ਚੰਡੀਗੜ੍ਹ: ਪੰਜਾਬ ਦੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਮ ਆਦਮੀ ਦੇ ਅੰਦਾਜ਼ ਵਿੱਚ ਸ਼ੁੱਕਰਵਾਰ ਰਾਤ ਨਜ਼ਰ ਆਏ। ਦਰਅਸਲ ਟਵਿੱਟਰ ਉੱਤੇ ਉਨ੍ਹਾਂ ਦੀ ਦੋ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਕ ਜੀਹਦੇ ਵਿੱਚ ਉਹ ਲਗਜ਼ਰੀ ਜੈੱਟ ਦੇ ਵਿੱਚ ਦਿੱਲੀ ਗਏ ਸੀ ਤਦ ਦੀ ਤਸਵੀਰ ਤੇ ਇੱਕ ਦੂਜੀ ਤਸਵੀਰ ਜਦੋਂ ਆਮ ਲੋਕਾਂ ਦੇ ਨਾਲ ਜ਼ਹਾਜ ਵਿਚ ਬੈਠੇ ਹਨ। ਇਹ ਇੱਕ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ।
ਪੰਜਾਬ ਦੇ ਨਵੇਂ ਮੁੱਖ ਮੰਤਰੀ ਨੇ ਸ਼ੁੱਕਰਵਾਰ ਰਾਤ ਨੂੰ ਆਮ ਆਦਮੀ ਦੇ ਅੰਦਾਜ਼ ਵਿੱਚ ਦਿਖਾਈ ਦਿੱਤੇ। ਉਹ ਦਿੱਲੀ ਤੋਂ ਚੰਡੀਗੜ੍ਹ ਲਈ ਇੱਕ ਆਮ ਉਡਾਣ 'ਤੇ ਵਾਪਸ ਆਏ। ਉਨ੍ਹਾਂ ਨੇ ਇਕਾਨਮੀ ਕਲਾਸ ਵਿੱਚ ਇੱਕ ਆਮ ਯਾਤਰੀ ਦੀ ਤਰ੍ਹਾਂ ਯਾਤਰਾ ਕੀਤੀ। ਦਿਲਚਸਪ ਗੱਲ ਇਹ ਹੈ ਕਿ ਜਹਾਜ ਦੇ ਦੂਜੇ ਯਾਤਰੀਆਂ ਨੂੰ ਕੁਝ ਨਹੀਂ ਪਤਾ ਸੀ ਕਿ ਚਰਨਜੀਤ ਸਿੰਘ ਚੰਨੀ ਇੱਕ ਆਮ ਯਾਤਰੀ ਦੇ ਰੂਪ ਵਿੱਚ ਉਨ੍ਹਾਂ ਦੇ ਨਾਲ ਆਏ ਸਨ। ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਜਿਵੇਂ ਹੀ ਸੁਰੱਖਿਆ ਅਤੇ ਅਧਿਕਾਰੀ ਉੱਥੇ ਪਹੁੰਚੇ ਤਾਂ ਲੋਕ ਹੈਰਾਨ ਰਹਿ ਗਏ।
ਦਰਅਸਲ ਮੁੱਖ ਮੰਤਰੀ ਚੰਨੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਉਹ ਕਪੂਰਥਲਾ ਹਾਊਸ ਵਿਖੇ ਰਹੇ। ਉਨ੍ਹਾਂ ਦੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਵੀ ਤੈਅ ਸੀ। ਜਦਕਿ ਮੀਟਿੰਗ ਨਹੀਂ ਹੋ ਸਕੀ। ਪੰਜਾਬ ਸਰਕਾਰ ਦਾ ਹੈਲੀਕਾਪਟਰ ਰਾਤ ਨੂੰ ਉਡਾਣ ਨਹੀਂ ਭਰ ਸਕਿਆ। ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਕੋਲ ਸਿਰਫ 3 ਮਹੀਨੇ ਬਾਕੀ ਹਨ। ਇਸ ਲਈ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਆਮ ਲੋਕਾਂ ਨਾਲ ਹੀ ਚੰਡੀਗੜ੍ਹ ਵਾਪਸ ਆ ਗਏ।
ਪ੍ਰਾਈਵੇਟ ਜੈੱਟ ਨੂੰ ਲੈ ਕੇ ਹੋਇਆ ਵਿਵਾਦ
ਚਰਨਜੀਤ ਚੰਨੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਦਿੱਲੀ ਦੌਰੇ ਵਿੱਚ ਵਿਵਾਦ ਹੋਇਆ ਸੀ। ਉਹ ਪ੍ਰਾਈਵੇਟ ਜੈੱਟ ਰਾਹੀਂ ਦਿੱਲੀ ਗਏ ਸਨ। ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੀ ਸਨ। ਸਿੱਧੂ ਨੇ ਪ੍ਰਾਈਵੇਟ ਜੈੱਟ ਨਾਲ ਫੋਟੋ ਸੋਸ਼ਲ ਮੀਡੀਆ 'ਤੇ ਪਾ ਦਿੱਤੀ। ਜਿਵੇਂ ਹੀ ਇਹ ਫੋਟੋ ਸਾਹਮਣੇ ਆਈ, ਵਿਰੋਧੀਆਂ ਦੇ ਹਮਲੇ ਸ਼ੁਰੂ ਹੋ ਗਏ। ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਫਜ਼ੂਲਖਰਚੀ 'ਤੇ ਸਵਾਲ ਉਠਾਏ। ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਨੇ ਵੀ ਇੱਕ ਟਵੀਟ ਰਾਹੀਂ ਸਖ਼ਤ ਹਮਲਾ ਬੋਲਿਆ। ਇਸਦੇ ਜਵਾਬ ਵਿੱਚ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੇ ਕਿਸੇ ਗਰੀਬ ਦਾ ਬੇਟਾ ਪ੍ਰਾਈਵੇਟ ਜੈੱਟ ਵਿੱਚ ਬੈਠਦਾ ਹੈ ਤਾਂ ਕਿਸੇ ਨੂੰ ਕੀ ਤਕਲੀਫ਼ ਹੈ।
ਇਹ ਵੀ ਪੜ੍ਹੋ:- ਮੁੱਖ ਮੰਤਰੀ ਚੰਨੀ ਨੇ ਪੀਐਮ ਮੋਦੀ ਨਾਲ ਇੰਨ੍ਹਾਂ ਤਿੰਨ ਮੁੱਦਿਆ 'ਤੇ ਕੀਤੀ ਗੱਲ