ਚੰਡੀਗੜ੍ਹ: ਆਮ ਆਦਮੀ ਪਾਰਟੀ ਵੱਲੋਂ PRTC ਬੱਸ ਦੇ ਡਰਾਇਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿਵਾਉਣ ਲਈ ਅੱਜ ਦੁਪਹਿਰ 12 ਵਜੇ ਤੋਂ “ਮੈਂ ਵੀ ਮਨਜੀਤ ਸਿੰਘ ਹਾਂ” ਮੁਹਿੰਮ ਤਹਿਤ ਰੋਸ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸੇ ਤਹਿਤ ਹੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਆਪਣੇ ਘਰ ਦੇ ਬਾਹਰ ਬੈਠ ਕੇ "ਮੈਂ ਵੀ ਮਨਜੀਤ ਸਿੰਘ" ਦੀ ਤਖ਼ਤੀ ਫੜ੍ਹ ਕੇ ਪ੍ਰਦਰਸ਼ਨ ਕੀਤਾ।
-
पंजाब सरकार अपने वादे अनुसार कोरोना महामारी से लड़ने वाले पहली क़तार के योद्धा मनजीत सिंह के परिवार को 50 लाख रुपये की आर्थिक मदद दे । pic.twitter.com/uKf27iOSP7
— Bhagwant Mann (@BhagwantMann) May 1, 2020 " class="align-text-top noRightClick twitterSection" data="
">पंजाब सरकार अपने वादे अनुसार कोरोना महामारी से लड़ने वाले पहली क़तार के योद्धा मनजीत सिंह के परिवार को 50 लाख रुपये की आर्थिक मदद दे । pic.twitter.com/uKf27iOSP7
— Bhagwant Mann (@BhagwantMann) May 1, 2020पंजाब सरकार अपने वादे अनुसार कोरोना महामारी से लड़ने वाले पहली क़तार के योद्धा मनजीत सिंह के परिवार को 50 लाख रुपये की आर्थिक मदद दे । pic.twitter.com/uKf27iOSP7
— Bhagwant Mann (@BhagwantMann) May 1, 2020
ਇਸ ਮੌਕੇ ਉਨ੍ਹਾਂ ਨੇ ਕਾਲੀਆਂ ਪੱਟੀਆਂ ਬੰਨ੍ਹੀਆ ਹੋਈਆਂ ਸਨ। ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਵਾਅਦੇ ਅਨੁਸਾਰ ਡਰਾਇਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ 50 ਲੱਖ ਦੀ ਸਹਾਇਤਾ ਰਾਸ਼ੀ ਅਤੇ ਘਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।
ਭਗਵੰਤ ਮਾਨ ਨੇ ਸੂਬਾ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ। ਸਰਕਾਰ ਨੇ ਕੋਰੋਨਾ ਖ਼ਿਲਾਫ਼ ਜੰਗ ਲੜ੍ਹ ਰਹੇ ਯੋਧਿਆਂ ਨੂੰ 50 ਲੱਖ ਦੇਣ ਦਾ ਐਲਾਨ ਕੀਤਾ ਸੀ। ਪਰ ਮਨਜੀਤ ਸਿੰਘ ਦੇ ਮਾਮਲੇ ਵਿੱਚ ਸਰਕਾਰ ਨੇ 10 ਲੱਖ ਦੇ ਕੇ ਬੁੱਤਾ ਸਾਰਨ ਦੀ ਕੋਸ਼ਿਸ਼ ਕੀਤੀ ਹੈ।
ਇਸੇ ਲਈ ਉਨ੍ਹਾਂ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਸਮੂਹ ਆਗੂ, ਪੰਜਾਬ ਦੇ ਲੋਕ ਅੱਜ ਸਰਕਾਰ ਦੇ ਕੰਨਾਂ ਤੱਕ ਮਨਜੀਤ ਸਿੰਘ ਦੇ ਪਰਿਵਾਰ ਦੀ ਅਵਾਜ ਪਹੁੰਚਾਉਣ ਲਈ ਆਪਣੇ ਘਰਾਂ ਦੇ ਬਾਹਰ ਕਾਲੀਆਂ ਪੱਟੀਆਂ ਬੰਨ੍ਹ ਵਿਰੋਧ ਪ੍ਰਦਰਸ਼ਨ ਕਰਨ।