, ਨੀਟੂ ਅਪਣੇ ਵਿਵਦਾਂ ਕਾਰਨ ਸੁਰੱਖਿਆ ਵਿੱਚ ਰਹਿੰਦਾ ਹੈ।

Last Updated : Nov 12, 2024, 12:52 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.