ETV Bharat / city

ਪੰਜਾਬ 'ਚ ਸਰਦੀ ਦਾ ਕਹਿਰ ਜਾਰੀ, ਧੁੰਦ ਕਾਰਨ ਵਧੀ ਪ੍ਰੇਸ਼ਾਨੀ

ਪੰਜਾਬ 'ਚ ਸਰਦੀ ਦਾ ਕਹਿਰ ਲਗਾਤਾਰ ਜਾਰੀ ਹੈ। ਧੁੰਦ ਕਰਕੇ ਰਸਤੇ ਦੀ ਵਿਜ਼ੀਬਿਲਟੀ ਕਾਫੀ ਘੱਟ ਹੋ ਗਈ ਹੈ, ਜਿਸ ਕਾਰਨ ਫਲਾਈਟ ਇੱਕ ਮਹੀਨੇ ਵਾਸਤੇ ਬੰਦ ਕਰ ਦਿੱਤੀਆਂ ਗਈਆਂ ਹਨ।

ਪੰਜਾਬ 'ਚ ਸਰਦੀ ਦਾ ਕਹਿਰ ਜਾਰੀ
ਪੰਜਾਬ 'ਚ ਸਰਦੀ ਦਾ ਕਹਿਰ ਜਾਰੀ
author img

By

Published : Jan 18, 2020, 9:03 PM IST

ਬਠਿੰਡਾ: ਪੂਰੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਸਰਦੀ ਪੈ ਰਹੀ ਹੈ। ਪਹਾੜਾਂ ਵਿੱਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਸਾਫ਼ ਤੌਰ 'ਤੇ ਦੇਖਿਆ ਜਾ ਰਿਹਾ ਹੈ। ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਰਿਹਾ।

ਪੰਜਾਬ 'ਚ ਸਰਦੀ ਦਾ ਕਹਿਰ ਜਾਰੀ

ਮੌਸਮ ਵਿਭਾਗ ਭਵਿੱਖਬਾਣੀ

ਮੌਸਮ ਵਿਭਾਗ ਦੇ ਵਿਗਿਆਨਿਕ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ 24 ਘੰਟੇ ਦੌਰਾਨ ਮੌਸਮ ਇਸੇ ਤਰ੍ਹਾਂ ਦਾ ਰਹੇਗਾ ਯਾਨੀ ਕਿ ਧੁੰਦ ਦਾ ਅਸਰ ਅਜੇ ਵੀ ਮੌਸਮ ਉੱਤੇ ਦੇਖਣ ਨੂੰ ਮਿਲੇਗਾ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਲੋਕਾਂ ਦੀ ਮਦਦ

ਸਰਦੀ ਨੇ ਹਰ ਵਰਗ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੈ। ਖਾਸ ਕਰਕੇ ਸਕੂਲੀ ਬੱਚਿਆਂ ਨੂੰ ਸਵੇਰ ਵੇਲੇ ਸਕੂਲ ਜਾਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਠਿੰਡਾ ਦੀ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਰਾਤ ਵੇਲੇ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵਗ਼ੈਰਾ ਵੰਡਣ ਦਾ ਕੰਮ ਵੀ ਕਰ ਰਹੇ ਹਨ।

ਫਲਾਈਟ ਤੇ ਰੇਲ ਗੱਡੀ ਇੱਕ ਮਹੀਨੇ ਵਾਸਤੇ ਰੱਦ

ਮੌਸਮ ਵਿੱਚ ਆਏ ਬਦਲਾਅ ਦੇ ਕਾਰਨ ਬਠਿੰਡਾ ਤੋਂ ਜੰਮੂ ਜਾਣ ਵਾਲੀ ਫਲਾਈਟ ਇੱਕ ਮਹੀਨੇ ਵਾਸਤੇ ਰੱਦ ਕਰ ਦਿੱਤੀ ਗਈ ਹਨ। ਇਸੇ ਤਰ੍ਹਾਂ ਸ੍ਰੀ ਗੰਗਾ ਨਗਰ ਤੋਂ ਕਲਕੱਤਾ ਜਾਣ ਵਾਲੀਆਂ ਰੇਲ ਗੱਡੀ ਨੂੰ ਵੀ ਇੱਕ ਮਹੀਨੇ ਵਾਸਤੇ ਬੰਦ ਕਰ ਦਿੱਤਾ ਗਿਆ ਹੈ।

ਮਰੀਜ਼ਾਂ ਦੀ ਗਿਣਤੀ ਵਧੀ

ਸਿਹਤ ਵਿਭਾਗ ਦੀ ਮੰਨੀਏ ਤਾਂ ਠੰਡ ਦੇ ਕਾਰਨ ਮਰੀਜ਼ਾਂ ਦੀ ਸੰਖਿਆ ਵੀ ਉਨ੍ਹਾਂ ਦੀ ਓਪੀਡੀ ਵਿੱਚ ਵਧੀ ਹੈ। ਖਾਂਸੀ ਜ਼ੁਕਾਮ, ਬੁਖਾਰ ਆਮ ਗੱਲ ਹੋਈ ਪਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਲੋੜ ਪੈਣ 'ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਤਾਂ ਹੀ ਲੋਕਾਂ ਲਈ ਚੰਗਾ ਹੈ।

ਗੱਡੀਆਂ ਉੱਤੇ ਲਗਾਏ ਜਾ ਰਹੇ ਰਿਫ਼ਲੈਕਟਰ

ਮੌਸਮ ਵਿਭਾਗ ਦੇ ਡਾਇਰੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਵੇਲੇ ਵਿਜ਼ੀਬਿਲਟੀ 10 ਮੀਟਰ ਤੋਂ ਵੀ ਘੱਟ ਰਹੀ, ਹਾਈਵੇ ਉੱਤੇ ਗੱਡੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਗੱਡੀਆਂ ਨੂੰ ਆਪਣੀ ਲਾਈਟਾਂ ਜਲਾ ਕੇ ਸਫਰ ਤੈਅ ਕਰਨਾ ਪਿਆ। ਬਠਿੰਡਾ ਵਿੱਚ ਟ੍ਰੈਫਿਕ ਪੁਲਿਸ ਵੀ ਐਕਟਿਵ ਹੋ ਚੁੱਕੀ ਹਨ ਅਤੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਰਾਹੀਂ ਗੱਡੀਆਂ ਉੱਤੇ ਰਿਫ਼ਲੈਕਟਰ ਲਗਾਏ ਜਾ ਰਹੇ ਹਨ ।

Intro:ਧੁੰਦ ਕਰਕੇ ਵਿਜ਼ੀਬਿਲਟੀ ਰਹੀ ਕਾਫੀ ਘੱਟ ਫਲਾਈਟ ਇੱਕ ਮਹੀਨੇ ਵਾਸਤੇ ਬੰਦ Body:
ਪੂਰੇ ਉੱਤਰ ਭਾਰਤ ਵਿੱਚ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਸਰਦੀ ਪੈ ਰਹੀ ਹੈ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਸਾਫ ਤੌਰ ਤੇ ਦੇਖਿਆ ਜਾ ਰਿਹਾ ਹੈ, ਬਠਿੰਡਾ ਦੇ ਵਿੱਚ ਘੱਟ ਤੋਂ ਘੱਟ ਤਾਪਮਾਨ ਤਿੰਨ ਡਿਗਰੀ ਦੇ ਕਰੀਬ ਰਿਕਾਰਡ ਕੀਤਾ ਗਿਆ ਅਤੇ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਤੱਕ ਰਿਹਾ, ਮੌਸਮ ਵਿਭਾਗ ਦੇ ਵਿਗਿਆਨਿਕ ਡਾ ਰਾਜ ਕੁਮਾਰ ਦਾ ਕਹਿਣਾ ਹੈ ਕਿ ਆਣ ਵਾਲੇ ਚੌਬੀ ਘੰਟੇ ਦੌਰਾਨ ਮੌਸਮ ਇਸੇ ਤਰ੍ਹਾਂ ਦਾ ਰਹੇਗਾ ਯਾਨੀ ਕਿ ਧੁੰਦ ਦਾ ਅਸਰ ਅਜੇ ਵੀ ਮੌਸਮ ਉੱਤੇ ਦੇਖਣ ਨੂੰ ਮਿਲੇਗਾ !ਮੌਸਮ ਵਿਭਾਗ ਦੀ ਮੰਨੀ ਤਾਂ ਆਣਾ ਲਈ ਜਿਨ੍ਹਾਂ ਦੇ ਵਿੱਚ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ।
ਸਰਦੀ ਨੇ ਹਰ ਵਰਗ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਹੈ ਖਾਸ ਕਰਕੇ ਸਕੂਲੀ ਬੱਚਿਆਂ ਨੂੰ ਸਵੇਰ ਵੇਲੇ ਸਕੂਲ ਜਾਣ ਵਿੱਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ,
ਬਠਿੰਡਾ ਦੀ ਸਮਾਜ ਸੇਵੀ ਸੰਸਥਾਵਾਂ ਲਗਾਤਾਰ ਰਾਤ ਵੇਲੇ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵਗ਼ੈਰਾ ਵੰਡਣ ਦਾ ਕੰਮ ਵੀ ਕਰ ਰਹੇ ਹਨ ।
ਦੱਸ ਦੀਏ ਕਿ ਮੌਸਮ ਵਿੱਚ ਆਏ ਬਦਲਾਅ ਦੇ ਕਾਰਨ ਬਠਿੰਡਾ ਤੋਂ ਜੰਮੂ ਜਾਣ ਵਾਲੀ ਫਲਾਈਟ ਇੱਕ ਮਹੀਨੇ ਵਾਸਤੇ ਰੱਦ ਕਰ ਦਿੱਤੀ ਗਈ ਹੈ ,ਇਸੇ ਤਰ੍ਹਾਂ ਸ੍ਰੀਗੰਗਾਨਗਰ ਤੋਂ ਕਲਕੱਤਾ ਜਾਣ ਵਾਲੀ ਰੇਲ ਗੱਡੀ ਨੂੰ ਵੀ ਇੱਕ ਮਹੀਨੇ ਵਾਸਤੇ ਬੰਦ ਕਰ ਦਿੱਤਾ ਗਿਆ ਹੈ ।ਬਠਿੰਡਾ ਵਿੱਚ ਸਬਜ਼ੀ ਤੋਂ ਬਚਣ ਵਾਸਤੇ ਲੋਕ ਅਲਾਵ ਦਾ ਆਸਰਾ ਵੀ ਲੈਂਦੀ ਨਜ਼ਰ ਆਈ ਸਰਦੀ ਨੇ ਬੇ ਜਮਾਤਾਂ ਦੀ ਮੁਸੀਬਤ ਵੀ ਕਾਫੀ ਵਧਾ ਰੱਖੀ ਹੈ ਸਿਹਤ ਵਿਭਾਗ ਦੀ ਮੰਨੀਏ ਤਾਂ ਠੰਡ ਦੇ ਕਾਰਨ ਮਰੀਜ਼ਾਂ ਦੀ ਸੰਖਿਆ ਵੀ ਉਨ੍ਹਾਂ ਦੀ ਓਪੀਡੀ ਵਿੱਚ ਵਧੀ ਹੈ ਖਾਂਸੀ ਜੁਖਾਮ ਬੁਖਾਰ ਆਮ ਗੱਲ ਹੋਈ ਪਈ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਲੋੜ ਪੈਣ ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਤਾਂ ਅੱਛਾ ਰਹੇਗਾ ,Conclusion:ਮੌਸਮ ਵਿਭਾਗ ਦੇ ਡਾਇਰੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਸਵੇਰ ਵੇਲੇ ਵਿਜ਼ੀਬਿਲਟੀ ਦਸ ਮੀਟਰ ਤੋਂ ਵੀ ਘੱਟ ਰਹੀ, ਹਾਈਵੇ ਉੱਤੇ ਗੱਡੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਗੱਡੀਆਂ ਨੂੰ ਆਪਣੀ ਲਾਈਟਾਂ ਜਲਾ ਕੇ ਸਫਰ ਤੈਅ ਕਰਨਾ ਪਿਆ ਬਠਿੰਡਾ ਦੇ ਵਿੱਚ ਟ੍ਰੈਫਿਕ ਪੁਲੀਸ ਵੀ ਐਕਟਿਵ ਹੋ ਚੁੱਕੀ ਹੈ ਅਤੇ ਲਗਾਤਾਰ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਰਾਹੀਂ ਗੱਡੀਆਂ ਉੱਤੇ ਰਿਫ਼ਲੈਕਟਰ ਲਗਾਏ ਜਾ ਰਹੇ ਹਨ ।
ETV Bharat Logo

Copyright © 2024 Ushodaya Enterprises Pvt. Ltd., All Rights Reserved.