ETV Bharat / city

ਨਸ਼ੇ ਦੀ ਲੜਾਈ ਨੂੰ ਲੈ ਕੇ 'ਆਪ' ਹੋਈ ਫੇਲ੍ਹ ? - ਸੁਪਰੀਮੋ ਅਰਵਿੰਦ ਕੇਜਰੀਵਾਲ

ਵਿਧਾਨ ਸਭਾ ਚੋਣਾਂ 2017 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੈਦਾਨ 'ਚ ਉਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਹਿਜ਼ ਇੱਕ ਸਾਲ ਬਾਅਦ ਹੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਗਈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਣੇ ਅਮਨ ਅਰੋੜਾ ਵੱਲੋਂ ਪਾਰਟੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਆਪਣੀ ਫੇਸਬੁੱਕ 'ਤੇ ਪੋਸਟ ਪਾ ਲਿਖਿਆ ਸੀ ਕਿ ਉਹ ਨਸ਼ਾ ਮਾਫੀਆ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ।

ਨਸ਼ੇ ਦੀ ਲੜਾਈ ਨੂੰ ਲੈ ਕੇ 'ਆਪ' ਹੋਈ ਫੇਲ੍ਹ ?
ਨਸ਼ੇ ਦੀ ਲੜਾਈ ਨੂੰ ਲੈ ਕੇ 'ਆਪ' ਹੋਈ ਫੇਲ੍ਹ ?
author img

By

Published : Jul 5, 2021, 8:41 AM IST

ਚੰਡੀਗੜ੍ਹ: ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਿਆਸੀ ਪਾਰਟੀਆਂ ਵਲੋਂ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਜਿਸ ਨੂੰ ਲੈਕੇ ਹਰ ਸਿਆਸੀ ਪਾਰਟੀ ਵਲੋਂ ਆਪਣੇ ਆਪ ਨੂੰ ਲੋਕਾਂ ਦੇ ਮਸੀਹੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਜਿਥੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲੋਕਾਂ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਉਥੇ ਹ ਆਮ ਆਦਮੀ ਪਾਰਟੀ ਵਲੋਂ ਵੀ ਬਿਜਲੀ ਦੀਆਂ ਯੂਨਿਟਾਂ ਨੂੰ ਲੈਕੇ ਸਿਆਸੀ ਪੱਤਾ ਖੇਡਿਆ ਹੈ। ਪਿਛਲੀਆਂ ਚੋਣਾਂ 'ਚ ਜਿਥੇ 'ਆਪ' ਵਲੋਂ ਨਸ਼ੇ ਦੇ ਮੁੱਦੇ ਨੂੰ ਚੁੱਕਿਆ ਗਿਆ ਸੀ, ਉਥੇ ਹੀ ਇਸ ਵਾਰ ਨਸ਼ੇ ਦੇ ਮੁੱਦੇ 'ਤੇ 'ਆਪ' ਭੁੱਲੀ ਬੈਠੀ ਹੈ।

ਨਸ਼ੇ ਦੀ ਲੜਾਈ ਨੂੰ ਲੈ ਕੇ 'ਆਪ' ਹੋਈ ਫੇਲ੍ਹ ?

ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਭਗਵੰਤ ਮਾਨ ਨੇ ਦਿੱਤਾ ਸੀ ਅਸਤੀਫ਼ਾ

ਵਿਧਾਨ ਸਭਾ ਚੋਣਾਂ 2017 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਮੈਦਾਨ 'ਚ ਉਤਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਹਿਜ਼ ਇੱਕ ਸਾਲ ਬਾਅਦ ਹੀ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਲਈ ਗਈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਸਣੇ ਅਮਨ ਅਰੋੜਾ ਵੱਲੋਂ ਪਾਰਟੀ ਤੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ। ਇਸ ਦੇ ਨਾਲ ਹੀ ਆਪਣੀ ਫੇਸਬੁੱਕ 'ਤੇ ਪੋਸਟ ਪਾ ਲਿਖਿਆ ਸੀ ਕਿ ਉਹ ਨਸ਼ਾ ਮਾਫੀਆ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖਣਗੇ। ਪਰ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ 'ਚ ਬਿਜਲੀ ਦਾ ਮੁੱਦਾ ਚੁੱਕੇ ਜਾਣ ਤੋਂ ਬਾਅਦ ਭਗਵੰਤ ਮਾਨ ਦੀ ਜ਼ੁਬਾਨ ਤੋਂ ਵੀ ਡਰੱਗ ਦਾ ਮੁੱਦਾ ਗਾਇਬ ਹੋ ਚੁੱਕਿਆ ਹੈ।

ਲੋਕ ਇਨਸਾਫ਼ ਪਾਰਟੀ ਨੇ ਆਪ ਨਾਲ ਤੋੜਿਆ ਸੀ ਗੱਠਜੋੜ !

ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਉੱਪਰ ਗੰਭੀਰ ਇਲਜ਼ਾਮ ਲਗਾਉਣ ਤੋਂ ਬਾਅਦ ਮੁਾਫੀ ਤਾਂ ਮੰਗ ਲਈ ਗਈ ਪਰ ਪੰਜਾਬ ਦੇ ਵਿੱਚ ਇਸ ਦਾ ਸਿਆਸੀ ਵਿਰੋਧ ਵੀ ਸਹਿਣਾ ਪਿਆ। ਮਈ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵੱਲੋਂ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਤੋਂ ਨਾਤਾ ਤੋੜ ਲਿਆ ਗਿਆ।

ਭਗਵੰਤ ਮਾਨ ਆਪਣੀ ਮਾਂ ਦੀ ਸਹੁੰ ਖਾਣ ਤੋਂ ਬਾਅਦ ਵੀ ਪੀ ਰਿਹਾ ਸ਼ਰਾਬ ?

ਬਿਜਲੀ ਦੇ ਮੁੱਦੇ ਤੇ ਭਖੀ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਾਂਗਰਸ ਦੇ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਆਮ ਆਦਮੀ ਪਾਰਟੀ ਨੂੰ ਕਰੰਟ ਦੇ ਝਟਕੇ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਜਨਤਕ ਤੌਰ 'ਤੇ ਆਪਣੀ ਮਾਂ ਦੀ ਸਹੁੰ ਖਾ ਕੇ ਸ਼ਰਾਬ ਛੱਡਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਕਿਹਿਾ ਕਿ ਉਹ ਅੱਜ ਵੀ ਨਸ਼ੇ ਦਾ ਸੇਵਨ ਕਰ ਰਿਹਾ ਹੈ। ਹਾਲਾਂਕਿ ਵੇਰਕਾ ਨੇ ਇਹ ਵੀ ਕਿਹਾ ਕਿ ਬਿਜਲੀ ਦੇ ਮੁੱਦੇ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ।

ਇਹ ਵੀ ਪੜ੍ਹੋ:ਵਿਧਾਇਕ ਬੁਲਾਰੀਆ ਦਾ ਕਰੀਬੀ ਘਰ ’ਚ ਕਰ ਰਿਹੈ ਅਫ਼ੀਮ ਦੀ ਖੇਤੀ, ਵੀਡੀਓ ਵਾਇਰਲ

ETV Bharat Logo

Copyright © 2025 Ushodaya Enterprises Pvt. Ltd., All Rights Reserved.