ETV Bharat / city

ਕੀ ਸੋਚਦੇ ਹਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਦੇ ਲੋਕ - What do the people of Bathinda urban

ਬਠਿੰਡਾ ਸ਼ਹਿਰ ਦੇ ਲੋਕ 10 ਮਾਰਚ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਨਵੀਂ ਸਰਕਾਰ ਤੋਂ ਲੋਕ ਮੁੱਦੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਉਮੀਦ ਲਾਈ ਬੈਠੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ (Punjab) ਵਿੱਚ ਬਦਲਾਅ ਦੀ ਬਹੁਤ ਸਖ਼ਤ ਲੋੜ ਹੈ, ਜਿਸ ਲਈ ਪੰਜਾਬ ਦੇ ਪੰਜਾਬੀ ਤਿਆਰ-ਬਰ-ਤਿਆਰ ਹਨ।

ਕੀ ਸੋਚਦੇ ਹਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਦੇ ਲੋਕ

author img

By

Published : Feb 24, 2022, 11:07 AM IST

ਬਠਿੰਡਾ: ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) 20 ਫਰਵਰੀ ਨੂੰ ਮੁਕੰਮਲ ਹੋਣ ਤੋਂ ਬਾਅਦ ਬਠਿੰਡਾ ਸ਼ਹਿਰ ਦੇ ਲੋਕ 10 ਮਾਰਚ ਦੇ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ ਅਤੇ ਨਵੀਂ ਸਰਕਾਰ ਤੋਂ ਲੋਕ ਮੁੱਦੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦੀ ਉਮੀਦ ਲਾਈ ਬੈਠੇ ਹਨ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ (Punjab) ਵਿੱਚ ਬਦਲਾਅ ਦੀ ਬਹੁਤ ਸਖ਼ਤ ਲੋੜ ਹੈ, ਜਿਸ ਲਈ ਪੰਜਾਬ ਦੇ ਪੰਜਾਬੀ ਤਿਆਰ-ਬਰ-ਤਿਆਰ ਹਨ।

ਨੌਜਵਾਨਾਂ ਨੂੰ ਬਦਲਾਅ ਦੀ ਉਮੀਦ

ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਹਰਦੀਪ ਸਿੰਘ ਨਾਮਕ ਨੌਜਵਾਨ ਦਾ ਕਹਿਣਾ ਹੈ ਕਿ ਇਸ ਵਾਰ ਨੌਜਵਾਨ ਬਦਲਾਅ ਭਾਲ ਰਹੇ ਹਨ। ਕਿਉਂਕਿ ਉਨ੍ਹਾਂ ਵੱਲੋਂ ਸਾਰੀਆਂ ਹੀ ਰਵਾਇਤੀ ਪਾਰਟੀਆਂ ਨੂੰ ਅਜ਼ਮਾ ਕੇ ਵੇਖ ਲਿਆ ਹੈ ਅਤੇ ਇਸ ਵਾਰ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ (Aam Aadmi Party government in Punjab) ਬਣੇਗੀ ਅਤੇ ਨੌਜਵਾਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ। ਜਿਸ ਤਰ੍ਹਾਂ ਬੇਰੁਜ਼ਗਾਰੀ ਕਾਰਨ ਨੌਜਵਾਨ ਦੇਸ਼ ਛੱਡ ਵਿਦੇਸ਼ ਰਵਾਨਾ ਹੋ ਰਹੇ ਨੇ ਉਨ੍ਹਾਂ ਲਈ ਕੋਈ ਸਾਰਥਕ ਕਦਮ ਚੁੱਕੇ ਜਾਣਗੇ।

ਕੀ ਸੋਚਦੇ ਹਨ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਸ਼ਹਿਰੀ ਹਲਕੇ ਦੇ ਲੋਕ

ਨਵੀਂ ਸਰਕਾਰ ਤੂੰ ਕਾਰੋਬਾਰੀਆਂ ਨੂੰ ਬਹੁਤ ਉਮੀਦਾਂ

ਬਠਿੰਡਾ ਵਿੱਚ ਸਵੀਟ ਹਾਊਸ ਚਲਾ ਰਹੇ ਸੁਰਜੀਤ ਸਿੰਘ ਕਾਰੋਬਾਰੀ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਲੋਕਾਂ ਦੇ ਕਾਰੋਬਾਰ ਠੱਪ ਹੋ ਕੇ ਰਹਿ ਗਏ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਨਵੀਂ ਸਰਕਾਰ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰੇਗੀ, ਕਿਉਂਕਿ ਕੋਰੋਨਾ (Corona) ਕਾਲ ਕਾਰਨ ਕਾਰੋਬਾਰੀਆਂ ਨੂੰ ਆਰਥਿਕ ਤੌਰ ‘ਤੇ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਆਉਣ ‘ਤੇ ਲੋਕ ਮੁੱਦੇ ਹੱਲ ਹੋਣ, ਤਾਂ ਜੋ ਲੋਕਾਂ ਨੂੰ ਥੋੜ੍ਹੀ ਰਾਹਤ ਮਿਲ ਸਕੇ।

ਨਵੀਂ ਸਰਕਾਰ ਤੋਂ ਨਸ਼ੇ ਦੇ ਮੁੱਦੇ ਹੱਲ ਕਰਨ ਦੀ ਉਮੀਦ

ਇਸ ਮੌਕੇ ਰੁਪਿੰਦਰ ਕੌਰ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਸਭ ਤੋਂ ਭਖਦਾ ਮੁੱਦਾ ਨਸ਼ਾ ਹੈ, ਕਿਉਂਕਿ ਨਸ਼ਿਆਂ (Drugs) ਨੇ ਬਹੁਤ ਘਰ ਬਰਬਾਦ ਕਰ ਦਿੱਤੇ ਹਨ ਅਤੇ ਨੌਜਵਾਨ ਪੀੜ੍ਹੀ ਲਗਾਤਾਰ ਨਸ਼ਿਆਂ ਦੀ ਦਲਦਲ ਵਿੱਚ ਧਸਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਨੂੰ ਚਾਹੀਦਾ ਹੈ ਕਿ ਆਉਣ ਸਾਰ ਨਸ਼ੇ ਖ਼ਿਲਾਫ਼ ਮੁਹਿੰਮ ਛੇੜ (Campaign against drugs) ਕੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਨਸ਼ੇ ਦਾ ਮੁੱਦਾ ਨਵੀਂ ਸਰਕਾਰ ਹੱਲ ਕਰਦੀ ਹੈ, ਤਾਂ ਉਸ ਨੂੰ ਅਗਲੇਰੀ ਵਾਰ ਵੀ ਲੋਕ ਮੁੜ ਸੱਤਾ ਭੋਗਣ ਦਾ ਬਲ ਬਖਸ਼ਣਗੇ।

ਨਵੀਂ ਸਰਕਾਰ ਹੈਲਥ ਅਤੇ ਐਜੂਕੇਸ਼ਨ ਸਿਸਟਮ ਵਿਚ ਲਿਆਵੇ ਸੁਧਾਰ

ਕਾਰੋਬਾਰੀ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਨਵੀਂ ਸਰਕਾਰ (government) ਤੋਂ ਬਹੁਤ ਜ਼ਿਆਦਾ ਉਮੀਦਾਂ ਹਨ, ਕਿਉਂਕਿ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਤੋਂ ਬਾਅਦ ਬਣਨ ਵਾਲੀ ਸਰਕਾਰ ਹੀ ਲੋਕ ਮੁੱਦਿਆਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰ ਸਕੇਗੀ।ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਦੇ ਬਣਦੇ ਸਾਰ ਹੀ ਐਜੂਕੇਸ਼ਨ ਤੇ ਹੈਲਥ ਸਿਸਟਮ ਨੂੰ ਸੁਧਾਰਨ ਲਈ ਕਦਮ ਚੁੱਕੇ ਜਾਣੇ ਚਾਹੀਦੇ ਹਨ, ਕਿਉਂਕਿ ਦੋਵੇਂ ਹੀ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਹਨ।

ਪਿਛਲੇ ਪੰਜ ਸਾਲਾਂ ਵਿਚ ਹੱਲ ਨਹੀਂ ਹੋਏ ਲੋਕ ਮੁੱਦੇ

ਇਸ ਮੌਕੇ ਹਰਮੇਸ਼ ਕੁਮਾਰ ਪੱਕਾ ਦਾ ਕਹਿਣਾ ਹੈ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਵਿੱਚ ਲੋਕ ਮੁੱਦੇ ਹੱਲ ਹੋਏ ਹਨ, ਜਿਸ ਕਾਰਨ ਪੰਜਾਬ ਵਿੱਚ ਮੁੜ ਕਾਂਗਰਸ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੁੱਦਿਆਂ ਦੇ ਹੱਲ ਲਈ ਵੀ ਸਰਕਾਰ ਬਣਨ ‘ਤੇ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ’ਚ ਤੇਂਦੂਏ ਦੀ ਦਹਿਸ਼ਤ, ਕਈ ਲੋਕਾਂ ਨੂੰ ਕੀਤਾ ਜ਼ਖ਼ਮੀ, ਦੇਖੋ ਸੀਸੀਟੀਵੀ ਫੁਟੇਜ਼

ETV Bharat Logo

Copyright © 2025 Ushodaya Enterprises Pvt. Ltd., All Rights Reserved.