ਚੰਡੀਗੜ੍ਹ: ਭਾਰਤੀ ਆਸਟ੍ਰੇਲੀਅਨ ਮਾਡਲ (Indian Australian model) ਦੀ ਵਿਦੇਸ਼ ਵਿਚ ਇਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਹਾਦਸਾ ਆਸਟ੍ਰੇਲੀਆ (Australia) ਵਿਚ ਵਾਪਰਿਆ ਹੈ, ਮਾਡਲ ਰੀਮਾ ਆਪਣੀ ਕਾਰ ਵਿਚ ਸਵਾਰ ਸੀ ਅਤੇ ਉਸ ਦੀ ਕਾਰ ਰੇਲ ਗੱਡੀ ਨਾਲ ਟਕਰਾ ਜਾਣ ਤੋਂ ਬਾਅਦ ਮੌਤ ਹੋ ਗਈ। ਪੁਲਿਸ ਵਲੋਂ ਉਸ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਰੀਮਾ ਸੋਸ਼ਲ ਮੀਡੀਆ 'ਤੇ ਫਿਟਨੈੱਸ ਨੂੰ ਲੈ ਕੇ ਕਰਦੀ ਸੀ ਵੀਡੀਓ ਸ਼ੇਅਰ
ਭਾਰਤੀ ਮੂਲ ਦੀ ਮਾਡਲ ਰੀਮਾ ਮੋਂਗਾ ( Reema Monga) ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਪਰਥ ਦੇ ਕੁਈਨ ਪਾਰਕ ਇਲਾਕੇ ਵਿਚ ਵਾਪਰਿਆ ਹੈ, ਜਿੱਥੇ ਰੀਮਾ ਆਪਣੀ ਕਾਰ ਵਿਚ ਸਵਾਰ ਸੀ ਅਤੇ ਉਸ ਦੀ ਕਾਰ ਇਕ ਟਰੇਨ ਨਾਲ ਟਕਰਾ ਗਈ, ਜਿਸ ਕਾਰਣ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰੀਮਾ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਿਤ ਹੈ, ਉਸ ਦੀ ਮੌਤ ਦੀ ਖਬਰ ਸੁਣ ਕੇ ਉਸ ਦਾ ਪਰਿਵਾਰ ਸਦਮੇ ਵਿਚ ਹੈ।
ਪੁਲਿਸ ਕਰ ਰਹੀ ਹੈ ਹਾਦਸੇ ਦੀ ਜਾਂਚ
ਰੀਮਾ ਨੇ ਕਈ ਬਿਊਟੀ ਮੁਕਾਬਿਲਆਂ ਵਿੱਚ ਹਿੱਸਾ ਵੀ ਲਿਆ ਸੀ ਅਤੇ ਇਸ ਤੋਂ ਇਲਾਵਾ ਉਹ ਬਤੌਰ ਇਕ ਫਿਟਨੈੱਸ ਮਾਡਲ ਵੀ ਹੈ। ਉਸ ਵਲੋਂ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਫਿਟਨੈੱਸ ਨੂੰ ਲੈ ਕੇ ਵੀਡੀਓ ਸ਼ੇਅਰ ਕੀਤੀ ਜਾਂਦੀਆਂ ਰਹੀਆਂ ਹਨ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ। ਰੀਮਾ ਦੀ ਮੌਤ ਦੀ ਖਬਰ ਸਭ ਤੋਂ ਪਹਿਲਾਂ ਉਸਦੀ ਦੋਸਤ ਯਾਸਮੀਨ ਵਲੋਂ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਵੀ ਸਾਂਝੀ ਕੀਤੀ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਰੀਮਾ ਮੋਂਗਾ ਮਸ਼ਹੂਰ ਭਾਰਤੀ ਆਸਟ੍ਰੇਲੀਅਨ ਮਾਡਲ ਹੈ, ਜੋ ਆਸਟ੍ਰੇਲੀਆ ਵਿੱਚ ਰਹਿੰਦੀ ਹੈ। ਰੀਮਾ ਮੋਂਗਾ ਭਾਰਤੀ ਕੁੜੀਆਂ ਵਲੋਂ ਯੂਟਿਊਬ ਵੀਡਿਓ ਦੁਆਰਾ ਅਪਲੋਡ ਕੀਤੇ ਜਾਂਦੇ ਹਨ। ਰੀਮਾ ਮੋਂਗਾ ਦੇ ਦੇਹਾਂਤ 'ਤੇ ਉਸ ਦੇ ਦੋਸਤ ਅਤੇ ਪਰਿਵਾਰ ਨੂੰ ਡੂੰਘਾ ਧੱਕਾ ਵੱਜਿਆ ਹੈ।
ਇਹ ਵੀ ਪੜ੍ਹੋ-ਕੀ ਪੰਜਾਬ ਕਾਂਗਰਸ 'ਚ 'ਪੁਆੜੇ' ਦੀ ਜੜ੍ਹ ਹਨ ਸਿੱਧੂ ?