ETV Bharat / city

ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ

ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮੁੱਖ ਮੰਤਰੀ ਚਿਹਰੇ ਦਾ ਉਮੀਦਵਾਰ ਬਣਾਉਣ ਲਈ ਨਵਾਂ ਫਾਰਮੂਲਾ ਤਲਾਸ਼ਿਆ ਹੈ। ਪਾਰਟੀ ਦੇ ਕੌਮੀ ਕਨਵੀਨਰ ਨੇ ਕਿਹਾ ਹੈ ਕਿ ਲੋਕਾਂ ਦੀ ਪਸੰਦ (AAP to hold survey for its cm candidate)ਨਾਲ ਹੀ ਪਾਰਟੀ ਦੇ ਸੀਐਮ ਚਿਹਰੇ ਦੇ ਉਮੀਦਵਾਰ ਦਾ ਐਲਾਨ ਕੀਤਾ ਜਾਵੇਗਾ।ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਨੰਬਰ (70748 70748) ਜਾਰੀ ਕੀਤਾ।

ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ
ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ
author img

By

Published : Jan 13, 2022, 12:21 PM IST

Updated : Jan 13, 2022, 2:47 PM IST

ਚੰਡੀਗੜ੍ਹ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਭਗਵੰਤ ਮਾਨ ਨੂੰ ਸੀਐਮ ਦਾ ਉਮੀਦਵਾਰ ਬਣਨ ਦੀ ਪੇਸ਼ਕਸ਼ ਕੀਤੀ ਸੀ ਪਰ ਮਾਨ ਨੇ ਸਿੱਧੇ ਤੌਰ ’ਤੇ ਸੀਐਮ ਉਮੀਦਵਾਰ ਬਣਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸੁਝਾਅ ਆਇਆ ਕਿ ਪੰਜਾਬ ਦੇ ਲੋਕਾਂ ਕੋਲੋਂ ਸਰਵੇ ਕਰਵਾ ਕੇ ਪਾਰਟੀ ਵੱਲੋਂ ਸੀਐਮ ਦੇ ਉਮੀਦਵਾਰ ਦੀ ਚੋਣ ਕਰਵਾਈ ਜਾਵੇ ਤੇ ਇਸੇ ਕਰਕੇ ਹੁਣ ਲੋਕਾਂ ਦੀ ਰਾਏ ਲੈਣ ਦਾ ਫੈਸਲਾ ਲਿਆ ਹੈ। ਕੇਜਰੀਵਾਲ ਨੇ ਇੱਕ ਨੰਬਰ (70748 70748) ਜਾਰੀ ਕੀਤਾ ਤੇ ਕਿਹਾ ਕਿ ਪਾਰਟੀ ਵਰਕਰ ਤੇ ਲੋਕ ਇਸ ਨੰਬਰ (AAP released number for cm face survey) ’ਤੇ ਆਪਣੀ ਪਸੰਦ ਦੱਸ ਸਕਣਗੇ ਤੇ ਜੋ ਨਤੀਜਾ ਨਿਕਲੇਗਾ, ਉਸੇ ਦੇ ਹਿਸਾਬ ਨਾਲ ਸੀਐਮ ਦੇ ਚਿਹਰੇ ਦਾ ਐਲਾਨ ਕਰ ਦਿੱਤਾ ਜਾਵੇਗਾ(AAP to hold survey for its cm candidate)।

ਸੀਐਮ ਚਿਹਰੇ ਦੇ ਸਰਵੇ ਲਈ ਆਪ ਨੇ ਜਾਰੀ ਕੀਤਾ ਨੰਬਰ

ਲੋਕਾਂ ਨੂੰ ਆਖਰੀ ਧੱਕਾ ਦੇਣ ਦੀ ਅਪੀਲ

ਕੇਜਰੀਵਾਲ ਅਤੇ ਭਗਵੰਤ ਮਾਨ ਨੇ ਇਥੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਹੈ ਕਿ ਹੁਣ ਤੱਕ ਕਈ ਸਰਵੇ ਸਾਹਮਣੇ ਆ ਰਹੇ ਹਨ ਤੇ ਪੰਜਾਬ ਦੇ ਲੋਕਾਂ ਨੂੰ ਆਖਰੀ ਧੱਕਾ ਦੇਣ ਦੀ ਅਪੀਲ ਹੈ। ਉਨ੍ਹਾਂ ਕਿਹਾ ਕਿ ਪਾਰਟੀ ਮੋਹਰੀ ਜਾਪ ਰਹੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹੀ ਨਹੀਂ, ਸਗੋਂ ਜਨਤਾ ਵੀ ਤੈਅ ਕਰੇਗੀ ਕਿ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ ਹੈ। ਕੇਜਰੀਵਾਲ ਨੇ ਕਿਹਾ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਆਪਣੇ ਪਰਿਵਾਰ ਵਿੱਚੋਂ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਉਂਦੀਆਂ ਹਨ। ਕੇਜਰੀਵਾਲ ਨੇ ਕਿਹਾ ਕਿ ਦੇਸ਼ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਕੋਈ ਪਾਰਟੀ ਇਹ ਫੈਸਲਾ ਜਨਤਾ 'ਤੇ ਛੱਡਿਆ ਜਾ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਪਾਰਟੀ ਉਸੇ ਚਿਹਰੇ ’ਤੇ ਮੁਹਰ ਲਗਾਏਗੀ, ਜਿਸ ਨੂੰ ਲੋਕ ਤਰਜੀਹ ਦੇਣਗੇ।

ਆਮ ਲੋਕਾਂ ਤੋਂ ਪੁੱਛਿਆ ਜਾਵੇਗਾ ਸੀਐਮ ਚਿਹਰਾ ਕੌਣ ਹੋਵੇ

ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਮ ਲੋਕਾਂ 'ਚੋਂ ਨਿਕਲੇ ਹਾਂ ਇਸ ਲਈ ਫੈਸਲਾ ਕੀਤਾ ਗਿਆ ਕਿ ਆਮ ਲੋਕਾਂ ਤੋਂ ਪੁੱਛਿਆ ਜਾਵੇਗਾ ਕਿ ਸੀਐਮ ਚਿਹਰਾ ਕੌਣ ਹੋਵੇ। ਲੋਕਾਂ ਤੋਂ ਪਸੰਦ ਪੁੱਛਣ ਲਈ ਹੀ ਉਕਤ ਨੰਬਰ ਜਾਰੀ ਕੀਤਾ ਗਿਆ, ਜਿਹੜਾ 17 ਜਨਵਰੀ ਸ਼ਾਮ ਪੰਜ ਵਜੇ ਤੱਕ ਖੁੱਲ੍ਹਾ ਰਹੇਗਾ। ਇਸ ਨੰਬਰ 'ਤੇ ਤੁਸੀਂ ਮੈਸੇਜ, ਕਾਲ ਜਾਂ ਵਟਸਐਪ ਰਾਹੀਂ ਆਪਣੀ ਪਸੰਦ ਦੱਸ ਸਕਦੇ ਹੋ। ਇਕੱਠਾ ਕੀਤਾ ਗਿਆ ਡਾਟਾ ਐਲਾਨਿਆ ਜਾਵੇਗਾ। ਇਸੇ ਦੇ ਅਧਾਰ ’ਤੇ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਮੈਨੂੰ ਜੋ ਵੀ ਜਿੰਮੇਵਾਰੀ ਦੇਵੇਗੀ, ਮੈਂ ਉਹੀ ਕਰਾਂਗਾ।

ਸੀਐਮ ਦੀ ਦੌੜ ਵਿੱਚ ਨਹੀਂ ਹਾਂ:ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਮੁੱਖ ਮੰਤਰੀ ਦੀ ਚੋਣ ਲਈ ਮੁਕਾਬਲੇ ਵਿੱਚ ਨਹੀਂ ਹਨ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਤੇ ਪੰਜਾਬ ਪਿਆਰਾ ਹੈ। ਟਿਕਟਾਂ ਦੀ ਵਿਕਰੀ ਨੂੰ ਲੈ ਕੇ ਲੱਗੇ ਦੋਸ਼ਾਂ 'ਤੇ ਕਿਹਾ ਕਿ ਕੋਈ ਸਬੂਤ ਨਹੀਂ ਦਿਖਾਇਆ ਗਿਆ, ਜੇਕਰ ਸਬੂਤ ਮਿਲੇ ਤਾਂ ਖੁਦ ਕਾਰਵਾਈ ਕਰਾਂਗਾ ਤੇ ਦੋਸ਼ੀ ਨੂੰ ਨਹੀਂ ਛੱਡਾਂਗਾ। 'ਆਪ' ਦੀ ਸਰਕਾਰ ਆਵੇਗੀ, ਉਸ ਸਰਕਾਰ 'ਚ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਲੋਕ ਵੀ ਸੁਰੱਖਿਅਤ ਰਹਿਣਗੇ। ਅੱਜ ਨਾ ਤਾਂ ਪ੍ਰਧਾਨ ਮੰਤਰੀ ਸੁਰੱਖਿਅਤ ਹਨ ਤੇ ਨਾ ਹੀ ਪੰਜਾਬ ਦੇ ਲੋਕ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ:ਵੰਡ ਤੋਂ ਸੱਤ ਦਹਾਕਿਆਂ ਬਾਅਦ ਭਰਾਵਾਂ ਦੇ ਮਿਲਾਪ ਦੀਆਂ ਭਾਵੁਕ ਤਸਵੀਰਾਂ

Last Updated : Jan 13, 2022, 2:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.