ਬਠਿੰਡਾ: ਮਜ਼ਦੂਰ-ਮੁਲਾਜ਼ਮ-ਠੇਕਾ ਮੁਲਾਜ਼ਮ-ਸ਼ਹਿਰੀ ਅਤੇ ਹੋਰ ਸਮੂਹ ਤਬਕਿਆਂ ਦੀਆਂ ਸੰਘਰਸ਼-ਸ਼ੀਲ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਟੀਚਰਹੋਮ ਵਿੱਚ ਇਕੱਤਰ ਹੋਣ ਉਪਰੰਤ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਰੋਸ ਮਾਰਚ ਕੀਤਾ। ਮਾਰਚ ਦੌਰਾਨ ਜਥੇਬੰਧਕ ਆਗੂਆਂ ਨੇ ਲਾਲ ਕਿਲ੍ਹੇ 'ਤੇ ਕੇਸਰੀ ਝੰਡਾ ਚੜ੍ਹਾਉਣ ਨੂੰ ਇੱਕ ਸਰਕਾਰੀ ਸਾਜ਼ਿਸ਼ ਕਰਾਰ ਦਿੱਤਾ। ਕੇਂਦਰ ਦੀ ਫਾਸੀਵਾਦੀ ਮੋਦੀ ਸਰਕਾਰ ਦੀ ਸਿੰਘੂ ਬਾਰਡਰ 'ਤੇ ਹਿੰਦੂ ਫਿਰਕੂ ਅਨਸਰਾਂ ਨੂੰ ਇਕੱਠੇ ਕਰ ਕੇ ਮੋਰਚੇ ਖ਼ਿਲਾਫ਼ ਭੰਡੀ ਪ੍ਰਚਾਰ ਕਰਵਾਉਣ ਦੇ ਨਾਲ-ਨਾਲ ਗਾਜ਼ੀਪੁਰ ਬਾਰਡਰ 'ਤੇ ਪੁਲਿਸ, ਆਪਣੇ ਵਿਧਾਇਕਾਂ ਅਤੇ ਲੱਠਮਾਰਾਂ ਨਾਲ ਦਹਿਸ਼ਤ ਫੈਲਾਉਣ ਅਤੇ ਸਿੰਘੂ ਬਾਡਰ ਉੱਤੇ ਕਿਸਾਨਾਂ 'ਤੇ ਹਿੰਸਕ ਹਮਲਾ ਕਰਵਾਉਣ ਦੇ ਨਾਪਾਕ ਯਤਨਾਂ ਦੀ ਜ਼ੋਰਦਾਰ ਨਿਖੇਧੀ ਕੀਤੀ।
ਉਨ੍ਹਾਂ ਨੇ ਇਸ ਨੂੰ ਮੋਦੀ ਸਰਕਾਰ ਦੀ ਬੁਖਲਾਹਟ ਕਰਾਰ ਦਿੱਤਾ। ਆਗੂਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਸਰਕਾਰੀ ਏਜੰਟਾਂ ਰਾਹੀਂ ਅਤੇ ਕੁੱਝ ਅਣਜਾਣ ਹਿੱਸਿਆਂ ਨੂੰ ਭਰਮਾਕੇ ਲਾਲ ਕਿਲ੍ਹੇ 'ਤੇ ਕੇਸ਼ਰੀ ਝੰਡਾ ਚੜਾਉਣ ਦੀ ਸਾਜਿਸ਼ੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ । ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਿਸਾਨ ਅੰਦੋਲਨ ਨੂੰ ਇੱਕ ਖ਼ਾਸ ਫ਼ਿਰਕੇ ਦੇ ਲੋਕਾਂ ਨੇ ਵੱਖਰਾ ਸਿੱਖ ਰਾਜ ਬਣਾਉਣ ਲਈ ਸੰਘਰਸ਼ ਵਜੋਂ ਪੇਸ਼ ਕਰਕੇ ਦੇਸ਼ ਭਰ ਦੇ ਲੋਕਾਂ ਅੰਦਰੋਂ ਸੰਘਰਸ਼ ਲਈ ਪੈਦਾ ਹੋਈ ਵਿਆਪਕ ਹਮਾਇਤ ਅਤੇ ਕਿਸਾਨੀ ਅੰਦੋਲਨ ਨੂੰ ਖੋਰਾ ਲਾਉਣ ਦੀ ਨਾਪਾਕ ਸਾਜਿਸ਼ ਰਚੀ ਹੈ