ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵਿਚਾਲੇ ਚਲ ਰਹੀ ਹਲਚਲ ਖ਼ਤਮ ਹੋਣ ਦਾ ਨਾ ਨਹੀਂ ਲੈ ਰਹੀ ਹੈ, ਉਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ (Punjab Congress) ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਟਵੀਟ ਕਰ ਲਿਖਿਆ ਹੈ ਕਿ ‘ਇੱਕ ਤਸਵੀਰ ਇੱਕ ਹਜ਼ਾਰ ਸ਼ਬਦਾਂ ਦੀ ਕੀਮਤ ਹੈ। ਇੱਕ ਟਵੀਟ ਪੋਸਟ ਕੀਤਾ ਗਿਆ ਹੈ, ਜਿਸ ਵਿੱਚ ਨਵੇਂ ਸਿਆਸੀ ਉੱਦਮ ਬਾਰੇ ਸਭ ਤੋਂ ਵੱਧ ਚਰਚਾ ਕੀਤੀ ਜਾਣ ਵਾਲੀ ਕਿਸਮਤ ਬਾਰੇ ਗੱਲ ਕੀਤੀ ਗਈ ਹੈ। ਡੁੱਬਦੇ ਜਹਾਜ਼ ਤੋਂ ਛਾਲ ਮਾਰਨ ਵਾਲੇ ਸਭ ਤੋਂ ਪਹਿਲਾਂ ਚੂਹੇ ਹੁੰਦੇ ਹਨ।‘
ਇਹ ਵੀ ਪੜੋ: ਵਿਧਾਇਕਾਂ ਤੇ ਮੰਤਰੀਆਂ ਤੋਂ ਬਾਅਦ CM ਚੰਨੀ ਨੂੰ ਵੀ ਸੱਦਿਆ ਦਿੱਲੀ, ਅਰੂਸਾ ਵਿਵਾਦ ਤੋਂ ਨਾਰਾਜ਼ ਹਾਈਕਮਾਨ
-
A picture is worth a thousand words. One posted* today speaks volumes, about the fate of the most talked about new political venture in making.
— Sunil Jakhar (@sunilkjakhar) October 27, 2021 " class="align-text-top noRightClick twitterSection" data="
Rats are the first one to jump of a sinking ship.
*Rasputin
">A picture is worth a thousand words. One posted* today speaks volumes, about the fate of the most talked about new political venture in making.
— Sunil Jakhar (@sunilkjakhar) October 27, 2021
Rats are the first one to jump of a sinking ship.
*RasputinA picture is worth a thousand words. One posted* today speaks volumes, about the fate of the most talked about new political venture in making.
— Sunil Jakhar (@sunilkjakhar) October 27, 2021
Rats are the first one to jump of a sinking ship.
*Rasputin
ਸੋ ਇਹ ਤੰਜ ਭਰੇ ਟਵੀਟ ’ਚ ਸੁਨੀਲ ਜਾਖੜ (Sunil Jakhar) ਨੇ ਸਿਆਸੀ ਆਗੂਆਂ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਵੀ ਜਾਖੜ ਵੱਲੋਂ ਕਈ ਤੰਜ ਭਰੇ ਟਵੀਟ ਕਰ ਆਗੂ ਘੇਰੇ ਗਏ ਹਨ।
ਇਸ ਤੋਂ ਪਹਿਲਾਂ ਵੀ ਜਾਖੜ ਨੇ ਕੀਤਾ ਸੀ ਟਵੀਟ
ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਜਦੋਂ ਤੋਂ ਕਾਂਗਰਸ ਤੋਂ ਵੱਖ ਹੋਏ ਹਨ, ਉਦੋਂ ਤੋਂ ਲੈ ਕੇ ਕਾਂਗਰਸੀਆਂ ਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵਿਚਾਲੇ ਦੂਰੀਆਂ ਵਧੀਆਂ ਜਾ ਰਹੀਆਂ ਹਨ। ਉਥੇ ਹੀ ਇੰਨੀ ਦਿਨੀਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਪਾਕਿਸਤਾਨੀ ਮਿੱਤਰ ਅਰੂਸਾ ਆਲਮ (Aroosa Alam) ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਅਰੂਸਾ ਆਲਮ (Aroosa Alam) ਨੂੰ ਲੈ ਕੇ ਖੂਬ ਵਿਵਾਦ ਛੜਿਆ ਹੋਇਆ ਹੈ। ਜਿਸ ਕਾਰਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਦਿੱਲੀ ਬੁਲਾਇਆ ਗਿਆ ਹੈ।
ਇਸੇ ਵਿਚਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਤੰਜ ਭਰਿਆ ਟਵੀਟ ਕੀਤਾ ਸੀ, ਇਹ ਤੰਜ ਭਰਿਆ ਟਵੀਟ ਬਹੁਤ ਕੁਝ ਬਿਆਨ ਕਰ ਰਿਹਾ ਸੀ, ਸੁਨੀਲ ਜਾਖੜ ਨੇ ਅੰਗਰੇਜ਼ੀ ਲੇਖਕ ਜੌਨ ਡੀਕਨ (John Deacon) ਦੇ ਮਸ਼ਹੂਰ ਗਾਣੇ ''Another one bites the dust" ਦੀ ਇਸ ਲਾਈਨ ਨੂੰ ਆਪਣੇ ਟਵੀਟ 'ਚ ਪਹਿਲੀ ਥਾਂ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਉਹਨਾਂ ਆਪਣੇ ਧੁਰ ਵਿਰੋਧੀਆਂ (ਕਾਂਗਰਸ 'ਚ) ਲਈ ਕੀਤਾ ਹੈ ਜਿਸ 'ਚ ਉਹਨਾਂ ਲਈ ਤੰਜ ਲਈ ਤਿੱਖੇ ਸ਼ਬਦਾਂ ਦਾ ਇਸਤੇਮਾਲ ਕੀਤਾ ਹੈ।’
ਇਸ ਦੇ ਨਾਲ ਹੀ ਜਾਖੜ (Sunil Jakhar) ਨੇ ਲਿਖਿਆ ਕਿ ‘ਗਲੀਆਂ ਹੋ ਜਾਣ ਸੁੰਨੀਆਂ ਤੇ ਵਿੱਚ ਮਿਰਜ਼ਾ ਯਾਰ ਫਿਰੇ’
ਅਰੂਸਾ ਮਾਮਲੇ ’ਤੇ ਹਾਈਕਮਾਨ ਹੈ ਨਾਰਾਜ਼
ਅਰੂਸਾ ਵਿਵਾਦ ਨੂੰ ਲੈ ਕੇ ਕਾਂਗਰਸ ਹਾਈਕਮਾਂਡ ਕਾਫੀ ਨਾਰਾਜ਼ ਦੱਸੀ ਜਾ ਰਹੀ ਹੈ। ਖਾਸ ਤੌਰ 'ਤੇ ਇਸ ਵਿਵਾਦ 'ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਸੋਨੀਆ ਗਾਂਧੀ ਨੂੰ ਵੀ ਸ਼ਾਮਿਲ ਕਰ ਦਿੱਤਾ। ਜਿਸ ਤੋਂ ਬਾਅਦ ਦਿੱਲੀ 'ਚ ਹਲਚਲ ਮਚ ਗਈ। ਇਸ ਕਾਰਨ ਪਹਿਲਾਂ ਉਪ ਮੁੱਖ ਮੰਤਰੀ (Deputy Chief Minister) ਸੁਖਜਿੰਦਰ ਰੰਧਾਵਾ (Sukhjinder Randhawa) ਨੂੰ ਦਿੱਲੀ ਤਲਬ ਕੀਤਾ ਗਿਆ ਸੀ ਜਿਹਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਸ ਮੁੱਦੇ 'ਤੇ ਉਨ੍ਹਾਂ ਨੂੰ ਕਾਂਗਰਸ ਹਾਈਕਮਾਂਡ ਤੋਂ ਕਾਫੀ ਕੁਝ ਸੁਣਨਾ ਪਿਆ। ਸੁਖਜਿੰਦਰ ਰੰਧਾਵਾ (Sukhjinder Randhawa) ਨੇ ਹੀ ਇਹ ਕਹਿ ਕੇ ਵਿਵਾਦ ਸ਼ੁਰੂ ਕੀਤਾ ਸੀ ਕਿ ਅਰੂਸਾ ਦੇ ਆਈਐਸਆਈ (ISI) ਨਾਲ ਸਬੰਧਾਂ ਦੀ ਜਾਂਚ ਹੋਣੀ ਚਾਹੀਦੀ ਹੈ।
ਇਹ ਵੀ ਪੜੋ: ਦਿੱਲੀ ਜਾਣਗੇ ਕੈਪਟਨ ਅਮਰਿੰਦਰ ਸਿੰਘ, ਅਮਿਤ ਸ਼ਾਹ ਨਾਲ ਕਰਨਗੇ ਮੁਲਾਕਾਤ
ਇਸ ਤਰ੍ਹਾਂ ਸ਼ੁਰੂ ਹੋਇਆ ਸੀ ਵਿਵਾਦ
ਦੱਸ ਦਈਏ ਕਿ ਇਹ ਵਿਵਾਦ ਇਸ ਸਮੇਂ ਖੜਾ ਹੋਇਆ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨੀ ਪ੍ਰੇਮੀ ਕਿਹਾ ਗਿਆ ਸੀ ਤੇ ਇਸ ਦੇ ਨਾਲ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ ਲਈ ਖ਼ਤਰਾ ਦੱਸਿਆ ਸੀ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਬਿਆਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਨੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਤੇ ਅਰੂਸਾ ਆਲਮ (Aroosa Alam) ਦੀ ਦੋਸਤੀ ’ਤੇ ਸਵਾਲ ਖੜੇ ਕੀਤੇ ਸਨ ਤੇ ਕਾਂਗਰਸੀਆਂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਘੇਰਿਆ ਜਾ ਰਿਹਾ ਸੀ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੇ ਅਰੂਸਾ ਆਲਮ (Aroosa Alam) ਦੀ ਸੋਨੀਆ ਗਾਂਧੀ ਨਾਲ ਤਸਵੀਰ ਸ਼ੇਅਰ ਕੀਤੀ ਹੈ ਤਾਂ ਇਸ ਤੋਂ ਬਾਅਦ ਹੁਣ ਕਾਂਗਰਸੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਪ੍ਰਤੀ ਨਰਮ ਨਜ਼ਰ ਆ ਰਹੇ ਹਨ।