ਨਵੀਂ ਦਿੱਲੀ: ਫਿਲਮ 'ਦ ਕਸ਼ਮੀਰ ਫਾਈਲਜ਼' ਨੇ ਕਾਫ਼ੀ ਸੁਰਖੀਆਂ ਹਾਸਲ ਕੀਤੀਆਂ ਹਨ। ਇਸ ਦੇ ਨਾਲ ਹੀ ਇਹ ਫਿਲਮ ਵਿਰੋਧੀਆਂ ਦੇ ਨਿਸ਼ਾਨੇ 'ਤੇ ਵੀ ਰਹੀ ਹੈ। ਇਸ ਦੇ ਨਾਲ ਹੀ 'ਦ ਕਸ਼ਮੀਰ ਫਾਈਲਜ਼' ਫਿਲਮ ਦੇ ਨਿਰਦੇਸ਼ਕ ਵਿਵੇਕ ਰੰਜਨ ਅਗਨੀਹੋਤਰੀ ਵਲੋਂ ਐਲਾਨ ਕੀਤਾ ਗਿਆ ਕਿ ਉਹ ਅਪਣੀ ਅਗਲੀ ਫ਼ਿਲਮ 'ਦ ਦਿੱਲੀ ਫਾਈਲਜ਼' ’ਤੇ ਕੰਮ ਕਰਨ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਹੁਣ ਤੱਕ ਨਿਰਦੇਸ਼ਕ ਨੇ ਆਪਣੇ ਅਗਲੇ ਪ੍ਰਾਜੈਕਟ ਬਾਰੇ ਵਿਸਥਾਰ ਨਾਲ ਨਹੀਂ ਦੱਸਿਆ ਪਰ ਖ਼ਬਰਾਂ ਅਨੁਸਾਰ ਉਹਨਾਂ ਦੀ ਅਗਲੀ ਫ਼ਿਲਮ 1984 ਸਿੱਖ ਵਿਰੋਧੀ ਕਤਲੇਆਮ ਅਤੇ 2020 ਦੇ ਦਿੱਲੀ ਦੰਗਿਆਂ 'ਤੇ ਅਧਾਰਤ ਹੋਵੇਗੀ।
ਇਸ ਵਿਚਾਲੇ 1984 ਕਤਲੇਆਮ ਦੇ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੇ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੂਲਕਾ ਵਲੋਂ ਵਿਵੇਕ ਅਗਨੀਹੋਤਰੀ ਵਲੋਂ 'ਦ ਦਿੱਲੀ ਫਾਈਲਜ਼' ਫਿਲਮ ਬਣਾਉਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਤਿਹਾਸ ਨੂੰ ਪੜ੍ਹਾਇਆ ਜਾਣਾ ਚਾਹੀਦਾ ਹੈ, ਇਸ ਨੂੰ ਦਬਾ ਕੇ ਨਹੀਂ ਰੱਖਣਾ ਚਾਹੀਦਾ।
-
Advocate HS Phoolka welcomes The Kashmir Files director's move to make 'The Delhi Files' based on 1984 riots
— ANI Digital (@ani_digital) April 15, 2022 " class="align-text-top noRightClick twitterSection" data="
Read @ANI Story | https://t.co/slPbg4ktnW#TheDelhiFiles #1984riots pic.twitter.com/shdVjnMzIU
">Advocate HS Phoolka welcomes The Kashmir Files director's move to make 'The Delhi Files' based on 1984 riots
— ANI Digital (@ani_digital) April 15, 2022
Read @ANI Story | https://t.co/slPbg4ktnW#TheDelhiFiles #1984riots pic.twitter.com/shdVjnMzIUAdvocate HS Phoolka welcomes The Kashmir Files director's move to make 'The Delhi Files' based on 1984 riots
— ANI Digital (@ani_digital) April 15, 2022
Read @ANI Story | https://t.co/slPbg4ktnW#TheDelhiFiles #1984riots pic.twitter.com/shdVjnMzIU
ਇਸ ਦੇ ਨਾਲ ਹੀ ਫੂਲਕਾ ਦਾ ਕਹਿਣਾ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਕਾਂਗਰਸ ਪਾਰਟੀ ਅਤੇ ਉਸ ਵੇਲੇ ਦੀ ਹਕੂਮਤ ਨੇ 1984 'ਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕਤਲ ਕਰਨ ਦੀ ਸਾਜ਼ਿਸ਼ ਰਚੀ ਸੀ। ਉਹਨਾਂ ਨੇ ਪੁਲਿਸ 'ਤੇ ਇਸ ਕਤਲੇਆਮ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਉਹਨਾਂ ਕਿਹਾ ਕਿ ਇੱਕ ਗਲਤ ਧਾਰਨਾ ਫੈਲਾਈ ਗਈ ਸੀ ਕਿ ਇਹ ਹਿੰਦੂਆਂ ਅਤੇ ਸਿੱਖਾਂ ਦੇ ਦੰਗੇ ਸਨ।
ਇਸ ਦੇ ਨਾਲ ਹੀ ਫੂਲਕਾ ਨੇ ਦਾਅਵਾ ਕੀਤਾ ਕਿ ਉਹ ਕਾਂਗਰਸ ਅਤੇ ਉਸ ਵੇਲੇ ਦੀ ਸਰਕਾਰ ਸੀ ਜਿਸ ਨੇ 1984 ਦੇ ਸਿੱਖ ਵਿਰੋਧੀ ਕਤਲੇਆਮ ਦੀ ਅਗਵਾਈ ਕੀਤੀ। ਦਿੱਲੀ ਦੇ ਆਮ ਲੋਕਾਂ ਨੇ ਸਿੱਖਾਂ ਦੀ ਮਦਦ ਕੀਤੀ ਸੀ। ਦਿੱਲੀ 'ਚ ਹਿੰਦੂ-ਸਿੱਖ ਦੰਗੇ ਨਹੀਂ ਹੋਏ ਸਨ, ਇਹ ਕਾਂਗਰਸ ਪਾਰਟੀ ਅਤੇ ਉਸ ਸਮੇਂ ਦੀ ਭਾਰਤ ਸਰਕਾਰ ਦੁਆਰਾ ਸਿੱਖਾਂ ਵਿਰੁੱਧ ਕੀਤੀ ਗਈ ਨਸਲਕੁਸ਼ੀ ਸੀ। ਉਹਨਾਂ ਦਾ ਕਹਿਣਾ ਹੈ ਕਿ ਇਸ ਕਤਲੇਆਮ 'ਚ ਅਪਣੇ ਸਿੱਖ ਦੋਸਤਾਂ ਨੂੰ ਬਚਾਉਂਦੇ ਹੋਏ 2 ਹਿੰਦੂ ਵੀ ਮਾਰੇ ਗਏ ਸਨ।
ਐਚ.ਐਸ ਫੂਲਕਾ ਨੇ ਕਿਹਾ ਕਿ ਇਹ ਕਤਲੇਆਮ ਸਾਡੇ ਦੇਸ਼ ਦੇ ਇਤਿਹਾਸ ਦਾ ਇੱਕ ਕਾਲਾ ਅਧਿਆਇ ਸੀ। ਇਤਿਹਾਸ ਨੂੰ ਦਬਾਇਆ ਨਹੀਂ ਜਾਣਾ ਚਾਹੀਦਾ, ਸਗੋਂ ਇਤਿਹਾਸ ਦੀ ਗੱਲ ਕਰਨੀ ਚਾਹੀਦੀ ਹੈ ਤਾਂ ਜੋ ਅਤੀਤ ਦੀਆਂ ਗਲਤੀਆਂ ਦੁਹਰਾਈਆਂ ਨਾ ਜਾਣ।
ਉਹਨਾਂ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਵਿਵੇਕ ਅਗਨੀਹੋਤਰੀ ਜੋ 'ਦ ਦਿੱਲੀ ਫਾਈਲਜ਼' ਫਿਲਮ ਬਣਾਉਣਗੇ ਉਹ ਸਮਾਜ ਨੂੰ ਵੰਡੇਗੀ ਨਹੀਂ ਸਗੋਂ ਭਾਈਚਾਰੇ ਨੂੰ ਨੇੜੇ ਲਿਆਏਗੀ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦਿਖਾਏਗੀ ਕਿ ਕਿਵੇਂ ਇਕ ਸਿਆਸੀ ਪਾਰਟੀ ਨੇ ਸਿਆਸੀ ਲਾਹਾ ਲੈਣ ਲਈ ਸਮਾਜ ਦਾ ਸ਼ੋਸ਼ਣ ਕੀਤਾ। ਇਸ ਦੇ ਨਾਲ ਹੀ ਐਚ.ਐਸ ਫੂਲਕਾ ਨੇ ਕਿਹਾ ਕਿ ਮੈਂ ਤੱਥਾਂ ਦੇ ਆਧਾਰ 'ਤੇ ਕਹਿ ਸਕਦਾ ਹਾਂ ਕਿ ਸਿੱਖਾਂ ਨੂੰ ਮਾਰਨ 'ਚ ਪੁਲਿਸ ਵੀ ਸ਼ਾਮਲ ਸੀ। ਰਾਜਧਾਨੀ 'ਚ ਹਰ ਥਾਂ, ਪੁਲਿਸ ਕਤਲ ਕਰਨ ਵਾਲਿਆਂ ਵਿਚ ਸ਼ਾਮਲ ਸੀ।
ਇਕ ਘਟਨਾ ਨੂੰ ਯਾਦ ਕਰਦੇ ਹੋਏ ਸੀਨੀਅਰ ਵਕੀਲ ਐਚ.ਐਸ ਫੂਲਕਾ ਨੇ ਕਿਹਾ ਕਿ 1984 'ਚ ਇਕ ਮਹਾਂਵੀਰ ਚੱਕਰ ਪ੍ਰਾਪਤ ਕਰਨ ਵਾਲੇ ਸਿੱਖ ਦੇ ਘਰ ਨੂੰ ਵੀ ਅੱਗ ਲਗਾ ਦਿੱਤੀ ਗਈ, ਜੋ 1971 ਦੀ ਜੰਗ 'ਚ ਦੇਸ਼ ਲਈ ਲੜਿਆ ਸੀ। ਬਚਾਅ 'ਚ ਉਸ ਨੇ ਆਪਣੀ ਲਾਇਸੈਂਸੀ ਬੰਦੂਕ ਤੋਂ ਗੋਲੀ ਚਲਾਈ। ਪੁਲਿਸ ਨੇ ਬਹਾਦਰੀ ਪੁਰਸਕਾਰ ਜੇਤੂ ਨੂੰ ਗ੍ਰਿਫ਼ਤਾਰ ਕਰ ਲਿਆ, ਉਸ ਨੂੰ ਸਲਾਖਾਂ ਪਿੱਛੇ ਸੁੱਟ ਦਿੱਤਾ, ਉਸ ਵਿਰੁੱਧ ਕਤਲ ਦਾ ਕੇਸ ਦਰਜ ਕੀਤਾ ਅਤੇ ਉਸ ਨੂੰ ਕਈ ਮਹੀਨੇ ਜੇਲ੍ਹ ਵਿਚ ਰੱਖਿਆ।
ਇਸ ਦੇ ਨਾਲ ਹੀ ਫੂਲਕਾ ਨੇ ਕਿਹਾ ਕਿ ਫ਼ਿਲਮ ਨਿਰਮਾਤਾਵਾਂ ਨੂੰ ਜੋ ਵੀ ਕਾਨੂੰਨੀ ਲੋੜ ਹੋਵੇਗੀ, ਮੈਂ ਪ੍ਰਦਾਨ ਕਰਾਂਗਾ। ਮੇਰੇ ਕੋਲ ਸਾਰੀ ਸਮੱਗਰੀ ਹੈ ਅਤੇ ਮੈਂ 1984 ਦੇ ਕਤਲੇਆਮ ਨਾਲ ਸਬੰਧਿਤ ਅਸਲ ਅਤੇ ਸੱਚੇ ਕੇਸ ਦੇਵਾਂਗਾ।
ਇਹ ਵੀ ਪੜ੍ਹੋ:ਭਲਕੇ ਕਿਸਾਨਾਂ ਦੇ ਖਾਤਿਆਂ ’ਚ 2000 ਕਰੋੜ ਤੋਂ ਵੱਧ ਦਾ MSP ਭੁਗਤਾਨ ਕਰੇਗੀ ਸਰਕਾਰ