ETV Bharat / city

AAP ਵੱਲੋਂ ਮੇਕ ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰੂਆਤ, ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਕੱਢੀ ਪਹਿਲੀ ਯਾਤਰਾ

author img

By

Published : Sep 8, 2022, 1:46 PM IST

Updated : Sep 8, 2022, 5:47 PM IST

ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਦੇ ਆਦਮਪੁਰ ਤੋਂ ਮੇਕ ਇੰਡੀਆ ਨੰਬਰ ਵਨ ਮੁਹਿੰਮ ਦੇ ਤਹਿਤ ਯਾਤਰਾ ਦੀ ਸ਼ੁਰੂਆਤ ਕੀਤੀ ਗਈ।

aam aadmi party launch Make India number one campaign
AAP ਵੱਲੋਂ ਮੇਕ ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰੂਆਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਮੇਕ ਇੰਡੀਆ ਨੰਬਰ ਵਨ ਮੁਹਿੰਮ ਦੀ ਸ਼ੁਰੂਆਤ ਹੋ ਚੁੱਕੀ ਹੈ। ਦੱਸ ਦਈਏ ਕਿ ਇਸ ਮੁਹਿੰਮ ਦੇ ਤਹਿਤ ਪਹਿਲੀ ਯਾਤਰਾ ਹਰਿਆਣਾ ਦੇ ਆਦਮਪੁਰ ਤੋਂ ਕੀਤੀ ਗਈ। ਇਸ ਸਬੰਧੀ ਸੀਐੱਮ ਭਗਵੰਤ ਮਾਨ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਹਰਿਆਣਾ ਦੇ ਹਿਸਾਰ ਪਹੁੰਚ ਕੇ ਆਪ ਕਨਵੀਨਰ ਨੇ ਸੋਨਾਲੀ ਫੋਗਾਟ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੇਕ ਇੰਡੀਆ ਨੰਬਰ ਵਨ ਮੁਹਿੰਮ ਸ਼ੁਰੂ ਕੀਤੀ ਅਤੇ ਜਨਤਾ ਨੂੰ ਲੁਭਾਉਣ ਲਈ ਕਈ ਵਾਅਦੇ ਕੀਤੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਉਨ੍ਹਾਂ ਦੇ ਨਾਲ ਹਰਿਆਣਾ ਪਹੁੰਚ ਚੁੱਕੇ ਹਨ।

ਕੇਜਰੀਵਾਲ ਦੇ ਹਿਸਾਰ ਦੌਰੇ ਦੇ ਦੂਜੇ ਦਿਨ ਵੀਰਵਾਰ ਨੂੰ ਆਮ ਆਦਮੀ ਪਾਰਟੀ ਹਿਸਾਰ 'ਚ ਤਿਰੰਗਾ ਰੈਲੀ ਕੱਢ ਰਹੀ ਹੈ। ਮੇਕ ਇੰਡੀਆ ਨੰਬਰ ਵਨ ਮੁਹਿੰਮ ਤਹਿਤ ਆਦਮਪੁਰ ਵਿੱਚ ਇਹ ਤਿਰੰਗਾ ਯਾਤਰਾ ਆਦਮਪੁਰ ਦੇ ਕ੍ਰਾਂਤੀ ਚੌਕ ਤੋਂ ਕੱਢੀ ਜਾ ਰਹੀ ਹੈ। ਇਹ ਰੈਲੀ ਸ਼ਹਿਰ ਦੇ ਕਈ ਹਿੱਸਿਆਂ ਵਿੱਚੋਂ ਦੀ ਲੰਘੇਗੀ। ਇਸ ਤੋਂ ਬਾਅਦ ਆਦਮਪੁਰ ਦੀ ਅਨਾਜ ਮੰਡੀ 'ਚ ਜਨ ਸਭਾ ਹੋਵੇਗੀ, ਜਿੱਥੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨ ਸਭਾ ਨੂੰ ਸੰਬੋਧਨ ਕੀਤਾ। ਕੇਜਰੀਵਾਲ ਨੇ ਆਪਣੇ ਖਾਸ ਅੰਦਾਜ਼ 'ਚ ਭ੍ਰਿਸ਼ਟਾਚਾਰ ਖਿਲਾਫ ਕਈ ਐਲਾਨ ਕੀਤੇ।

ਆਦਮਪੁਰ ਮੰਡੀ ਵਿੱਚ ਕੁਲਦੀਪ ਬਿਸ਼ਨੋਈ ਦੀ ਦੁਕਾਨ ਵੱਲ ਇਸ਼ਾਰਾ ਕਰਦਿਆਂ ਦਿੱਲੀ ਦੇ ਸੀਐਮ ਕੇਜਰੀਵਾਲ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੀ ਇਹ ਦੁਕਾਨ ਬੰਦ ਕਰਵਾਈ ਜਾਵੇਗੀ। ਕਾਂਗਰਸ 90 ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਇੱਕ ਵਾਰ ਹਰਿਆਣਾ ਦੇ ਲੋਕ ਪੂਰੇ ਸੂਬੇ ਵਿੱਚ ਇਮਾਨਦਾਰੀ ਦਾ ਦਹੀ ਜਮਾ ਕੀਤਾ ਜਾਵੇਗਾ।

ਹਰਿਆਣਾ ਵਿਧਾਨ ਸਭਾ ਤੋਂ ਵਿਧਾਇਕ ਕੁਲਦੀਪ ਵਿਸ਼ਨੋਈ ਦੇ ਅਸਤੀਫੇ ਤੋਂ ਬਾਅਦ ਹਰਿਆਣਾ ਦੀ ਆਦਮਪੁਰ ਸੀਟ ਖਾਲੀ ਹੋਈ ਹੈ। ਆਦਮਪੁਰ ਨੂੰ ਕੁਲਦੀਪ ਵਿਸ਼ਨੋਈ ਦਾ ਗੜ੍ਹ ਮੰਨਿਆ ਜਾਂਦਾ ਹੈ। ਉਹ ਕਾਂਗਰਸ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਇਸ ਸੀਟ 'ਤੇ ਉਪ ਚੋਣ ਹੋਣੀ ਹੈ। ਸਾਰੀਆਂ ਸਿਆਸੀ ਪਾਰਟੀਆਂ ਦੀਆਂ ਨਜ਼ਰਾਂ ਹੁਣ ਆਦਮਪੁਰ ਸੀਟ 'ਤੇ ਟਿਕੀਆਂ ਹੋਈਆਂ ਹਨ। ਆਮ ਆਦਮੀ ਪਾਰਟੀ ਆਦਮਪੁਰ ਵਿੱਚ ਆਪਣੀ ਪਕੜ ਬਣਾਉਣ ਲਈ ਜਨਤਾ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦਿੱਲੀ ਦੇ ਸੀਐਮ ਦੀ ਜਨ ਸਭਾ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਹਨ।

ਆਦਮਪੁਰ ਉਪ ਚੋਣ ਤੋਂ ਇਲਾਵਾ ਹਰਿਆਣਾ ਵਿੱਚ ਪੰਚਾਇਤੀ ਚੋਣਾਂ ਵੀ ਹੋਣੀਆਂ ਹਨ। ਜਿਸ ਲਈ ਆਮ ਆਦਮੀ ਪਾਰਟੀ ਸਰਗਰਮ ਨਜ਼ਰ ਆ ਰਹੀ ਹੈ। ਹਾਲਾਂਕਿ ਕੇਜਰੀਵਾਲ ਨੂੰ ਹਿਸਾਰ ਦੌਰੇ ਦੇ ਪਹਿਲੇ ਦਿਨ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਕਿਸਾਨਾਂ ਨੇ ਕੇਜਰੀਵਾਲ ’ਤੇ ਦੋਸ਼ ਲਾਇਆ ਕਿ ਦਿੱਲੀ ਸਰਕਾਰ ਕਿਸਾਨਾਂ ’ਤੇ ਪ੍ਰਦੂਸ਼ਣ ਫੈਲਾਉਣ ਦੇ ਦੋਸ਼ ਲਾਉਂਦੀ ਹੈ।

ਇਹ ਵੀ ਪੜੋ: ਸਿਰਸਾ ਨੇ CM ਮਾਨ ਨੂੰ ਘੇਰਿਆ, NAS ਵਿੱਚ ਪੰਜਾਬ ਦੇ ਵਿਦਿਆਰਥੀਆਂ ਨੇ ਕੀਤਾ ਟਾਪ, ਨਹੀਂ ਦਿੱਤੀ ਵਧਾਈ

Last Updated : Sep 8, 2022, 5:47 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.