ETV Bharat / city

'ਹਰ ਸਾਲ 5 ਹਜ਼ਾਰ ਡਾਕਟਰ ਲੈ ਰਹੇ ਡਿਗਰੀਆਂ ਪਰ ਨੌਕਰੀ ਕਿਸੇ ਨੂੰ ਨਹੀਂ'

ਇੰਡੀਅਨ ਮੈਡੀਕਲ ਕਾਊਸਲ ਵੱਲੋਂ ਦੇਸ਼ ਭਰ 'ਚ ਐਮਬੀਬੀਐਸ ਕੋਰਸ ਦੀ ਫੀਸ 'ਚ ਵਾਧਾ ਕਰ ਦਿੱਤਾ ਗਿਆ ਹੈ। ਇਸ ਬਾਰੇ ਰਿਟਾਇਰਡ ਸੀਨੀਅਰ ਮੈਡੀਕਲ ਅਫ਼ਸਰ ਇੰਦਰਜੀਤ ਸਿੰਘ ਭਾਟੀਆ ਨੇ ਡਾਕਟਰਾਂ ਦੀ ਭਰਤੀ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਫੀਸ 'ਚ ਵਾਧਾ ਹੋਣ ਕਾਰਨ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਪੜ੍ਹਾਈ ਕਰਨਾ ਔਖਾ ਹੋ ਜਾਵੇਗਾ।

ਐਮਬੀਬੀਐਸ ਕੋਰਸ ਦੀ ਫੀਸ 'ਚ ਵਾਧਾ
ਫ਼ੋਟੋ
author img

By

Published : Jun 4, 2020, 3:53 PM IST

ਚੰਡੀਗੜ੍ਹ : ਇੰਡੀਅਨ ਮੈਡੀਕਲ ਕਾਊਸਲ ਵੱਲੋਂ ਦੇਸ਼ ਭਰ 'ਚ ਐਮਬੀਬੀਐਸ ਦੇ ਕੋਰਸ ਦੀ ਫੀਸ 'ਚ ਵਾਧਾ ਕਰ ਦਿੱਤਾ ਗਿਆ ਹੈ। ਇਸ ਦੌਰਾਨ ਵੱਖ-ਵੱਖ ਸੂਬੇ 'ਚ ਵੀ ਮੈਡੀਕਲ ਕਾਲਜਾਂ ਵੱਲੋਂ ਵੱਖ-ਵੱਖ ਤਰੀਕੇ ਨਾਲ ਫੀਸਾਂ 'ਚ ਵਾਧਾ ਕੀਤਾ ਜਾ ਰਿਹ ਹੈ। ਇਸ ਬਾਰੇ ਰਿਟਾਇਰਡ ਸੀਨੀਅਰ ਮੈਡੀਕਲ ਅਫਸਰ ਇੰਦਰਜੀਤ ਸਿੰਘ ਭਾਟੀਆ ਨੇ ਡਾਕਟਰਾਂ ਦੀ ਭਰਤੀ ਬਾਰੇ ਈਟੀਵੀ ਭਾਰਤ ਨਾਲ ਆਪਣੇ ਵਿਚਾਰ ਸਾਂਝੇ ਕੀਤੇ।

ਵੀਡੀਓ

ਇਸ ਸਬੰਧੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਸਰਕਾਰ ਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਮੈਡੀਕਲ ਕੋਰਸਾਂ 'ਚ ਕੀਤੇ ਗਏ ਵਾਧੇ ਨਾਲ ਸੂਬੇ ਦੀ ਸਿਹਤ ਸਹੂਲਤਾਂ 'ਚ ਕੋਈ ਸੁਧਾਰ ਨਹੀਂ ਆਵੇਗਾ।

ਜਦਕਿ ਇਸ ਨਾਲ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਪੜ੍ਹਾਈ ਕਰਨਾ ਹੋਰ ਔਖਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਕੋਈ ਵੀ ਸਰਕਾਰੀ ਡਾਕਟਰ ਵਜੋਂ ਨੌਕਰੀ ਨਹੀਂ ਕਰਨਾ ਚਾਹੁੰਦਾ। ਕਿਉਂਕਿ ਇਸ ਦਾ ਮੁੱਖ ਕਾਰਨ ਡਾਕਟਰਾਂ ਨੂੰ ਹਸਪਤਾਲਾਂ 'ਚ ਸਹੀ ਵਰਕ ਕਲਚਰ, ਸਹੂਲਤਾਂ ਤੇ ਚੰਗੀ ਤਨਖਾਹਾਂ ਨਾ ਮਿਲਣਾ ਹੈ।

ਡਾ. ਇੰਦਰਜੀਤ ਭਾਟੀਆ ਨੇ ਆਖਿਆ ਕਿ ਹੁਣ ਦੇਸ਼ ਤੇ ਸੂਬੇ ਦੇ ਹਾਲਾਤ ਅਜਿਹੇ ਬਣ ਗਏ ਹਨ ਕਿ ਹਰ ਸਾਲ ਤਕਰੀਬਨ ਪੰਜ ਹਜ਼ਾਰ ਤੋਂ ਵੱਧ ਵਿਦਿਆਰਥੀ ਐਮਬੀਬੀਐਸ ਦੀ ਡਿਗਰੀ ਹਾਸਲ ਕਰਦੇ ਹਨ। ਇਸ ਤੋਂ ਬਾਅਦ ਉਹ ਵਿਦੇਸ਼ਾਂ ਨੂੰ ਜਾ ਰਹੇ ਹਨ ਜਾਂ ਆਪਣੇ ਨਿੱਜੀ ਕਲੀਨੀਕ ਖੋਲ੍ਹ ਲੈਂਦੇ ਹਨ।

ਡਾ. ਭਾਟੀਆ ਨੇ ਕਿਹਾ ਕਿ ਉਹ ਸੂਬੇ ਦੇ ਪ੍ਰੋਗਰਾਮਿੰਗ ਮੈਡੀਕਲ ਅਫਸਰ ਰਹਿ ਚੁੱਕੇ ਹਨ। ਇਸ ਦੌਰਾਨ ਉਹ ਮਜੀਠਾ ਹਲਕੇ ਦੇ ਇੱਕ ਪਿੰਡ ਦੀ ਡਿਸਪੈਂਸਰੀ 'ਚ ਤਾਇਨਾਤ ਸਨ, ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਉਥੇ ਦੇ ਹਾਲਾਤ ਸਾਲ 1990 ਦੇ ਮੁਕਾਬਲੇ ਹੋਰ ਬਦਤਰ ਹੋ ਚੁੱਕੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਥੇ ਨਵੇਂ ਸਰਕਾਰੀ ਡਾਕਟਰਾਂ ਨੂੰ ਮਹਿਜ 15 ਹਜ਼ਾਰ ਰੁਪਏ 'ਚ ਭਰਤੀ ਕੀਤਾ ਗਿਆ ਹੈ।

ਜਦਕਿ ਇਥੋਂ ਦੇ ਸਫਾਈ ਸੇਵਕਾਂ ਤੇ ਹੋਰਨਾਂ ਹੇਠਲੇ ਕਰਮਚਾਰੀਆਂ ਨੂੰ 40 ਤੋਂ 50 ਹਜ਼ਾਰ ਰੁਪਏ ਸਰਕਾਰੀ ਤਨਖ਼ਾਹ 'ਤੇ ਭਰਤੀ ਕੀਤਾ ਗਿਆ ਹੈ।ਡਾ. ਭਾਟੀਆ ਮੁਤਾਬਕ ਦੱਸ ਹਜ਼ਾਰ ਤੋਂ ਵੱਧ ਭਾਰਤੀ ਡਾਕਟਰ ਮੌਜੂਦਾ ਸਮੇਂ 'ਚ ਕੈਨੇਡਾ 'ਚ ਡਰਾਈਵਰ ਬਣ ਕੇ ਗੁਜ਼ਾਰਾ ਕਰ ਰਹੇ ਹਨ। ਕਿਉਂਕਿ ਉਥੇ ਡਾਕਟਰ ਬਣਨ ਲਈ ਕਈ ਪ੍ਰੈਕਟੀਕਲ ਪੇਪਰ ਪਾਸ ਕਰਨੇ ਪੈਂਦੇ ਹਨ ਤੇ ਜਦਕਿ ਭਾਰਤ ਤੇ ਪੰਜਾਬ 'ਚ ਮੈਡੀਕਲ ਕੌਸਲਾਂ ਦੀ ਮੰਜੂਰੀ ਰਾਹੀਂ ਕੋਈ ਵੀ ਡਾਕਟਰ ਬਣ ਸਕਦਾ ਹੈ।

ਹੋਰ ਪੜ੍ਹੋ : ਮਹਾਂਰਾਵਲ ਖੇਵਾ ਜੀ ਟਰੱਸਟ ਦੇ ਮੁਖੀ 'ਤੇ ਲੱਗੇ ਮਹਿਲਾ ਮੁਲਾਜ਼ਮ ਨੂੰ ਤੰਗ ਕਰਨ ਦੇ ਦੋਸ਼

ਡਾਕਟਰਾਂ ਦੀ ਭਰਤੀ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ ਇਹ ਵੀ ਹੋਇਆ ਹੈ ਕਿ ਝੋਲਾਛਾਪ ਡਾਕਟਰਾਂ ਦਾ ਪਰਦਾਫਾਸ਼ ਹੋਣ ਦੇ ਬਾਵਜੂਦ ਉਨ੍ਹਾਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਆਖਿਆ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਹਸਪਤਾਲਾਂ ਦੀ ਥਾਂ ਪ੍ਰਵਾਈਵੇਟ ਹਸਪਤਾਲ ਲੈ ਲੈਣਗੇ।

ਕਿਉਂਕਿ ਸਰਕਾਰੀ ਹਸਪਤਾਲਾਂ 'ਚ ਡਾਕਟਰਾਂ ਤੋਂ ਲੈ ਕੇ ਆਮ ਮਰੀਜ਼ ਨੂੰ ਸਹੀ ਸਹੂਲਤਾਂ ਨਹੀਂ ਪ੍ਰਾਪਤ ਹੁੰਦੀਆਂ। ਉਨ੍ਹਾਂ ਆਖਿਆ ਸਰਕਾਰ ਤੇ ਇੰਡੀਅਨ ਮੈਡੀਕਲ ਕਾਊਂਸਲ ਵੱਲੋਂ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲੇ ਡਾਕਟਰਾਂ ਨੂੰ ਨਵੇਂ ਇਕਵਿਪਮੈਂਟ ਤੇ ਪੜ੍ਹਾਈ ਪੱਖੋਂ ਅਪਡੇਟ ਕਰਨ ਸਬੰਧੀ ਫੀਸ ਦਾ ਕਹਿ ਕੇ ਸਰਾਸਰ ਠੱਗੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਲੱਖਾਂ ਰੁਪਏ ਖ਼ਰਚ ਕਰਕੇ ਡਾਕਟਰ ਦੀ ਡਿਗਰੀ ਤਾਂ ਹਾਸਲ ਕਰ ਲੈਂਦੇ ਹਨ, ਪਰ ਸਰਕਾਰ ਵੱਲੋਂ ਚੰਗੀ ਸਹੂਲਤਾਂ ਤੇ ਨੌਕਰੀਆਂ ਤੋਂ ਵਾਂਝੇ ਹੋਣ ਦੇ ਚਲਦੇ ਉਹ ਹੋਰ ਕੰਮ ਕਰਨ ਲਈ ਮਜਬੂਰ ਹੋ ਗਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.