ETV Bharat / city

ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ, ਸਿਰਫ਼ ਜੇਬਾਂ ਭਰਨ ਤੱਕ ਮਤਲਬ: ਹਰਪਾਲ ਚੀਮਾ

ਰਾਣਾ ਗੁਰਜੀਤ ਸਿੰਘ (Cabinet Minister Rana Gurjeet Singh) ਵੱਲੋਂ ਆਪਣੀ ਹੀ ਸਰਕਾਰ 'ਤੇ ਪੈਸੇ ਲੈ ਕੇ ਐਸ.ਐਸ.ਪੀ ਨਿਯੁਕਤ ਅਤੇ ਬਦਲੀਆਂ ਕਰਨ ਦੇ ਦੋਸਾਂ ਨੂੰ ਆਮ ਆਦਮੀ ਪਾਰਟੀ (AAP) ਨੇ ਪੰਜਾਬ ਲਈ ਬੇਹੱਦ ਮੰਦਭਾਗਾ ਦੱਸਿਆ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਸ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ, ਕਾਂਗਰਸ ਸਰਕਾਰ ਮਹਾਂਭ੍ਰਿਸ਼ਟ ਸਰਕਾਰ ਹੈ।

ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ

author img

By

Published : Dec 10, 2021, 6:59 PM IST

ਚੰਡੀਗੜ: ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ (Cabinet Minister Rana Gurjeet Singh) ਵੱਲੋਂ ਆਪਣੀ ਹੀ ਸਰਕਾਰ 'ਤੇ ਪੈਸੇ ਲੈ ਕੇ ਐਸ.ਐਸ.ਪੀ (District Police Chief) ਨਿਯੁਕਤ ਅਤੇ ਬਦਲੀਆਂ ਕਰਨ ਦੇ ਦੋਸਾਂ ਨੂੰ ਆਮ ਆਦਮੀ ਪਾਰਟੀ (AAP) ਨੇ ਪੰਜਾਬ ਲਈ ਬੇਹੱਦ ਮੰਦਭਾਗਾ ਦੱਸਿਆ ਹੈ। 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ (Harpal Singh Cheema) ਨੇ ਇਸ ਘਟਨਾ 'ਤੇ ਟਿੱਪਣੀ ਕਰਦਿਆਂ ਕਿਹਾ, ਕਾਂਗਰਸ ਸਰਕਾਰ ਮਹਾਂਭ੍ਰਿਸ਼ਟ ਸਰਕਾਰ ਹੈ।

ਆਮ ਆਦਮੀ ਦਾ ਆਗੂ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਕਾਂਗਰਸ ਦੇ ਆਗੂ ਸਰਕਾਰ 'ਚ ਬੈਠ ਕੇ ਮਾਫੀਆ ਚਲਾ ਰਹੇ ਹਨ। ਆਮ ਆਦਮੀ ਦਾ ਆਗੂ ਹੋਣ ਦਾ ਡਰਾਮਾ ਕਰਨ ਵਾਲੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੰਤਰੀ ਵੱਲੋਂ ਪੈਸੇ ਲੈ ਕੇ ਪੁਲਿਸ ਅਧਿਕਾਰੀਆਂ ਦੀਆਂ ਨਿਯੁਕਤੀ ਅਤੇ ਬਦਲੀਆ ਕਰਨ ਦੇ ਮਾਮਲੇ 'ਤੇ ਜਵਾਬ ਦੇਣਾ ਚਾਹੀਦਾ ਹੈ।

ਸਾਢੇ ਚਾਰ ਸਾਲ ਦੀ ਨਿਕਾਮੀ ਅਤੇ ਭ੍ਰਿਸ਼ਟ ਸ਼ਾਸਨ ਨੂੰ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਨਾਟਕ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ (Congress Government) ਨੇ ਪਿਛਲੇ ਸਾਢੇ ਚਾਰ ਸਾਲ ਦੀ ਨਿਕਾਮੀ ਅਤੇ ਭ੍ਰਿਸ਼ਟ ਸ਼ਾਸਨ ਨੂੰ ਛੁਪਾਉਣ ਲਈ ਮੁੱਖ ਮੰਤਰੀ ਬਦਲਣ ਦਾ ਨਾਟਕ ਕੀਤਾ ਹੈ। ਪਰ ਮੁੱਖ ਮੰਤਰੀ ਬਦਲਣ ਤੋਂ ਬਾਅਦ ਵੀ ਕਾਂਗਰਸ ਦੀ ਨਵੀਂ ਚੰਨੀ ਸਰਕਾਰ 'ਚ ਪਿਛਲੀ ਕੈਪਟਨ ਅਤੇ ਬਾਦਲ ਸਰਕਾਰ ਦੀ ਤਰ੍ਹਾਂ ਹੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ।

ਪੰਜਾਬ ਨੂੰ ਲੁੱਟ ਰਹੀ ਹੈ ਕਾਂਗਰਸ ਸਰਕਾਰ

ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਨੂੰ ਲੁੱਟ ਰਹੀ ਹੈ। ਕਾਂਗਰਸ ਦੇ ਕਈ ਮੰਤਰੀ ਅਤੇ ਵਿਧਾਇਕ ਸੱਤਾ 'ਚ ਬੈਠ ਕੇ ਪੈਸੇ ਕਮਾਉਣ ਲਈ ਟਰਾਂਸਫਰ ਪੋਸਟਿੰਗ ਦਾ ਧੰਦਾ ਚਲਾ ਰਹੇ ਹਨ। ਅਜੇ ਸਿਰਫ਼ ਇੱਕ ਹੀ ਵਿਭਾਗ ਦਾ ਮਾਮਲਾ ਸਾਹਮਣੇ ਆਇਆ ਹੈ, ਪਰ ਸੱਚਾਈ ਇਹ ਹੈ ਕਿ ਸਾਰੇ ਵਿਭਾਗਾਂ ਵਿੱਚ ਪੈਸੇ ਲੈ ਕੇ ਖੁੱਲੇਆਮ ਅਫ਼ਸਰਾਂ ਦੀਆਂ ਬਦਲੀਆਂ ਅਤੇ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ।

ਪੁਲਿਸ ਦੀ ਗਲਤ ਵਰਤੋਂ ਕਰਕੇ ਮਾਫੀਆ ਨੂੰ ਦਿੱਤੀ ਜਾ ਰਹੀ ਹੈ ਹੱਲਾਸ਼ੇਰੀ

'ਆਪ' ਆਗੂ ਨੇ ਕਿਹਾ ਕਿ ਮਾਫੀਆ ਲਈ ਕਾਂਗਰਸੀ ਮੰਤਰੀ ਅਫ਼ਸਰਾਂ ਦੀ ਆਪਣੇ ਹਿਸਾਬ ਨਾਲ ਟਰਾਂਸਫਰ-ਪੋਸਟਿੰਗ ਕਰਨ ਲਈ ਆਪਸ ਵਿੱਚ ਹੀ ਲੜ ਰਹੇ ਹਨ। ਚੰਨੀ ਸਰਕਾਰ 'ਚ ਪੁਲਿਸ ਦੀ ਗਲਤ ਵਰਤੋਂ ਕਰਕੇ ਮਾਫੀਆ ਨੂੰ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਇਹ ਗੱਲ ਖੁਦ ਕਾਂਗਰਸੀ ਮੰਤਰੀ ਅਤੇ ਵਿਧਾਇਕ ਕਹਿ ਰਹੇ ਹਨ। ਕਾਂਗਰਸ ਸਰਕਾਰ ਦੇ ਆਗੂਆਂ ਅਤੇ ਮੰਤਰੀਆਂ ਦੇ ਭ੍ਰਿਸ਼ਟਾਚਾਰ ਨੇ ਇਹ ਸਿੱਧ ਕਰ ਦਿੱਤਾ ਕਿ ਕਾਂਗਰਸ ਤੋਂ ਇਮਾਨਦਾਰ ਸ਼ਾਸਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।

ਕਾਂਗਰਸ ਲਈ ਸੱਤਾ ਸੇਵਾ ਲਈ ਨਹੀਂ, ਸਗੋਂ ਪੈਸੇ ਕਮਾਉਣ ਦਾ ਜ਼ਰੀਆ

ਹਰਪਾਲ ਸਿੰਘ ਚੀਮਾ (Harpal Singh Cheema) ਨੇ ਕਿਹਾ ਕਿ ਕਾਂਗਰਸ ਲਈ ਸੱਤਾ ਸੇਵਾ ਲਈ ਨਹੀਂ, ਸਗੋਂ ਪੈਸੇ ਕਮਾਉਣ ਦਾ ਜ਼ਰੀਆ ਹੈ। ਕਾਂਗਰਸੀ ਆਗੂਆਂ ਨੂੰ ਲੋਕਾਂ ਦੇ ਕੰਮਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਆਪਣੇ ਫਾਇਦੇ ਅਤੇ ਕੁਰਸੀ ਪਾਉਣ ਲਈ ਰਾਜਨੀਤੀ ਕਰਦੇ ਹਨ। ਕਾਂਗਰਸੀ ਆਗੂਆਂ ਨੂੰ ਸਿਰਫ਼ ਆਪਣੀ ਜੇਬ ਭਰਨ ਤੱਕ ਮਤਲਬ ਹੈ। ਚੀਮਾ ਨੇ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਚੋਣਾ (2022 elections) ਵਿੱਚ ਕਾਂਗਰਸ ਦੀ ਇਸ ਮਹਾਂਭ੍ਰਿਸ਼ਟ ਅਤੇ ਮਾਫੀਆ ਸਰਕਾਰ ਨੂੰ ਸੱਤਾ ਦੀ ਕੁਰਸੀ ਤੋਂ ਉਤਾਰ ਸੁੱਟਣ ਅਤੇ ਲੋਕਾਂ ਦੀ ਸੇਵਾ ਕਰਨ ਵਾਲੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਕਰੋੜਾਂ ਰੁਪਏ ਲੈਕੇ ਕੀਤੇ ਗਏ ਵੱਡੇ ਅਫ਼ਸਰਾਂ ਦੇ ਤਬਾਦਲੇ : ਮਜੀਠੀਆ

ETV Bharat Logo

Copyright © 2024 Ushodaya Enterprises Pvt. Ltd., All Rights Reserved.