ETV Bharat / city

ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਨੂੰ ਸੌਪਿਆ ਮੈਮੋਰੰਡਮ

ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਵੱਲੋਂ ਰਾਜਪਾਲ ਪੁਰੋਹਿਤ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਮੈਮੋਰੰਡਮ ਦਿੱਤਾ। ਦੱਸ ਦਈਏ ਕਿ ਇਹ ਮੈਮੋਰੰਡਮ ਐਸਵਾਈਐਲ ਅਤੇ ਰਿਹਾਈ ਗੀਤ ਨੂੰ ਬੈਨ ਕਰਨ ਨੂੰ ਲੈ ਕੇ ਹੈ।

ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਨੂੰ ਸੌਪਿਆ ਮੈਮੋਰੰਡਮ
ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਨੂੰ ਸੌਪਿਆ ਮੈਮੋਰੰਡਮ
author img

By

Published : Jul 15, 2022, 11:41 AM IST

Updated : Jul 15, 2022, 2:44 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਵਫ਼ਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਨਾਲ ਮੁਲਾਕਾਤ ਕਰਨ ਲਈ ਪਹੁੰਚੇ। ਇਸ ਦੌਰਾਨ ਵਫਦ ਰਾਜਪਾਲ ਨੂੰ ਮੈਮੋਰੰਡਮ ਦਿੱਤਾ। ਦੱਸ ਦਈਏ ਕਿ ਇਹ ਵਫ਼ਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਹੇਠ ਰਾਜਪਾਲ ਨੂੰ ਮਿਲਣ ਲਈ ਪਹੁੰਚਿਆ ਸੀ। ਮਿਲੀ ਜਾਣਕਾਰੀ ਮੁਤਾਬਿਕ ਅਕਾਲੀ ਦਲ ਦੇ ਵਫਦ ਨੇ ਸਿੱਧੂ ਮੂਸੇਵਾਲਾ ਦੇ ਗੀਤ ਐਸਵਾਈਐਲ ਅਤੇ ਕੰਵਰ ਗਰੇਵਾਲ ਦਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੀਤ ਰਿਹਾਈ ਨੂੰ ਲੈ ਕੇ ਮੈਮੋਰੰਡਮ ਦਿੱਤਾ ਗਿਆ ਹੈ।

'ਹਰਿਆਣਾ ਨੂੰ ਇੰਚ ਜ਼ਮੀਨ ਵੀ ਨਹੀਂ ਦੇਵਾਂਗੇ': ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੰਡੀਗੜ੍ਹ ਦਾ ਅਧਿਕਾਰੀ ਛੱਡ ਕੇ ਹਰਿਆਣਾ ਨੂੰ ਕੰਟਰੋਲ ਦੇਣ ਦੇ ਖਿਲਾਫ ਰਾਜਪਾਲ ਨੂੰ ਮੈਮੋਰੰਡਮ ਦਿੱਤਾ ਹੈ। ਅਸੀਂ ਇੱਕ ਇੰਚ ਜ਼ਮੀਨ ਵੀ ਚੰਡੀਗੜ੍ਹ ਦੀ ਹਰਿਆਣਾ ਨੂੰ ਨਹੀਂ ਦੇਵਾਂਗੇ ਪੰਜਾਬ ਦੀ ਜਨਤਾ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਜ਼ਿਨ੍ਹੇ ਵੀ ਨਵੇਂ ਸਟੇਟ ਬਣੇ ਹਨ ਉਨ੍ਹਾਂ ਚ ਰਾਜਧਾਨੀ ਪੁਰਾਣੇ ਸੂਬੇ ਦੇ ਕੋਲ ਰਹਿੰਦੀ ਹੈ।

ਅਕਾਲੀ ਦਲ ਦੇ ਵਫ਼ਦ ਨੇ ਰਾਜਪਾਲ ਨੂੰ ਸੌਪਿਆ ਮੈਮੋਰੰਡਮ

'ਕੇਜਰੀਵਾਲ ਪੰਜਾਬ ਦੀ ਸਰਕਾਰ ਚਲਾ ਰਿਹਾ': ਉਨ੍ਹਾਂ ਅੱਗੇ ਕਿਹਾ ਕਿ ਭਗਵੰਤ ਮਾਨ ਨੇ ਬਹੁਤ ਹੀ ਖਤਰਨਾਕ ਕੰਮ ਕੀਤਾ ਹੈ। ਹਰਿਆਣਾ ਦੀ ਤਰਜ ’ਤੇ ਵਿਧਾਨਸਭਾ ਦੇ ਲਈ ਹਰਿਆਣਾ ਦੀ ਤਰਜ਼ ਤੇ ਜ਼ਮੀਨ ਮੰਗਕੇ। ਉਨ੍ਹਾਂ ਨੇ ਅੱਗੇ ਕਿਹਾ ਕਿ ਐਸਵਾਈਐਲ ਦਾ ਮੁੱਦਾ ਹੋਵੇ ਜਾਂ ਬੀਬੀਐਮਬੀ ਦਾ ਮੁੱਦਾ ਭਗਵੰਤ ਮਾਨ ਨੇ ਕੁਝ ਨਹੀਂ ਕਿਹਾ। ਕਿਉਂਕਿ ਭਗਵੰਤ ਮਾਨ ਸੀਐੱਮ ਹੈ ਹੀ ਨਹੀਂ ਕੇਜਰੀਵਾਲ ਪੰਜਾਬ ਦੀ ਸਰਕਾਰ ਚਲਾ ਰਿਹਾ ਹੈ।

'ਗੀਤਾਂ ਨੂੰ ਲੈ ਕੇ ਰਾਜਪਾਲ ਅੱਗੇ ਲਾਈ ਗੁਹਾਰ': ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਐਸਵਾਈਐਲ ਨਹਿਰ ਅਤੇ ਸਿੱਖ ਬੰਦੀਆਂ ਦੀ ਰਿਹਾਈ ਨੂੰ ਲੈ ਕੇ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਦੇ ਗੀਤਾਂ ਨੂੰ ਬੈਨ ਕੀਤੇ ਜਾਣ ਦਾ ਵੀ ਉਨ੍ਹਾਂ ਵੱਲੋਂ ਵਿਰੋਧ ਕੀਤਾ ਗਿਆ ਹੈ। ਇਹ ਵਿਅਕਤੀ ਦੀ ਆਜ਼ਾਦੀ ਤੇ ਰੋਕ ਹੈ। ਇਸ ਸਬੰਧੀ ਵੀ ਉਨ੍ਹਾਂ ਵੱਲੋਂ ਰਾਜਪਾਲ ਨੂੰ ਗੁਹਾਰ ਲਗਾਈ ਗਈ ਹੈ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਾਰੇ ਵਰਕਰਾਂ ਨੂੰ ਇਨ੍ਹਾਂ ਦੋਹਾਂ ਗੀਤਾਂ ਨੂੰ ਆਪਣੇ ਟਰੈਕਟਰਾਂ ਗੱਡੀਆਂ ਅਤੇ ਘਰਾਂ ਚ ਵਜਾਉਣ ਦੇ ਲਈ ਕਿਹਾ ਹੈ।

'ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ': ਸਿੱਧੂ ਮੂਸੇਵਾਲਾ ਕਤਲ ਮਾਮਲੇ ’ਤੇ ਸੁਖਬੀਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕਿਉਂਕਿ ਮਾਮਲੇ ਨੂੰ ਮਹੀਨੇ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ ਪਰ ਇੱਕ ਵੀ ਮੁਲਜ਼ਮ ਨੂੰ ਪੰਜਾਬ ਪੁਲਿਸ ਨੇ ਕਾਬੂ ਨਹੀਂ ਕੀਤਾ ਹੈ। ਸਾਰੇ ਹੀ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਵੱਲੋਂ ਕਾਬੂ ਕੀਤੇ ਗਏ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਕਾਰਨ ਜਾਂਚ ਨਹੀਂ ਕਰ ਰਹੀ ਹੈ ਕਿਉਂਕਿ ਇਸ ਚ ਪੰਜਾਬ ਦੇ ਕਈ ਅਧਿਕਾਰੀ ਸੁਰੱਖਿਆ ਹਟਾਉਣ ਦੇ ਮਾਮਲੇ ਚ ਫੱਸਣਗੇ।

ਇਹ ਵੀ ਪੜੋ: ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ

Last Updated : Jul 15, 2022, 2:44 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.