ETV Bharat / city

ਰਾਸ਼ਟਰਪਤੀ ਨੂੰ ਮਿਲਣ ਵਾਲੇ ਡਰਾਮੇ ਦਾ ਹਿੱਸਾ ਨਹੀਂ ਬਣੇਗੀ 'ਆਪ' - ਹਰਪਾਲ ਸਿੰਘ ਚੀਮਾ

ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਣਯੋਗ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ, ਕਿਉਂਕਿ ਇਹ ਗੁੰਮਰਾਹਕੁਨ ਕਦਮ ਡਰਾਮੇਬਾਜ਼ੀ ਤੋਂ ਵੱਧ ਕੁੱਝ ਵੀ ਨਹੀਂ।

ਫ਼ੋਟੋ
ਫ਼ੋਟੋ
author img

By

Published : Oct 31, 2020, 6:22 PM IST

Updated : Oct 31, 2020, 7:40 PM IST

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮਾਣਯੋਗ ਰਾਸ਼ਟਰਪਤੀ ਨੂੰ ਮਿਲਣ ਜਾ ਰਹੇ ਵਫ਼ਦ ਦਾ ਹਿੱਸਾ ਨਹੀਂ ਬਣੇਗੀ, ਕਿਉਂਕਿ ਇਹ ਗੁੰਮਰਾਹਕੁਨ ਕਦਮ ਡਰਾਮੇਬਾਜ਼ੀ ਤੋਂ ਵੱਧ ਕੁੱਝ ਵੀ ਨਹੀਂ।

ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਮੀਡੀਆ ਦੇ ਰੂਬਰੂ ਹੋਏ ਸਨ। ਉਨ੍ਹਾਂ ਨੇ ਸਪਸ਼ਟ ਕਿਹਾ ਕਿ ਪੰਜਾਬ ਵਿਧਾਨ ਸਭਾ 'ਚ 20 ਅਕਤੂਬਰ ਨੂੰ ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ 'ਚ ਹੀ ਸੋਧ ਕਰਕੇ ਜਿਹੜੇ 3 ਕਾਨੂੰਨ ਪਾਸ ਕੀਤੇ ਗਏ ਹਨ, ਇਹ ਐਨੇ ਫ਼ਰਜ਼ੀ ਅਤੇ ਕਮਜ਼ੋਰ ਹਨ, ਜਿੰਨਾ ਰਾਹੀਂ ਨਾ ਕਿਸਾਨੀ ਹਿੱਤ ਬਚਾਏ ਜਾ ਸਕਦੇ ਹਨ ਅਤੇ ਨਾ ਹੀ ਕਿਸਾਨੀ ਸੰਘਰਸ਼ ਦੀ ਮੂਲ ਮੰਗ ਪੂਰੀ ਕਰਵਾਈ ਜਾ ਸਕਦੀ ਹੈ। ਇਸ ਲਈ ਇਨ੍ਹਾਂ ਕਮਜ਼ੋਰ ਕਾਨੂੰਨਾਂ ਨੂੰ ਲੈ ਕੇ ਰਾਸ਼ਟਰਪਤੀ ਨੂੰ ਮਿਲਣ ਦੀ ਕੋਈ ਤੁਕ ਹੀ ਨਹੀਂ ਬਣਦੀ। ਚੀਮਾ ਨੇ ਨਾਲ ਹੀ ਕਿਹਾ ਕਿ ਅਜੇ ਤੱਕ ਪੰਜਾਬ ਦੇ ਮਾਣਯੋਗ ਰਾਜਪਾਲ ਨੇ ਇਨ੍ਹਾਂ ਕਾਨੂੰਨਾਂ 'ਤੇ ਦਸਤਖ਼ਤ ਤੱਕ ਨਹੀਂ ਕੀਤੇ, ਇਸ ਲਈ ਸਾਫ਼ ਹੈ ਕਿ ਕੈਪਟਨ ਪੰਜਾਬ ਦੇ ਕਿਸਾਨਾਂ ਅਤੇ ਲੋਕਾਂ ਨੂੰ ਬੇਵਕੂਫ਼ ਬਣਾ ਕੇ ਖ਼ੁਦ ਨੂੰ 'ਕਿਸਾਨਾਂ ਦਾ ਰਾਖਾ' ਦਿਖਾਉਣ 'ਤੇ ਕੇਂਦਰਿਤ ਹਨ।

ਰਾਸ਼ਟਰਪਤੀ ਨੂੰ ਮਿਲਣ ਵਾਲੇ ਡਰਾਮੇ ਦਾ ਹਿੱਸਾ ਨਹੀਂ ਬਣੇਗੀ 'ਆਪ' - ਹਰਪਾਲ ਸਿੰਘ ਚੀਮਾ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਸਲ 'ਚ ਕਮਜ਼ੋਰੀਆਂ ਦੀ ਪੰਡ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੱਠਪੁਤਲੀ ਹਨ। ਇਸੇ ਲਈ ਕਾਲੇ ਕਾਨੂੰਨਾਂ ਖ਼ਿਲਾਫ਼ ਮੁੱਖ ਮੰਤਰੀ ਅੱਜ ਤੱਕ ਨਾ ਪ੍ਰਧਾਨ ਮੰਤਰੀ ਨਾ ਖੇਤੀ ਮੰਤਰੀ ਅਤੇ ਨਾ ਹੀ ਰੇਲ ਮੰਤਰੀ ਨੂੰ ਇਕੱਲੇ ਜਾਂ ਵਫ਼ਦ ਦੇ ਰੂਪ 'ਚ ਨਹੀਂ ਮਿਲੇ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੋਟੰਕੀਬਾਜੀ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ 'ਚ 'ਆਪ' ਇਸ 'ਫ਼ਰਜ਼ੀ ਰਾਖੇ' ਕੈਪਟਨ ਦਾ ਸਾਥ ਨਹੀਂ ਦੇਵੇਗੀ। ਰਾਸ਼ਟਰਪਤੀ ਨੂੰ ਮਿਲਣ ਦੀ ਥਾਂ ਜੇਕਰ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ 'ਤੇ ਦਬਾਅ ਬਣਾਉਣ ਲਈ ਵਫ਼ਦ ਲੈ ਕੇ ਜਾਂਦੇ ਹਨ ਤਾਂ ਆਮ ਆਦਮੀ ਪਾਰਟੀ ਨੰਗੇ ਪੈਰੀਂ ਨਾਲ ਜਾਵੇਗੀ। ਇਸੇ ਤਰਾਂ ਜੇ ਅਮਰਿੰਦਰ ਸਿੰਘ ਕਾਲੇ ਕਾਨੂੰਨ (ਸਮੇਤ ਹਵਾ ਪ੍ਰਦੂਸ਼ਣ ਆਰਡੀਨੈਂਸ) ਰੱਦ ਕਰਾਉਣ ਲਈ ਪ੍ਰਧਾਨ ਮੰਤਰੀ ਦੇ ਨਿਵਾਸ 'ਤੇ ਧਰਨਾ ਲਗਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਉਨ੍ਹਾਂ ਦੇ ਨਾਲ ਡਟੇਗੀ। ਇਸੇ ਤਰਾਂ ਜੇ ਅਮਰਿੰਦਰ ਸਿੰਘ ਐਮਐਸਪੀ 'ਤੇ ਸਰਕਾਰੀ ਖ਼ਰੀਦ ਦੀ ਗਰੰਟੀ ਨੂੰ ਕਾਨੂੰਨੀ ਦਾਇਰੇ 'ਚ ਲਿਆਉਣ ਬਾਰੇ ਆਪਣਾ ਪੰਜਾਬ ਦਾ ਕਾਨੂੰਨ ਬਣਾਉਂਦੇ ਹਨ ਤਾਂ ਵੀ ਆਮ ਆਦਮੀ ਪਾਰਟੀ ਕੈਪਟਨ ਸਾਥ ਦੇਵੇਗੀ, ਪਰੰਤੂ ਕਿਸੇ ਕਿਸਮ ਦੀ ਨੋਟੰਕੀਬਾਜੀ ਅਤੇ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ 'ਚ 'ਆਪ' ਇਸ 'ਫ਼ਰਜ਼ੀ ਰਾਖੇ' ਕੈਪਟਨ ਦਾ ਸਾਥ ਨਹੀਂ ਦੇਵੇਗੀ।

Last Updated : Oct 31, 2020, 7:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.