ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈਕੇ ਸੂਬੇ 'ਚ ਚੋਣ ਪ੍ਰਚਾਰ ਸਿੱਖਰਾਂ 'ਤੇ ਹੈ। ਇਸ ਦੇ ਨਾਲ ਹੀ ਇਲਜ਼ਾਮਬਾਜ਼ੀਆਂ ਦਾ ਦੌਰ ਵੀ ਲਗਾਤਾਰ ਜਾਰੀ ਹੈ। ਵਿਰੋਧੀਆਂ ਵਲੋਂ ਇੱਕ ਦੂਸਰੇ 'ਤੇ ਨਿਸ਼ਾਨੇ ਸਾਧੇ ਜਾ ਰਹੇ ਹਨ। ਇਸ ਵਿਚਾਲੇ ਸਾਬਕਾ ਆਪ ਆਗੂ ਕੁਮਾਰ ਵਿਸ਼ਵਾਸ ਵਲੋਂ ਅਰਵਿੰਦ ਕੇਜਰੀਵਾਲ ਨੂੰ ਲੈਕੇ ਬਿਆਨ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਸੂਬੇ ਦੀ ਸਿਆਸਤ ਭਖਦੀ ਜਾ ਰਹੀ ਹੈ।
ਕੁਮਾਰ ਵਿਸ਼ਾਵਾਸ ਵਲੋਂ ਆਪ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਪੰਜਾਬ 'ਚ ਵੱਖਵਾਦੀਆਂ ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ ਸੀ। ਵਿਸ਼ਵਾਸ ਦਾ ਕਹਿਣਾ ਸੀ ਕਿ ਇੱਕ ਦਿਨ ਕੇਜਰੀਵਾਲ ਨੇ ਮੈਨੂੰ ਕਿਹਾ ਸੀ ਕਿ ਉਹ ਜਾਂ ਤਾਂ ਪੰਜਾਬ ਦਾ ਮੁੱਖ ਮੰਤਰੀ ਬਣੇਗਾ ਜਾਂ ਇੱਕ ਆਜ਼ਾਦ ਦੇਸ਼ ਖਾਲਿਸਤਾਨ ਦਾ ਪਹਿਲਾ ਪ੍ਰਧਾਨ ਮੰਤਰੀ ਬਣੇਗਾ।
-
क्या मिलिए ऐसे लोगों से जिनकी फ़ितरत छुपी रहे,
— Navjot Singh Sidhu (@sherryontopp) February 17, 2022 " class="align-text-top noRightClick twitterSection" data="
नक़ली चेहरा सामने आए असली सूरत छुप्पी रहे। Things are seldom as they seem, skimmed milk masquerades as cream…
Please clarify masquerader ???@ArvindKejriwal https://t.co/evs5HFTYEm
">क्या मिलिए ऐसे लोगों से जिनकी फ़ितरत छुपी रहे,
— Navjot Singh Sidhu (@sherryontopp) February 17, 2022
नक़ली चेहरा सामने आए असली सूरत छुप्पी रहे। Things are seldom as they seem, skimmed milk masquerades as cream…
Please clarify masquerader ???@ArvindKejriwal https://t.co/evs5HFTYEmक्या मिलिए ऐसे लोगों से जिनकी फ़ितरत छुपी रहे,
— Navjot Singh Sidhu (@sherryontopp) February 17, 2022
नक़ली चेहरा सामने आए असली सूरत छुप्पी रहे। Things are seldom as they seem, skimmed milk masquerades as cream…
Please clarify masquerader ???@ArvindKejriwal https://t.co/evs5HFTYEm
ਇਸ ਨੂੰ ਲੈਕੇ ਨਵਜੋਤ ਸਿੱਧੂ ਵਲੋਂ ਵੀ ਟਵੀਟ ਕਰਦਿਆਂ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਆਪਣੇ ਸ਼ਾਇਰੀ ਅੰਦਾਜ਼ 'ਚ ਸਿੱਧੂ ਨੇ ਲਿਖਿਆ ਕਿ ਅਜਿਹੇ ਲੋਕਾਂ ਨੂੰ ਕੀ ਮਿਲੀਏ ਜਿੰਨ੍ਹਾਂ ਦੀ ਫਿਤਰਤ ਲੁਕੀ ਰਹੇ, ਉਨ੍ਹਾਂ ਕਿਹਾ ਕਿ ਨਕਲੀ ਚਿਹਰਾ ਸਾਹਮਣੇ ਆਇਆ ਅਤੇ ਅਸਲੀ ਚਿਹਰਾ ਲੁਕਿਆ ਹੀ ਰਹਿ ਗਿਆ।
ਸਿੱਧੂ ਨੇ ਲਿਖਿਆ ਕਿ ਕਈ ਵਾਰ ਉਹ ਚੀਜਾਂ ਘੱਟ ਹੀ ਸਾਹਮਣੇ ਆਉਂਦੀਆਂ ਹਨ, ਜੋ ਉਹ ਅਸਲ 'ਚ ਹੁੰਦੀਆਂ ਹਨ। ਸਕਿਮਡ ਦੁੱਧ ਕਰੀਮ ਦੇ ਰੂਪ 'ਚ ਦਿਸਦਾ ਹੈ। ਉਨ੍ਹਾਂ ਕੇਜਰੀਵਾਲ 'ਤੇ ਵਿਅੰਗ ਕੱਸਦਿਆਂ ਕਿਹਾ ਕਿ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: ਮੋਦੀ ਦੀ ਅਬੋਹਰ ਰੈਲੀ, ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਪੁਲਿਸ ਮੁਸਤੈਦ