ETV Bharat / city

ਰੰਧਾਵਾ ਤੋਂ ਰਾਜਾ ਵੜਿੰਗ ਦੀ ਕੈਪਟਨ ਨੂੰ ਲਲਕਾਰ, ਕਿਹਾ ਕੈਪਟਨ ਜਲਦ ਬਣਾਉਣ ਪਾਰਟੀ ਤਾਂ ਕਿ... - captain

ਕੈਬਨਿਟ ਮੰਤਰੀ ਰਾਜਾ ਵੜਿੰਗ (Cabinet Minister Raja Waring) ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਵੜਿੰਗ ਨੇ ਕਿਹਾ ਕਿ ਕੈਪਟਨ ਪਹਿਲਾਂ ਤੋਂ ਹੀ ਭਾਜਪਾ ਅਤੇ ਅਕਾਲੀ ਦਲ ਨਾਲ ਮਿਲੇ ਹੋਏ। ਉਨ੍ਹਾਂ ਕਿਹਾ ਕਿ ਇਹ ਜੋ ਕੁਝ ਹੋ ਰਿਹਾ ਹੈ ਸਾਜਿਸ਼ ਤਹਿਤ ਹੋ ਰਿਹਾ ਹੈ।

ਰੰਧਾਵਾ ਤੋਂ ਰਾਜਾ ਵੜਿੰਗ ਦੀ ਕੈਪਟਨ ਨੂੰ ਲਲਕਾਰ

author img

By

Published : Oct 21, 2021, 4:10 PM IST

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਵੱਲੋਂ ਪਾਰਟੀ ਬਣਾਉਣ ਨੂੰ ਲੈਕੇ ਕੀਤੇ ਐਲਾਨ ਤੋਂ ਬਾਅਦ ਪੰਜਾਬ ਦੇ ਵਿੱਚ ਸਿਆਸਤ ਭਖ ਚੁੱਕੀ ਹੈ। ਵਿਰੋਧੀਆਂ ਪਾਰਟੀਆਂ ਤੋਂ ਇਲਾਵਾ ਕਾਂਗਰਸ ਦੇ ਵਿੱਚ ਉਨ੍ਹਾੰ ਦੇ ਨੇੜਲੇ ਰਹੇ ਆਗੂਆਂ ਵੱਲੋਂ ਕੈਪਟਨ ਨੂੰ ਨਿਸ਼ਾਨੇ ਉੱਪਰ ਲਿਆ ਜਾ ਰਿਹਾ ਹੈ। ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Cabinet Minister Amarinder Singh Raja Waring) ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ‘ਤੇ ਲਿਆ ਗਿਆ ਹੈ।

ਰੰਧਾਵਾ ਤੋਂ ਰਾਜਾ ਵੜਿੰਗ ਦੀ ਕੈਪਟਨ ਨੂੰ ਲਲਕਾਰ

'ਕੈਪਟਨ ਅਕਾਲੀ ਦਲ ਤੇ ਭਾਜਪਾ ਨਾਲ ਰਲੇ ਹੋਏ'

ਵੜਿੰਗ ਨੇ ਕਿਹਾ ਪੰਜਾਬ ਦੀ ਜਨਤਾ ਪਿਛਲੇ ਸਾਢੇ ਚਾਰ ਸਾਲਾਂ ਤੋਂ ਕਹਿ ਰਹੀ ਸੀ ਕਿ ਕੈਪਟਨ ਭਾਜਪਾ ਅਤੇ ਅਕਾਲੀ ਦਲ ਨਾਲ ਰਲੇ ਹੋਏ ਹਨ ਅਤੇ ਉਨ੍ਹਾਂ ਸਾਰਿਆਂ ਦੀ ਇੱਕੋ ਹੀ ਗੱਲ ਹੈ। ਰਾਜਾ ਵੜਿੰਗ ਨੇ ਕਿਹਾ ਕੈਪਟਨ ਵੱਲੋਂ ਪਾਰਟੀ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਉਹ ਅਕਾਲੀ ਦਲ (Akali Dal) ਤੇ ਭਾਜਪਾ ਨਾਲ ਰਲੇ ਹਨ। ਉਨ੍ਹਾਂ ਕੈਪਟਨ ‘ਤੇ ਵਰ੍ਹਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨਾਲ ਆਪਣੇ ਭਤੀਜੇ ਯਾਨੀ ਕਿ ਸੁਖਬੀਰ ਬਾਦਲ (Sukhbir Badal) ਨੂੰ ਵੀ ਨਾਲ ਲੈ ਜਾਣ ਤਾਂ ਕਿ ਉਨ੍ਹਾਂ ਨੂੰ ਵੀ ਕੁਝ ਫਾਇਦਾ ਹੋ ਸਕੇ।

ਕਿਸਾਨਾਂ ਦੇ ਮਸਲੇ ਨੂੰ ਲੈਕੇ ਕੈਪਟਨ ‘ਤੇ ਸਾਧੇ ਨਿਸ਼ਾਨੇ

ਕੈਪਟਨ ਵੱਲੋਂ ਕਿਸਾਨਾਂ ਦੇ ਮਸਲੇ ਨੂੰ ਹੱਲ ਕਰਵਾਉਣ ਦੇ ਬਿਆਨ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜੇਕਰ ਹੁਣ ਉਹ ਕਿਸਾਨਾਂ ਦਾ ਮਸਲਾ ਹੱਲ ਕਰਵਾਉਣ ਦੀ ਗੱਲ ਕਹਿ ਰਹੇ ਹਨ ਤਾਂ ਫਿਰ ਇਹ ਮਸਲਾ 8 ਮਹੀਨੇ ਪਹਿਲਾਂ ਹੱਲ ਹੋ ਜਾਣਾ ਚਾਹੀਦਾ ਸੀ। ਵੜਿੰਗ ਨੇ ਕਿਹਾ ਕਿ ਇਸਦਾ ਮਤਲਬ ਕੈਪਟਨ ਭਾਜਪਾ ਨਾਲ ਮਿਲੇ ਹੋਏ ਸਨ। ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਇਹ ਸਾਰਾ ਕੁਝ ਸਾਜਿਸ਼ ਦੇ ਤਹਿਤ ਹੋ ਰਿਹਾ ਹੈ।

'ਕੈਪਟਨ ਜਲਦ ਬਣਾਉਣ ਪਾਰਟੀ'

ਰਾਜਾ ਵੜਿੰਗ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਜਲਦ ਪਾਰਟੀ ਬਣਾਉਣੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਜਨਤਾ ਉਨ੍ਹਾਂ ਨੂੰ ਕਿੰਨ੍ਹਾਂ ਰਾਸ਼ਟਰਵਾਦੀ ਮੰਨਦੀ ਹੈ।

ਕਾਂਗਰਸੀ ਕਲੇਸ਼ 'ਤੇ ਵੜਿੰਗ ਦਾ ਬਿਆਨ

ਇਸਦੇ ਨਾਲ ਰਾਜਾ ਵੜਿੰਗ ਦਾ ਕਾਂਗਰਸ ਦੇ ਕਲੇਸ਼ ਨੂੰ ਲੈਕੇ ਵੀ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਹੈ। ਉਨ੍ਹਾਂ ਸਿੱਧੂ ਤੇ ਚੰਨੀ ਦੀਆਂ ਦੂਰੀਆਂ ਨੂੰ ਲੈਕੇ ਬੋਲਦਿਆਂ ਕਿਹਾ ਕਿ ਉਹ ਦੋਵੇਂ ਆਗੂ ਇੱਕ ਦੂਜੇ ਨਾਲ ਗੱਲਬਾਤ ਕਰਦੇ ਅਜਿਹਾ ਕੁਝ ਵੀ ਨਹੀਂ ਹੈ। ਨਾਲ ਹੀ ਉਨ੍ਹਾਂ ਕਿ ਆਲੋਚਨਾ ਕਰਨੀ ਗਲਤ ਗੱਲ ਨਹੀਂ ਹੈ ਜੇਕਰ ਪਾਰਟੀ ਉਨ੍ਹਾਂ ਨੂੰ ਸੁਣਦੀ ਹੋਵੇ। ਇਸ ਮੌਕੇ ਵੜਿੰਗ ਨੇ ਦੱਸਿਆ ਕਿ ਟਰਾਂਸਪੋਰਟ ਮਾਫੀਆ ਤੋਂ ਜਦੋਂ ਤੋਂ ਨੱਥ ਪਾਈ ਹੈ ਉਸਦੇ ਚੱਲਦੇ ਥੋੜੇ ਦਿਨ੍ਹਾਂ ਤੋਂ 50 ਲੱਖ ਫਾਇਦਾ ਹੋ ਰਿਹਾ ਹੈ।

ਇਹ ਵੀ ਪੜ੍ਹੋ:ਆਰੂਸਾ ਆਲਮ ਆਈ.ਐੱਸ.ਆਈ. ਨਾਲ ਜੁੜੀ ਹੈ ਜਾਂ ਨਹੀਂ ਵੇਖਾਂਗੇ : ਸੁਖਜਿੰਦਰ ਰੰਧਾਵਾ

ETV Bharat Logo

Copyright © 2024 Ushodaya Enterprises Pvt. Ltd., All Rights Reserved.