ਚੰਡੀਗੜ੍ਹ: ਚਮਕੌਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਚੋਣ ਚਾਲ ਖੇਡੀ ਹੈ। ਮੰਗਲਵਾਰ ਨੂੰ ਜਾਰੀ 15 ਨਵੇਂ ਉਮੀਦਵਾਰਾਂ ਦੀ ਸੂਚੀ ਵਿੱਚ ਡਾ. ਚਰਨਜੀਤ ਸਿੰਘ ਨੂੰ ਇੱਥੋਂ ਟਿਕਟ ਦਿੱਤੀ ਗਈ ਹੈ। ਇਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਹਨ ਜੋ ਕਾਂਗਰਸ ਪਾਰਟੀ ਦੇ ਹਨ। ਇਸੇ ਨਾਂ ਕਾਰਨ ਇਸ ਦੀ ਚਰਚਾ ਸ਼ੁਰੂ ਹੋ ਗਈ ਹੈ।
ਮੰਨਿਆ ਜਾ ਰਿਹਾ ਹੈ ਕਿ ਨਾਂ ਦੀ ਗਲਤੀ ਨਾਲ ਇਹ ਵੋਟ ਹਾਸਲ ਕਰਨਾ ‘ਆਪ’ ਦੀ ਰਾਜਨੀਤੀ ਨਹੀਂ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਹੁਣ ਤੱਕ 85 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਮ ਆਦਮੀ ਲਈ ਤੇਜ਼ ਰਫਤਾਰ ਟਿਕਟਾਂ ਦਾ ਐਲਾਨ ਕਰਨ ਦਾ ਫੈਸਲਾ ਕਾਫੀ ਹੈਰਾਨ ਕਰਨ ਵਾਲਾ ਹੈ। ਖਾਸ ਤੌਰ 'ਤੇ ਇਸ ਲਈ ਕਿ ਅੰਦੋਲਨ 'ਚੋਂ ਨਿਕਲੀਆਂ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ 'ਆਪ' ਨਾਲ ਗਠਜੋੜ ਲਈ ਚਰਚਾ ਚੱਲ ਰਹੀ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ 'ਆਪ' ਕਿਸੇ ਨਾਲ ਗਠਜੋੜ ਨਹੀਂ ਕਰੇਗੀ, ਸਗੋਂ ਕਿਸਾਨ ਆਗੂਆਂ ਨੂੰ ਆਮ ਆਦਮੀ ਪਾਰਟੀ ਦੀ ਟਿਕਟ 'ਤੇ ਹੀ ਚੋਣ ਲੜਨੀ ਪਵੇਗੀ।
ਭਾਜਪਾ ਆਗੂ ਸ਼ੀਤਲ ਅੰਗੁਰਾਲ ਨੂੰ ਵੀ ਸੋਮਵਾਰ ਨੂੰ ਹੀ ਪਾਰਟੀ 'ਚ ਕੀਤਾ ਸ਼ਾਮਿਲ
ਇਸ ਦੇ ਨਾਲ ਹੀ ਭਾਜਪਾ ਆਗੂ ਸ਼ੀਤਲ ਅੰਗੁਰਾਲ ਨੂੰ ਵੀ ਸੋਮਵਾਰ ਨੂੰ ਹੀ ਪਾਰਟੀ 'ਚ ਸ਼ਾਮਲ ਕਰ ਲਿਆ ਗਿਆ। ਹੁਣ ਮੰਗਲਵਾਰ ਨੂੰ ਉਨ੍ਹਾਂ ਨੂੰ ਜਲੰਧਰ ਪੱਛਮੀ ਤੋਂ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰੀ ਸੀਟ ਤੋਂ ਜਗਰੂਪ ਗਿੱਲ ਨੂੰ ਟਿਕਟ ਦਿੱਤੀ ਗਈ ਹੈ। ਜੋ ਹੁਣ ਤੱਕ ਕਾਂਗਰਸ ਵਿੱਚ ਰਹੇ ਪਰ ਮੇਅਰ ਨਾ ਬਣਾਏ ਜਾਣ ਤੋਂ ਨਾਰਾਜ਼ ਹੋ ਕੇ ਕਾਂਗਰਸ ਛੱਡ ਗਏ। ‘ਆਪ’ ਵੱਲੋਂ 10 ਵਿਧਾਇਕਾਂ, ਸਾਬਕਾ ਅਫਸਰਾਂ ਤੇ ਗਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ।
ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀਆਂ ਨੂੰ ਵੀ ਮਿਲੀਆਂ ਹਨ ਟਿਕਟਾਂ
ਆਮ ਆਦਮੀ ਪਾਰਟੀ ਨੇ ਆਪਣੇ 10 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਦਿੱਤੀਆਂ ਹਨ। ਇਸ ਤੋਂ ਇਲਾਵਾ ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਦੇ ਸਾਬਕਾ ਅਧਿਕਾਰੀਆਂ ਨੂੰ ਵੀ ਟਿਕਟਾਂ ਮਿਲੀਆਂ ਹਨ। ਉਹ ਖਰੜ ਤੋਂ ਅਨਮੋਲ ਗਗਨ ਮਾਨ, ਰਾਮਪੁਰਾ ਫੂਲ ਤੋਂ ਬਲਕਾਰ ਸਿੱਧੂ ਸਮੇਤ ਕਈ ਗਾਇਕਾਂ 'ਤੇ ਸੱਟਾ ਵੀ ਲਗਾ ਚੁੱਕੇ ਹੋ।
31 ਦਸੰਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਵਿੱਚ ਕੱਢਿਆ ਜਾ ਰਿਹਾ ਹੈ ਸਾਂਤੀ ਮਾਰਚ
ਜਾਣਕਾਰੀ ਮੁਤਾਬਿਕ 31 ਦਸੰਬਰ ਨੂੰ ਆਮ ਆਦਮੀ ਪਾਰਟੀ ਵੱਲੋਂ ਪਟਿਆਲਾ ਵਿੱਚ ਸਾਂਤੀ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਅਤੇ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਇਕੱਠੇ ਕਰ ਕੇ ਸਾਂਤੀ ਮਾਰਚ ਕੱਢਣਗੇ। ਇਹ ਸਾਂਤੀ ਮਾਰਚ ਪੰਜਾਬ ਵਿੱਚ ਪਿਛਲੇ ਦਿਨ੍ਹੀ ਹੋਈ ਬੇਅਦਬੀ, ਅਤੇ ਲੁਧਿਆਣਾ ਬਲਾਸਟ ਵਰਗੀਆਂ ਘਟਨਾਵਾਂ ਨੂੰ ਦੇਖਦੇ ਹੋਏ ਕੱਢਿਆ ਜਾ ਰਿਹਾ ਹੈ।
ਪੰਜਾਬ ਦੇ ਲੋਕਾਂ ਨੇ ਆਪ ਦੀ ਸਰਕਾਰ ਬਣਾਉਣ ਦਾ ਬਣਾਇਆ ਮਨ
ਆਪ ਬੁਲਾਰੇ ਅਨੀਲ ਗਰਗੇ ਨੇ ਕਿਹਾ ਕਿ ਇਸ ਲਿਸਟ ਦੇ ਨਾਲ ਅਸੀਂ ਪੰਜਵੀ ਲਿਸਟ ਵਿੱਚ 88 ਉਮੀਦਵਾਰਾਂ ਦੇ ਨਾ ਅਸੀਂ ਅਨਾਉਂਸ ਕਰ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਹੁਣ ਪੰਜਾਬ ਵਿੱਚ ਆਪ ਦੀ ਹੀ ਸਰਕਾਰ ਬਣਾਉਣੀ ਹੈ। ਕਿਉਂਕਿ ਬਦਲਾਵ ਦੀ ਰਾਜਨੀਤੀ ਚਲ ਰਹੀ ਹੈ। ਬੇਸ਼ੱਕ ਚਾਹੇ ਉਹ ਅਕਾਲੀ ਦਲ ਹੈ, ਕਾਗਰਸ ਹੈ ਫਿਰ ਚਾਹੇ ਉਹ ਬੀਜੇਪੀ ਹੋਵੇ। ਉਨ੍ਹਾਂ ਕਿਹਾ ਕਿ ਲੋਕ ਇਨ੍ਹਾਂ ਜੁਗਲੇਬਾਜ਼ੀ ਤੋਂ ਅੱਕ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੋ ਵਾਅਦੇ 2007 ਵਾਲੇ ਮੈਨੀਫੈਸਟੋ 'ਚ ਹੁੰਦੇ ਸੀ ਉਹੀ ਵਾਅਦੇ 2017 ਦੇ ਮੈਨੀਫੈਸਟੋ 'ਚ ਵਿੱਚ ਹੋਏ ਹਨ ਅਤੇ ਉਹੀ ਵਾਅਦੇ 2022 ਵਾਲੇ ਮੈਨੀਫੈਸਟੋ ਵਿੱਚ ਹੋਣਗੇ। ਇਸਦਾ ਮਤਲਬ ਹੈ ਕਿ ਕੰਮ ਕੋਈ ਨਹੀਂ ਕਰਨਾ ਸਿਰਫ ਲਾਅਰੇਬਾਜ਼ੀ ਕਰਨਾ ਹੀ ਹੈ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਨੇ ਸਿੱਖਿਆ ਉੱਤੇ ਜ਼ੋਰ ਨਹੀਂ ਦਿੱਤਾ। ਜਿਸ ਨਾਲ ਸਮਾਜ ਦਾ ਵਿਕਾਸ ਸੰਭਬ ਹੋ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਹੱਦ ਨਾਲੋਂ ਜ਼ਿਆਦਾ ਕਰੱਪਸ਼ਨ ਚੱਲਦੀ ਹੈ, ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਰੋਲ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਹਮੇਸ਼ਾ ਮੋਦੀ ਦੇ ਨਾਂ ਹੀ ਚੋਣ ਲੜ ਰਹੇ ਹਨ। ਪਰ ਹੁਣ ਮੋਦੀ ਦਾ ਸਿੱਕਾ ਨਹੀਂ ਚਲਣ ਵਾਲਾ, ਕਿਉਂਕਿ ਉਨ੍ਹਾਂ ਤੋਂ ਵੱਡਾ ਜਬਲੇਵਾਜ਼ ਪੂਰੇ ਹਿੰਦੂਸਤਾਨ ਵਿੱਚ ਕੀਤੇ ਨਹੀਂ। ਜਿਸ ਤਰ੍ਹਾਂ ਹੁਣ ਕੈਪਟਨ ਵਰਗਿਆਂ ਨੂੰ ਢੀਂਡਸੇ ਵਰਗਿਆਂ ਨੂੰ ਆਪਣੀ ਵਿੱਚ ਪਾਰਟੀ ਵਿੱਚ ਰਲਾ ਰਹੇ ਹਨ, ਪਰ ਹੁਣ ਇਨ੍ਹਾਂ ਦੀ ਦਾਲ ਗਲਣ ਵਾਲੀ ਨਹੀਂ।
ਇਹ ਵੀ ਪੜ੍ਹੋ: ਕਾਂਗਰਸ ਨੂੰ ਵੱਡਾ ਝਟਕਾ: ਵਿਧਾਇਕ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਲਾਡੀ ਭਾਜਪਾ ’ਚ ਸ਼ਾਮਲ