ETV Bharat / city

ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, ਮੋਬਾਇਲ ਫੋਨ, 2 ਸਿਮ ਸਣੇ ਚਿੱਟਾ ਬਰਾਮਦ - ਕੇਂਦਰੀ ਜੇਲ੍ਹ ਚ ਹਨ ਬੰਦ ਹਨ ਗੈਂਗਸਟਰ

ਬਠਿੰਡਾ ਦੀ ਕੇਂਦਰੀ ਜੇਲ੍ਹ ਚੋਂ ਪੁਲਿਸ ਦੀ ਟੀਮ ਨੂੰ ਦੋ ਹਵਾਲਾਤੀਆਂ ਕੋਲੋਂ ਚਿੱਟਾ, ਦੋ ਸਿਮ, ਇੱਕ ਮੋਬਾਇਲ ਫੋਨ ਅਤੇ ਹੈੱਡਫੋਨ ਬਰਾਮਦ ਹੋਇਆ ਹੈ। ਫਿਲਹਾਲ ਪੁਲਿਸ ਨੇ ਦੋਵੇਂ ਹਵਾਲਾਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ
ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ
author img

By

Published : Aug 1, 2022, 9:29 AM IST

Updated : Aug 1, 2022, 11:07 AM IST

ਬਠਿੰਡਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ਇੱਕ ਵਾਰ ਫਿਰ ਤੋਂ ਸੁਰਖੀਆਂ ਚ ਆ ਗਈ ਹੈ। ਪ੍ਰਸ਼ਾਸਨ ਵੱਲੋਂ ਜੇਲ੍ਹ ’ਚ ਵਿੱਚ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮਾਂ ਦੇ ਦਾਅਵੇ ਲਗਾਤਾਰ ਕੀਤੇ ਜਾ ਰਹੇ ਹਨ ਪਰ ਇੱਥੋਂ ਲਗਾਤਾਰ ਕੈਦੀਆਂ ਕੋਲੋਂ ਫੋਨ ਬਰਾਮਦ ਹੋ ਰਹੇ ਹਨ। ਦੱਸ ਦਈਏ ਕਿ ਦੋ ਹਵਾਲਾਤੀਆਂ ਕੋਲੋਂ ਮੋਬਾਇਲ ਫੋਨਾਂ ਦੇ ਨਾਲ ਨਾਲ ਚਿੱਟਾ ਵੀ ਬਰਾਮਦ ਹੋਇਆ ਹੈ।

ਹਵਾਲਾਤੀਆਂ ਕੋਲੋਂ ਚਿੱਟਾ ਬਰਾਮਦ: ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੂੰ ਦੋ ਹਵਾਲਾਤੀਆਂ ਕੋਲੋਂ ਕੋਲੋਂ ਚਿੱਟਾ, ਦੋ ਸਿਮ, ਇੱਕ ਮੋਬਾਇਲ ਫੋਨ ਅਤੇ ਹੈੱਡਫੋਨ ਬਰਾਮਦ ਹੋਇਆ ਹੈ। ਫਿਲਹਾਲ ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਅਮਨਪ੍ਰੀਤ ਅਤੇ ਚਰਨਪ੍ਰੀਤ ਦੋਵਾਂ ਹਵਾਲਾਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ

ਕੇਂਦਰੀ ਜੇਲ੍ਹ ਚ ਹਨ ਬੰਦ ਹਨ ਗੈਂਗਸਟਰ: ਦੱਸ ਦਈਏ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਵਿਚ ਕਰੀਬ ਤਿੰਨ ਦਰਜਨ ਏ,ਬੀ,ਸੀ ਕੈਟਾਗਰੀ ਦੇ ਗੈਂਗਸਟਰ ਬੰਦ ਹਨ। ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਆਰਪੀਐਫ ਦੇ ਜਵਾਨ ਤੈਨਾਤ ਕੀਤੇ ਗਏ ਸੀ ਪਰ ਇਸਦੇ ਬਾਵਜੁਦ ਵੀ ਜੇਲ੍ਹਾਂ ਚੋਂ ਫੋਨ ਬਰਾਮਦ ਹੋ ਰਹੇ ਹਨ।

ਕਾਬਿਲੇਗੌਰ ਹੈ ਕਿ ਬਠਿੰਡਾ ਦੀ ਜੇਲ੍ਹ ਵਿੱਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਤੋਂ ਬਾਅਦ ਹੁਣ ਚਿੱਟਾ ਮਿਲਣ ਲੱਗਿਆ ਹੈ ਜਿਸ ਕਾਰਨ ਪੰਜਾਬ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਖੜੇ ਹੋ ਰਹੇ ਹਨ, ਕਿਉਂਕਿ ਪੰਜਾਬ ਸਰਕਾਰ ਵੱਲੋਂ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਗਏ ਸਨ ਜੋ ਕਿ ਹੁਣ ਖੋਖਲੇ ਨਜਰ ਆ ਰਹੇ ਹਨ।

ਉਹ ਵੀ ਪੜੋ: ਨਸ਼ੇ ਦੀ ਲੋਰ ਵਿੱਚ ਪਾਕਿਸਤਾਨੀ ਨਾਗਰਿਕ ਨੇ ਕੀਤਾ ਇਹ ਕਾਰਾ !

Last Updated : Aug 1, 2022, 11:07 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.