ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗਾਇਕ ਮੀਕਾ ਸਿੰਘ ਦੀ ਸੁਰੱਖਿਆ ਨੂੰ ਵਧਾਉਣ ਦੀ ਜਾਣਕਾਰੀ ਹਾਸਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਮੇਂ ਮੀਕਾ ਸਿੰਘ ਜੋਧਪੁਰ ’ਚ ਰਿਆਲਿਟੀ ਸ਼ੋਅ ਦੀ ਸ਼ੁਟਿੰਗ ਕਰ ਰਹੇ ਹਨ। ਜਿੱਥੇ ਸੁਰੱਖਿਆ ਦੇ ਚੱਲਦੇ ਵੱਡੀ ਗਿਣਤੀ ’ਚ ਪੁਲਿਸ ਤੈਨਾਤ ਕੀਤੀ ਗਈ ਹੈ। ਹਾਲਾਂਕਿ ਮੀਕਾ ਸਿੰਘ ਵੱਲੋਂ ਇਸ ਤਰ੍ਹਾਂ ਦੀ ਕੋਈ ਮੰਗ ਨਹੀਂ ਕੀਤੀ ਗਈ ਸੀ।
ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਗਾਇਕ ਮੀਕਾ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਇੱਕ ਪੋਸਟ ਸ਼ੇਅਰ ਕੀਤਾ ਹੈ। ਜਿਸ ’ਚ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਨਿਖੇਧੀ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਸੀ ਕਿ ਇਸ ਪੇਜ ਨੂੰ ਬੈਨ ਕਰ ਦੇਣਾ ਚਾਹੀਦਾ ਹੈ।
-
Why can’t these kind of pages be banned?Where people are giving open challenges and are taking responsibility of having people killed.. Why are you guys searching here and there? .. ek dusre ko blame karne se better hai stop these Stupid people .. pic.twitter.com/LmWb9RRDnq
— King Mika Singh (@MikaSingh) May 30, 2022 " class="align-text-top noRightClick twitterSection" data="
">Why can’t these kind of pages be banned?Where people are giving open challenges and are taking responsibility of having people killed.. Why are you guys searching here and there? .. ek dusre ko blame karne se better hai stop these Stupid people .. pic.twitter.com/LmWb9RRDnq
— King Mika Singh (@MikaSingh) May 30, 2022Why can’t these kind of pages be banned?Where people are giving open challenges and are taking responsibility of having people killed.. Why are you guys searching here and there? .. ek dusre ko blame karne se better hai stop these Stupid people .. pic.twitter.com/LmWb9RRDnq
— King Mika Singh (@MikaSingh) May 30, 2022
ਆਪਣੀ ਇਸ ਪੋਸਟ ਦੇ ਨਾਲ ਮੀਕਾ ਨੇ ਲਾਰੇਸ ਬਿਸ਼ਨੋਈ ਦੇ ਫੇਸਬੁੱਕ ਪੇਜ਼ ਦਾ ਸਕ੍ਰੀਨ ਸ਼ਾਰਟ ਵੀ ਸਾਂਝਾ ਕੀਤਾ। ਨਾਲ ਲਿਖਿਆ ਕਿ ਇਸ ਤਰ੍ਹਾਂ ਦੇ ਪੇਜ ’ਤੇ ਪਾਬੰਦੀ ਕਿਉਂ ਨਹੀਂ ਜਿੱਥੇ ਲੋਕ ਖੁੱਲ੍ਹੀਆਂ ਚੁਣੌਤੀਆਂ ਦੇ ਰਹੇ ਹਨ ਅਤੇ ਲੋਕਾਂ ਨੂੰ ਮਾਰਨ ਦੀ ਜ਼ਿੰਮੇਵਾਰੀ ਲੈ ਰਹੇ ਹਨ। ਮੀਕਾ ਨੇ ਅੱਗੇ ਲਿਖਿਆ ਕਿ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਤੋਂ ਚੰਗਾ ਹੈ ਕਿ ਇਨ੍ਹਾਂ ਮੂਰਖ ਲੋਕਾਂ ਨੂੰ ਰੋਕਿਆ ਜਾਵੇ।
ਦੱਸਿਆ ਜਾ ਰਿਹਾ ਹੈ ਕਿ ਮੀਕਾ ਸਿੰਘ ਦੇ ਇਸ ਟਵੀਟ ਤੋਂ ਬਾਅਦ ਹੀ ਜੋਧਪੁਰ ਦੀ ਪੁਲਿਸ ਅਲਰਟ ’ਤੇ ਆ ਗਈ ਹੈ। ਨਾਲ ਹੀ ਜਿਸ ਹੋਟਲ ਚ ਮੀਕਾ ਰਹਿ ਰਹੇ ਹਨ ਉੱਥੇ ਪੁਲਿਸ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਹੈ। ਦੱਸ ਦਈਏ ਕਿ ਆਪਣੇ ਇੱਕ ਰਿਆਲਿਟੀ ਸ਼ੋਅ ਦੀ ਸ਼ੁਟਿੰਗ ਦੇ ਚੱਲਦੇ ਮੀਕਾ ਸਿੰਘ ਇਸ ਸਮੇਂ ਜੋਧਪੁਰ ਚ ਹਨ। ਉਨ੍ਹਾਂ ਦੇ ਇਸ ਸ਼ੋਅ ਦੀ ਸ਼ੁਟਿੰਗ 7 ਜੂਨ ਤੱਕ ਜੋਧਪੁਰ ਵਿਖੇ ਹੋਵੇਗੀ।
ਇਹ ਵੀ ਪੜੋ: ਸਿੱਧੂ ਮੂਸੇਵਾਲਾ ਦਾ ਅੰਤਿਮ ਸਸਕਾਰ