ETV Bharat / city

ਮੁਹਾਲੀ ਧਮਾਕਾ ਮਾਮਲਾ: 60 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਤੇ ਸਰਕਾਰ ਦੇ ਹੱਥ ਖਾਲੀ ! - ਦੇ ਮੁਹਾਲੀ ਵਿੱਚ ਇੰਟੈਲੀਜੈਂਸ ਹੈਡਕੁਆਟਰ ਉੱਪਰ ਹਮਲਾ

ਮੁਹਾਲੀ ਧਮਾਕੇ ਨੂੰ ਕਰੀਬ 60 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਪੁਲਿਸ ਅਤੇ ਸਰਕਾਰ ਮਸਲੇ ਨੂੰ ਅਜੇ ਤੱਕ ਸੁਲਝਾ ਨਹੀਂ ਸਕੀ ਹੈ। ਪੁਲਿਸ ਦਾ ਲਗਾਤਾਰ ਇੱਕੋ ਬਿਆਨ ਸਾਹਮਣੇ ਆ ਰਿਹਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ। ਜਦਕਿ ਵਿਰੋਧੀ ਪਾਰਟੀਆਂ ਇਸ ਮਸਲੇ ਨੂੰ ਲੈਕੇ ਸਰਕਾਰ ਨੂੰ ਘੇਰ ਰਹੀਆਂ ਹਨ।

ਮੁਹਾਲੀ ਧਮਾਕਾ ਮਾਮਲਾ
ਮੁਹਾਲੀ ਧਮਾਕਾ ਮਾਮਲਾ
author img

By

Published : May 12, 2022, 8:31 PM IST

ਚੰਡੀਗੜ੍ਹ: ਸੂਬੇ ਵਿੱਚ ਪਿਛਲੇ ਕਈ ਦਿਨ੍ਹਾਂ ਤੋਂ ਇੱਕ ਤੋਂ ਬਾਅਦ ਇੱਕ ਵੱਡੀਆਂ ਅਪਰਾਧਿਕ ਘਟਨਾਵਾਂ ਵਧ ਰਹੀਆਂ ਹਨ। ਕਰਨਾਲ ਵਿੱਚ ਧਮਾਕਾਖੇਜ਼ ਸਮੱਗਰੀ ਸਮੇਤ ਫੜ੍ਹੇ ਗਏ 4 ਮੁਲਜ਼ਮਾਂ, ਤਰਨਤਾਰਨ ਵਿੱਚ ਮੁਲਜ਼ਮਾਂ ਤੋਂ ਫੜ੍ਹੀ ਗਈ ਆਰਡੀਐਕਸ ਅਤੇ ਹੁਣ ਪੰਜਾਬ ਦੇ ਮੁਹਾਲੀ ਵਿੱਚ ਇੰਟੈਲੀਜੈਂਸ ਹੈਡਕੁਆਟਰ ਉੱਪਰ ਹਮਲਾ ਹੋਇਆ ਹੈ।

ਸਰਕਾਰ ਤੇ ਪੁਲਿਸ ’ਤੇ ਸਵਾਲ: ਇਸ ਹਮਲੇ ਤੋਂ ਬਾਅਦ ਪੰਜਾਬ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੰਨ੍ਹਾਂ ਵਾਪਰ ਰਹੀਆਂ ਘਟਨਾਵਾਂ ਨੂੰ ਲੈਕੇ ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਕਾਨੂੰਨ ਵਿਵਸਥਾ ਨੂੰ ਲੈਕੇ ਘੇਰ ਰਹੀਆਂ ਹਨ। ਮੁਹਾਲੀ ਧਮਾਕਾ ਮਾਮਲੇ ਨੂੰ 60 ਘੰਟਿਆਂ ਦਾ ਸਮਾਂ ਬੀਤ ਚੁੱਕਿਆ ਹੈ ਪਰ ਜਾਂਚ ਨੂੰ ਲੈਕੇ ਸਰਕਾਰ ਅਤੇ ਪੰਜਾਬ ਪੁਲਿਸ ਉੱਤੇ ਵੱਡੇ ਸਵਾਲ ਖੜ੍ਹੇ ਹੋਣ ਲੱਗੇ ਹਨ। ਇੰਨ੍ਹਾਂ ਸਮਾਂ ਬੀਤ ਜਾਣਦੇ ਬਾਵਜੂਦ ਨਾ ਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਨ ਨਾ ਹੀ ਸਾਜ਼ਿਸ਼ ਬੇਨਕਾਬ ਕੁਝ ਪਤਾ ਲੱਗਿਆ ਹੈ ਜਿਸਨੂੰ ਲੈਕੇ ਸਰਕਾਰ ਦੀ ਕਾਰਗੁਜਾਰੀ ਉੱਪਰ ਸਵਾਲ ਖੜ੍ਹੇ ਹੋ ਕੀਤੇ ਜਾ ਰਹੇ ਹਨ।

ਕਿਉਂ ਖੜ੍ਹੇ ਹੋ ਰਹੇ ਸਵਾਲ?: ਖੜ੍ਹੇ ਹੋ ਰਹੇ ਸਵਾਲਾਂ ਨੂੰ ਲੈਕੇ ਪੰਜਾਬ ਪੁਲਿਸ ਦਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਪੁਲਿਸ ਤੋਂ ਰਟਾ-ਰਟਾਇਆ ਜਵਾਬ ਮਿਲ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਮਾਮਲੇ ਵਿੱਚ ਫਿਲਹਾਲ ਜਾਂਚ ਚੱਲ ਰਹੀ ਹੈ ਅਤੇ ਰੇਡ ਕੀਤੀ ਜਾ ਰਹੀ ਹੈ। ਇਹ ਸਵਾਲ ਉਸ ਸਮੇਂ ਤੋਂ ਹੀ ਪੁਲਿਸ ਅਤੇ ਭਗਵੰਤ ਮਾਨ ਸਰਕਾਰ ਉੱਪਰ ਖੜ੍ਹੇ ਹੋਣ ਲੱਗੇ ਸਨ ਜਿਸ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਦਾ ਬਿਆਨ ਵੱਖੋ ਵੱਖਰੇ ਸਾਹਮਣੇ ਆਏ ਸਨ। ਪੰਜਾਬ ਦੇ ਡੀ.ਜੀ.ਪੀ ਭਾਵਰਾ ਨੇ ਬਲਾਸਟ ਵਾਲੇ ਸਥਾਨ ਦਾ ਜਾਇਜ਼ਾ ਲੈਂਦਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਸੀ ਕਿ ਮੁਹਾਲੀ ਅਟੈਕ ਦੀ ਕਾਰਵਾਈ ਚੱਲ ਰਹੀ ਹੈ, ਜਿਸ ਤਰ੍ਹਾਂ ਦੇ ਵੀ ਵਿਚਲੇ ਕਾਰਨ ਨਿਕਲ ਦੇ ਸਾਹਮਣੇ ਆਉਣਗੇ, ਉਸ ਤਰ੍ਹਾਂ ਹੀ ਜਾਣਕਾਰੀ ਦੇ ਦਿੱਤਾ ਜਾਵੇਗੀ, ਇਹ ਸਾਡਾ ਚੈਲੰਜ਼ ਹੈ।

NIA ਤੇ ਫੌਜ ਕਰ ਚੁੱਕੀ ਹੈ ਜਾਂਚ: ਇਸ ਦੌਰਾਨ ਡੀਜੀਪੀ ਨੇ ਗ੍ਰਿਫ਼ਤਾਰੀਆਂ ਬਾਰੇ ਕੋਈ ਖਾਸ ਜਾਣਕਾਰੀ ਨਹੀ ਦਿੱਤੀ ਸੀ। ਓਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਮਾਮਲੇ ਵਿੱਚ ਗ੍ਰਿਫ਼ਤਾਰੀਆਂ ਦਾ ਜ਼ਿਕਰ ਜ਼ਰੂਰ ਕੀਤਾ ਗਿਆ ਸੀ ਅਤੇ ਜਲਦ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਸੀ ਅਤੇ ਮਾਮਲੇ ਵਿੱਚ ਜਲਦ ਖੁਲਾਸਾ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਪੰਜਾਬ DGP ਤੇ CM ਮਾਨ ਦੇ ਬਿਆਨ ਵੱਖੋ-ਵੱਖਰੇ ਹਨ। ਇਸ ਘਟਨਾ ਦੀ ਜਾਂਚ ਜਿੱਥੇ ਪੰਜਾਬ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਉੱਥੇ ਹੀ ਫੌਜ ਅਤੇ ਐਨਆਈਏ ਵੱਲੋਂ ਘਟਨਾ ਦੀ ਜਾਂਚ ਕੀਤੀ ਗਈ ਪਰ ਇਸ ਜਾਂਚ ਵਿੱਚ ਅਜੇ ਤੱਕ ਕੁਝ ਵੀ ਸਾਹਮਣੇ ਨਿੱਕਲ ਕੇ ਨਹੀਂ ਆਇਆ। ਸਵਾਲ ਪੰਜਾਬ ਪੁਲਿਸ ਉੱਪਰ ਖੜ੍ਹੇ ਹੋ ਰਹੇ ਹਨ ਕਿ ਆਖਿਰ ਪੁਲਿਸ ਪੰਜਾਬ ਦੀ ਜਨਤਾ ਨੂੰ ਦੱਸਣਾ ਕੀ ਚਾਹੁੰਦੀ ਹੈ।

ਮੁਹਾਲੀ ਘਟਨਾ ’ਤੇ ਹਿਮਾਚਲ ਸੀਐਮ ਦਾ ਬਿਆਨ: ਇਸ ਘਟਨਾ ਨੂੰ ਲੈਕੇ ਹਿਮਾਚਲ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਪੰਜਾਬ ਪੁਲਿਸ ਦੇ ਸਾਈਬਰ ਹੈੱਡਕੁਆਰਟਰ 'ਤੇ ਹੋਏ ਹਮਲੇ ਅਤੇ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਕੋਈ ਹਵਾਲਾ ਨਹੀਂ ਜੋੜਿਆ ਜਾ ਰਿਹਾ ਹੈ, ਪਰ ਇੰਨਾ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਹੌਸਲੇ ਬੁਲੰਦ ਹੋ ਗਏ ਹਨ ਕਿਉਂਕਿ ਵੱਖਵਾਦੀ ਵਧ ਗਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਪੰਜਾਬ ਵਿੱਚ ਜਿਸ ਤਰ੍ਹਾਂ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ, ਜਿੰਨ੍ਹਾਂ ਦਾ ਸਬੰਧ ਵੱਖਵਾਦ ਨਾਲ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ 'ਚ ਸੱਤਾ ਤਬਦੀਲੀ ਤੋਂ ਬਾਅਦ ਅਰਾਜਕ ਤੱਤਾਂ ਹੌਸਲਾ ਵਧਿਆ ਹੈ।

ਯੂਪੀ ’ਚ ਛਾਪੇਮਾਰੀ: ਮੁਹਾਲੀ ਧਮਾਕਾ ਮਾਮਲੇ ਵਿੱਚ ਇੱਕ ਨਵਾਂ ਮੋੜ ਆਇਆ ਹੈ। ਇਸ ਘਟਨਾ ਨੂੰ ਲੈਕੇ ਪੰਜਾਬ ਪੁਲਿਸ ਦੀਆਂ ਟੀਮਾਂ ਨੂੰ ਯੂਪੀ ਭੇਜਿਆ ਗਿਆ ਹੈ ਅਤੇ ਜਿੱਥੇ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਘਟਨਾ ਨੂੰ ਲੈਕੇ ਪੁਲਿਸ ਵੱਲੋਂ ਸ਼ੱਕ ਦੇ ਆਧਾਰ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਿ ਮੁਲਜ਼ਮਾਂ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉੱਤਰ ਪ੍ਰਦੇਸ਼ ਵਿੱਚ ਬੈਠੇ ਹਨ। ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਤਿੰਨ ਟੀਮਾਂ ਨੂੰ ਜਾਂਚ ਲਈ ਯੂਪੀ ਭੇਜਿਆ ਗਿਆ ਹੈ।

ਪਾਕਿਸਤਾਨ ਨਾਲ ਜੋੜੇ ਜਾ ਰਹੇ ਘਟਨਾ ਦੇ ਤਾਰ: ਇਸ ਘਟਨਾ ਨੂੰ ਲੈਕੇ ਪੁਲਿਸ ਵੱਲੋਂ ਤਰਨ ਤਾਰਨ ਜ਼ਿਲ੍ਹੇ ਦੇ ਨੌਜਵਾਨ ਨਿਸ਼ਾਨ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਉੱਪਰ ਲਿਆਵੇਗੀ। ਮੁਲਜ਼ਮ ਨਿਸ਼ਾਨਦੇਹੀ ਉੱਤੇ ਕੁਝ ਮੁਲਜ਼ਮਾਂ ਨੂੰ ਫੜ੍ਹੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਇਸ ਘਟਨਾ ਦੇ ਤਾਰ ਪਾਕਿਸਤਾਨ ਨਾਲ ਵੀ ਜੋੜੇ ਜਾ ਰਹੇ ਹਨ। ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨੂੰ ਇਸ ਘਟਨਾ ਦਾ ਸਾਜ਼ਿਸ਼ਕਰਤਾ ਕਿਹਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਉਸ ਵੱਲੋਂ ਇਸ ਘਟਨਾ ਨੂੰ ਕਿਰਾਏ ਤੇ ਖਰੀਦੇ ਹਮਲਾਵਰਾਂ ਰਾਹੀਂ ਅੰਜ਼ਾਮ ਦਿੱਤਾ ਗਿਆ ਹੈ। ਰਿੰਦਾ ਦੇ ਜੇਲ੍ਹ ਵਿੱਚ ਹਮਲਾਵਰਾਂ ਦੇ ਸੰਪਰਕ ਵਿੱਚ ਆਇਆ ਦੱਸਿਆ ਜਾ ਰਿਹਾ ਹੈ।

CCTV ਦੇ ਆਧਾਰ ਉੱਪਰ ਵੀ ਕੀਤੀ ਜਾ ਰਹੀ ਜਾਂਚ: ਮੁਹਾਲੀ ਧਮਾਕੇ ਮਾਮਲੇ ਵਿੱਚ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਸੀ। ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਧਮਾਕੇ ਸਮੇਂ ਸ਼ੱਕੀ ਕਾਰ ਲੰਘੀ ਹੈ, ਜਿਸ ਨੂੰ ਪੁਲਿਸ ਟ੍ਰੇਸ ਕਰ ਰਹੀ ਹੈ। ਜਦੋਂ ਇਹ ਕਾਰ ਲੰਘਦੀ ਹੈ ਤਾਂ ਉਸੇ ਸਮੇਂ ਹੀ ਧਮਾਕਾ ਹੁੰਦਾ ਹੈ, ਜੋ ਕਿ ਤਸਵੀਰਾਂ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ। ਇਸ ਸੀਸੀਟੀਵੀ ਫੁਟੇਜ ਦੇ ਐਂਗਲ ਤੋਂ ਵੀ ਪੁਲਿਸ ਮਸਲੇ ਨੂੰ ਸੁਲਝਾਉਣ ਵਿੱਚ ਲੱਗੀ ਹੋਈ ਹੈ।

ਇਹ ਵੀ ਪੜ੍ਹੋ: ਮੁਹਾਲੀ ਧਮਾਕਾ ਮਾਮਲਾ: ਪੰਜਾਬ DGP ਤੇ CM ਮਾਨ ਦੇ ਬਿਆਨ ਵੱਖਰੇ-ਵੱਖਰੇ ! ਕਿਸ ਕੋਲ ਅਧੂਰੀ ਜਾਣਕਾਰੀ ?

ETV Bharat Logo

Copyright © 2025 Ushodaya Enterprises Pvt. Ltd., All Rights Reserved.