ETV Bharat / city

ਨਵਜੋਤ ਸਿੱਧੂ ਵਿਰੁੱਧ ਉਠੇ ਸੁਰ, ਏਜੀ ਨੇ ਕਿਹਾ ਕੰਮ ’ਚ ਪਾ ਰਿਹੈ ਵਿਘਣ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ (PPCC President Navjot Sidhu) ਵੱਲੋਂ ਆਪਣੀ ਹੀ ਪਾਰਟੀ ਦੀ ਸਰਕਾਰ ਵਿਰੁੱਧ ਪ੍ਰੈਸ ਕਾਨਫਰੰਸ ਕਰਨ ਦੇ ਦੂਜੇ ਦਿਨ ਹੀ ਵਿਰੋਧੀ ਸੁਰਾਂ ਉਠਣ ਲੱਗ ਪਈਆਂ ਹਨ (Voice started against Sidhu)।

ਨਵਜੋਤ ਸਿੱਧੂ ਵਿਰੁੱਧ ਉਠੇ ਸੁਰ, ਏਜੀ ਨੇ ਕਿਹਾ ਕੰਮ ’ਚ ਪਾ ਰਿਹੈ ਵਿਘਣ
ਨਵਜੋਤ ਸਿੱਧੂ ਵਿਰੁੱਧ ਉਠੇ ਸੁਰ, ਏਜੀ ਨੇ ਕਿਹਾ ਕੰਮ ’ਚ ਪਾ ਰਿਹੈ ਵਿਘਣ
author img

By

Published : Nov 6, 2021, 1:41 PM IST

ਚੰਡੀਗੜ੍ਹ: ਐਡਵੋਕੇਟ ਜਨਰਲ ਏਪੀਐਸ ਦਿਓਲ (Advocate General APS Deol) ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਆਪਣੇ ਰਾਜਸੀ ਸਾਥੀਆਂ ਤੋਂ ਅੱਗੇ ਲੰਘਣ ਲਈ ਝੂਠੀਆਂ ਗੱਲਾਂ ਫੈਲਾਅ ਰਹੇ ਹਨ (Sidhu giving misinformation) , ਜਿਸ ਨਾਲ ਪਾਰਟੀ ਦੇ ਅਕਸ਼ ਨੂੰ ਢਾਹ ਲੱਗ ਰਹੀ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਸਰਕਾਰ ਤੇ ਏਜੀ ਦਫਤਰ ਦੇ ਕੰਮਕਾਜ ਵਿੱਚ ਵਿਘਣ ਪਾ ਰਹੇ ਹਨ। ਇਥੇ ਇੱਕ ਬਿਆਨ ਜਾਰੀ ਕਰਕੇ ਏਪੀਐਸ ਦਿਓਲ ਨੇ ਕਿਹਾ ਹੈ ਕਿ ਡਰੱਗਜ਼ ਮਾਮਲੇ ਤੇ ਬੇਅਦਬੀ ਮਾਮਲੇ ਵਿੱਚ ਏਜੀ ਦਫਤਰ ਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਨੂੰ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਏਜੀ ਨੇ ਕਿਹਾ ਹੈ ਕਿ ਰਾਜਸੀ ਲਾਹਾ ਲੈਣ ਲਈ ਹੀ ਨਵਜੋਤ ਸਿੱਧੂ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਵਾਰ-ਵਾਰ ਸਰਕਾਰ ਤੇ ਏਜੀ ਦਫਤਰ ਦੇ ਕੰਮਕਾਜ ਵਿੱਚ ਵਿਘਣ ਪਾ ਰਹੇ ਹਨ। ਦੂਜੇ ਪਾਸੇ ਸੂਬਾ ਸਰਕਾਰ ਡਰੱਗਜ਼ ਕੇਸ (Drugs matter) ਤੇ ਬੇਅਦਬੀ ਕੇਸ (Sacrilege case) ਵਿੱਚ ਨਿਆਂ ਦਿਵਾਉਣ ਲਈ ਪੂਰੀ ਵਾਹ ਲਾ ਰਹੀ ਹੈ ਪਰ ਸਿੱਧੂ ਦੀ ਦਖ਼ਲ ਅੰਦਾਜੀ ਨਾਲ ਇਹ ਉਪਰਾਲੇ ਲੀਹੋਂ ਲਾਹੇ ਜਾ ਰਹੇ ਹਨ। ਦਿਓਲ ਨੇ ਕਿਹਾ ਕਿ ਨਵਜੋਤ ਸਿੱਧੂ ਰਾਜਸੀ ਲਾਹਾ ਲੈਣ ਲਈ ਗਲਤ ਸੂਚਨਾ ਦੇ ਰਹੇ ਹਨ।

ਨਵਜੋਤ ਸਿੱਧੂ ਵਿਰੁੱਧ ਉਠੇ ਸੁਰ, ਏਜੀ ਨੇ ਕਿਹਾ ਕੰਮ ’ਚ ਪਾ ਰਿਹੈ ਵਿਘਣ
ਨਵਜੋਤ ਸਿੱਧੂ ਵਿਰੁੱਧ ਉਠੇ ਸੁਰ, ਏਜੀ ਨੇ ਕਿਹਾ ਕੰਮ ’ਚ ਪਾ ਰਿਹੈ ਵਿਘਣ

ਏਪੀਐਸ ਦਿਓਲ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਿਜੀ ਰਾਜਸੀ ਹਿੱਤ ਸਾਧਣ ਲਈ ਕਾਂਗਰਸ ਪਾਰਟੀ ਦੀ ਕਾਰਗੁਜਾਰੀ ਨੂੰ ਢਾਹ ਲਾਈ ਜਾ ਰਹੀ ਹੈ ਤੇ ਇਸ ਲਈ ਐਡਵੋਕੇਟ ਜਨਰਲ ਦਫਤਰ ਦਾ ਰਾਜਨੀਤੀਕਰਣ ਵੀ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸਿੱਧੂ ਵੱਲੋਂ ਏਪੀਐਸ ਦਿਓਲ ਦੀ ਐਡਵੋਕੇਟ ਜਨਰਲ ਵਜੋਂ ਨਿਯੁਕਤੀ ਦਾ ਖੁੱਲ੍ਹੇ ਤੌਰ ‘ਤੇ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸੇ ਕਾਰਨ ਉਨ੍ਹਾਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ, ਜਿਹੜਾ ਕਿ ਉਨ੍ਹਾਂ ਨੇ ਵਾਪਸ ਲੈ ਲਿਆ ਹੈ।

ਏਪੀਐਸ ਦਿਓਲ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹਾਈਕਮਾਂਡ ਦੇ ਨੇੜਲਿਆਂ ਵਿੱਚੋਂ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਇਹ ਅਸਤੀਫਾ ਉਨ੍ਹਾਂ ਸੀਐਮ ਚੰਨੀ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਜਾ ਕੇ ਦਿੱਤਾ ਸੀ ਪਰ ਅਗਲੇ ਦਿਨ ਹੀ ਇਹ ਖਬਰਾਂ ਆ ਗਈਆਂ ਸੀ ਕਿ ਅਸਤੀਫੇ ਨੂੰ ਪ੍ਰੋਸੈਸ ਵਿੱਚ ਰੱਖ ਲਿਆ ਗਿਆ ਹੈ ਤੇ ਨਵੀਂ ਨਿਯੁਕਤੀ ਤੱਕ ਅਹੁਦੇ ‘ਤੇ ਬਣੇ ਰਹਿਣ ਲਈ ਕਿਹਾ ਗਿਆ ਹੈ।

ਜਿਕਰਯੋਗ ਹੈ ਕਿ ਐਡਵੋਕੇਟ ਜਨਰਲ ਦਾ ਸਿੱਧੂ ਵਿਰੁੱਧ ਬਿਆਨ ਉਸ ਵੇਲੇ ਆਇਆ ਹੈ, ਜਦੋਂ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਸਰਕਾਰ ਨੂੰ ਡੀਜੀਪੀ ਤੇ ਏਜੀ ਦੀ ਨਿਯੁਕਤੀਆਂ ਤੋਂ ਇਲਾਵਾ ਬੇਅਦਬੀ ਤੇ ਡਰੱਗਜ਼ ਕੇਸ ਦੇ ਮੁੱਦੇ ’ਤੇ ਘੇਰਦਿਆਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਸਰਕਾਰ ਨਹੀਂ ਚੱਲਦੀ ਤਾਂ ਇਸ ਨੂੰ ਪਾਰਟੀ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਰਾਜਾ ਵੜਿੰਗ ਨੇ ਘੇਰੇ ਕੈਪਟਨ ਤੇ ਸੁਖਬੀਰ ਬਾਦਲ, ਕਿਹਾ ਸਭ...

ETV Bharat Logo

Copyright © 2024 Ushodaya Enterprises Pvt. Ltd., All Rights Reserved.