ETV Bharat / city

ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ’ਚ ਕੰਮ ਕਰਨ ਵਾਲਾ ਕਾਮਾ ਝੁਲਸਿਆ - ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ

ਬਠਿੰਡਾ ’ਚ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਵਿਖੇ ਇੱਕ ਕੰਮ ਕਰਨ ਵਾਲਾ ਵਿਅਕਤੀ ਝੁਲਸ ਗਿਆ। ਜਿਸਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਚਾਨਕ ਅਸਟੀਮ ਛੱਡੇ ਜਾਣ 'ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਸੀ।

ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ’ਚ ਕੰਮ ਕਰਨ ਵਾਲਾ ਕਾਮਾ ਝੁਲਸਿਆ

author img

By

Published : Jun 13, 2022, 5:05 PM IST

ਬਠਿੰਡਾ: ਜ਼ਿਲ੍ਹੇ ਦੇ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਲਹਿਰਾ ਮੁਹੱਬਤ ’ਚ ਇੱਕ ਕੰਮ ਕਰਨ ਵਾਲੇ ਵਿਅਕਤੀ ਦੇ ਝੁਲਸ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਥਰਮਲ ਪਲਾਂਟ ਦਾ ਇਕ ਨੰਬਰ ਯੂਨਿਟ ਬੰਦ ਹੋਣ ਤੋਂ ਬਾਅਦ ਉਹ ਉੱਥੇ ਕੰਮ ਕਰ ਰਿਹਾ ਸੀ। ਅਚਾਨਕ ਅਸਟੀਮ ਛੱਡੇ ਜਾਣ 'ਤੇ ਉਹ ਬੁਰੀ ਤਰ੍ਹਾਂ ਝੁਲਸ ਗਿਆ ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਰਾਮਪੁਰਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਦੱਸ ਦਈਏ ਕਿ ਭਾਪ ਨਾਲ ਝੁਲਸੇ ਕਾਮੇ ਦੀ ਪਛਾਣ ਪਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਮਹਿਰਾਜ ਵਜੋਂ ਹੋਈ ਹੈ। ਉਕਤ ਕਾਮਾ ਕਿਸੇ ਠੇਕੇਦਾਰ ਕੋਲ ਨੌਕਰੀ ਕਰਦਾ ਸੀ। ਫਿਲਹਾਲ ਸਿਵਲ ਹਸਪਤਾਲ ਵੱਲੋਂ ਪੀੜਤ ਨੂੰ ਆਦੇਸ਼ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਜਿੱਥੇ ਉਸਦਾ ਇਲਾਜ ਚਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਅਧਿਕਾਰੀਆਂ ਦੀ ਅਣਗਹਿਲੀ ਦੇ ਕਾਰਨ ਕਾਮਾ ਝੁਲਸਿਆ ਹੈ।

ਕਾਬਿਲੇਗੌਰ ਹੈ ਕਿ ਗੁਰੂ ਹਰਗੋਬਿੰਦ ਤਾਪ ਬਿਜਲੀ ਘਰ ਦਾ ਇਕ ਯੂਨਿਟ ਨੰਬਰ ਐਤਵਾਰ ਸ਼ਾਮ ਨੂੰ ਬੰਦ ਹੋ ਗਿਆ ਸੀ, ਜਦਕਿ ਦੋ ਨੰਬਰ ਯੂਨਿਟ ਈਐੱਸਪੀ ਡਿੱਗਣ ਕਾਰਨ ਪਹਿਲਾਂ ਹੀ ਬੰਦ ਚੱਲ ਰਿਹਾ ਹੈ। ਸੂਤਰਾਂ ਮੁਤਾਬਿਕ ਹੁਣ ਤਾਪ ਬਿਜਲੀ ਘਰ ਯੂਨਿਟ ਇੱਕ ਦੀ ਈਐੱਸਪੀ ਵੀ ਪੂਰੀ ਤਰ੍ਹਾਂ ਰੁਕ ਹੋ ਗਈ ਹੈ ਜਿਸ ਕਾਰਨ ਪਲਾਂਟ ਨੂੰ ਬੰਦ ਕਰਨਾ ਪਿਆ। ਥਰਮਲ ਪਲਾਂਟ ਦੇ ਦੋਵੇਂ ਯੂਨਿਟ ਬੰਦ ਹੋਣ ਕਾਰਨ 420 ਮੈਗਾਵਾਟ ਬਿਜਲੀ ਦਾ ਉਤਪਾਦਨ ਠੱਪ ਹੋ ਗਿਆ ਹੈ।

ਇਹ ਵੀ ਪੜੋ: 1200 ਤੋਂ ਵੱਧ ਗਾਵਾਂ ਨੂੰ ਪਿਲਾਇਆ ਗਿਆ ਅੰਬ ਦਾ ਜੂਸ

ETV Bharat Logo

Copyright © 2025 Ushodaya Enterprises Pvt. Ltd., All Rights Reserved.