ETV Bharat / state

ਇਸ ਖ਼ਤਰਨਾਕ ਬਿਮਾਰੀ ਦਾ ਸ਼ਿਕਾਰ ਹੋਇਆ ਫੌਜੀ ਦਾ ਮੁੰਡਾ, ਇਲਾਜ ਲਈ ਲੱਗੇਗਾ 27 ਕਰੋੜ, ਪਰਿਵਾਰ ਲਗਾ ਰਿਹਾ ਮਦਦ ਦੀ ਗੁਹਾਰ

3000 ਬੱਚਿਆਂ ਵਿੱਚੋਂ ਕਿਸੇ ਇੱਕ ਬੱਚੇ ਨੂੰ ਹੋਣ ਵਾਲੀ ਬਿਮਾਰੀ ਡੀਐਮਡੀ ਨੇ ਇੱਕ ਫੌਜੀ ਪਰਿਵਾਰ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੈ।

DMD disease
DMD disease (ETV BHARAT)
author img

By ETV Bharat Punjabi Team

Published : Nov 12, 2024, 12:53 PM IST

ਅੰਮ੍ਰਿਤਸਰ: ਸਾਡੇ ਸਮਾਜ ਵਿੱਚ ਕਈ ਅਜਿਹੀਆਂ ਬਿਮਾਰੀਆਂ ਹਨ, ਜਿੰਨ੍ਹਾਂ ਦਾ ਇਲਾਜ ਜਾਂ ਤਾਂ ਸੰਭਵ ਨਹੀਂ ਹੈ, ਜੇਕਰ ਇਲਾਜ ਸੰਭਵ ਹੈ ਤਾਂ ਇਸ ਉੱਤੇ ਕਾਫੀ ਪੈਸਾ ਖਰਚ ਹੁੰਦਾ ਹੈ, ਇਸੇ ਤਰ੍ਹਾਂ ਦੀ ਇੱਕ ਬਿਮਾਰੀ ਡੀਐਮਡੀ ਹੈ, ਜਿਸ ਦਾ ਪੂਰਾ ਨਾਂਅ 'ਡੁਕੇਨ ਮਾਸਕੂਲਰ ਡਾਇਸਟ੍ਰੋਫੀ' ਹੈ, ਇਹ ਪਿੰਜਰ ਅਤੇ ਦਿਲ ਦੀਆਂ ਮਾਸਪੇਸ਼ੀਆਂ ਦੀ ਕਮਜ਼ੋਰੀ ਦਾ ਕਾਰਨ ਬਣਦੀ ਹੈ, ਜੋ ਸਮੇਂ ਦੇ ਨਾਲ ਤੇਜ਼ੀ ਨਾਲ ਵਿਗੜ ਜਾਂਦੀ ਹੈ। ਇਸ ਬਿਮਾਰੀ ਬਾਰੇ ਇਹ ਵੀ ਕਿਹਾ ਜਾਂਦਾ ਇਹ 3 ਹਜ਼ਾਰ ਬੱਚਿਆਂ ਵਿੱਚੋਂ ਕਿਸੇ ਇੱਕ ਨੂੰ ਹੁੰਦੀ ਹੈ। ਹੁਣ ਪੰਜਾਬ ਦੇ ਜ਼ਿਲ੍ਹੇ ਅੰਮ੍ਰਿਤਸਰ ਦੇ ਇੱਕ ਪਰਿਵਾਰ ਦੇ ਬੱਚੇ ਇਸਮੀਤ ਸਿੰਘ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ।

ਬਿਮਾਰੀ ਡੀਐਮਡੀ ਨੇ ਇੱਕ ਫੌਜੀ ਪਰਿਵਾਰ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ (ETV BHARAT)

ਜਦੋਂ ਇਸ ਪਰਿਵਾਰ ਨਾਲ ਅਸੀਂ ਗੱਲਬਾਤ ਕੀਤੀ ਤਾਂ ਸਾਡੀ ਟੀਮ ਨਾਲ ਬੱਚੇ ਇਸਮੀਤ ਸਿੰਘ ਦੇ ਦਾਦੇ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ, "ਮੇਰੇ ਪੋਤਰੇ ਨੂੰ ਚਾਰ ਸਾਲ ਤੋਂ ਨਾ-ਮੁਰਾਦ ਬਿਮਾਰੀ ਹੈ, ਜਿਸ ਦਾ ਨਾਂਅ ਡਾਕਟਰਾਂ ਨੇ ਡੀਐਮਡੀ ਦੱਸਿਆ ਹੈ, ਮੇਰੇ ਬੇਟੇ ਅਤੇ ਮੇਰੀ ਬਹੂ ਨੇ ਇਸ ਬਿਮਾਰੀ ਕਾਰਨ ਬਹੁਤ ਹੀ ਭਜਦੌੜ ਕੀਤੀ ਹੈ, ਆਰਮੀ ਦੇ ਹਸਪਤਾਲ ਵਿੱਚ ਵੀ ਇਹਦਾ ਇਲਾਜ ਕਰਵਾਇਆ, ਜਿੱਥੇ ਇਸਦਾ ਇਲਾਜ ਸਫ਼ਲ ਨਹੀਂ ਹੋ ਪਾਇਆ ਹੈ।"

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਦੱਸਿਆ, "ਕਾਫੀ ਭੱਜਦੌੜ ਤੋਂ ਬਾਅਦ ਸਾਨੂੰ ਇਹਦਾ ਇਲਾਜ ਅਮਰੀਕਾ ਵਿੱਚ ਹੋਣ ਬਾਰੇ ਪਤਾ ਲੱਗਿਆ ਹੈ, ਜਿਸ ਦਾ ਖਰਚ 27 ਕਰੋੜ ਹੈ, ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਨਾਲ ਸੰਬੰਧਤ ਹਾਂ, ਇੰਨਾ ਪੈਸਾ ਇੱਕਠਾ ਕਰਨਾ ਸਾਡੇ ਲਈ ਕਾਫੀ ਮੁਸ਼ਕਿਲ ਹੈ, ਹੁਣ ਅਸੀਂ ਸਾਰੇ ਦੇਸ਼ ਵਾਸੀਆਂ ਤੋਂ ਪ੍ਰਧਾਨ ਮੰਤਰੀ ਤੋਂ ਲੈ ਕੇ ਗ੍ਰਹਿ ਮੰਤਰੀ , ਸਿਹਤ ਮੰਤਰੀ ਅਤੇ ਪੰਜਾਬ ਦੇ ਸੀਐਮ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਬੱਚੇ ਦੀ ਮਦਦ ਕੀਤੀ ਜਾਵੇ ਅਤੇ ਆਪਣੀ ਸ਼ਰਧਾ ਅਨੁਸਾਰ ਸਾਨੂੰ ਪੈਸਾ ਦਿੱਤਾ ਜਾਵੇ।" ਤੁਹਾਨੂੰ ਦੱਸ ਦੇਈਏ ਕਿ ਇਸ ਬੱਚੇ ਦੇ ਪਿਤਾ ਫੌਜੀ ਹਨ ਅਤੇ ਦਾਦਾ ਪਹਿਲਾਂ ਹੀ ਫੌਜ ਵਿੱਚ ਆਪਣੀ ਸੇਵਾ ਨਿਭਾ ਚੁੱਕਾ ਹੈ।

ਕੀ ਹੈ 'ਡੁਕੇਨ ਮਾਸਕੂਲਰ ਡਾਇਸਟ੍ਰੋਫੀ'

'ਡੂਕੇਨ ਮਾਸਕੂਲਰ ਡਿਸਟ੍ਰੋਫੀ' ਇੱਕ ਜੈਨੇਟਿਕ ਵਿਕਾਰ ਕਾਰਨ ਹੋਣ ਵਾਲੀ ਬਿਮਾਰੀ ਹੈ। ਇਸ ਦੀ ਸ਼ੁਰੂਆਤ ਲੱਤਾਂ ਦੀਆਂ ਮਾਸਪੇਸ਼ੀਆਂ ਦੇ ਕਮਜ਼ੋਰ ਹੋਣ ਨਾਲ ਹੁੰਦੀ ਹੈ, ਜਿਸ ਕਾਰਨ ਬੱਚੇ ਨੂੰ ਤੁਰਨ-ਫਿਰਨ 'ਚ ਦਿੱਕਤ ਆਉਣ ਲੱਗਦੀ ਹੈ ਪਰ ਜਲਦੀ ਹੀ ਇਹ ਬਿਮਾਰੀ ਦਿਲ ਅਤੇ ਫੇਫੜਿਆਂ ਸਮੇਤ ਸਰੀਰ ਦੀ ਹਰ ਮਾਸਪੇਸ਼ੀ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਭਾਰਤ ਵਿੱਚ ਪੈਦਾ ਹੋਣ ਵਾਲੇ ਹਰ 3000 ਵਿੱਚੋਂ ਇੱਕ ਲੜਕਾ DMD ਨਾਲ ਪੈਦਾ ਹੁੰਦਾ ਹੈ। ਲੜਕੀਆਂ ਵਿੱਚ ਇਹ ਬਿਮਾਰੀ ਬਹੁਤ ਘੱਟ ਹੁੰਦੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2024 Ushodaya Enterprises Pvt. Ltd., All Rights Reserved.