ਬਠਿੰਡਾ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਨੂੰ ਕਰੀਬ ਇੱਕ ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ। ਅਜਿਹੇ 'ਚ ਜਿਹੜੇ ਲੋਕ ਜਿਥੇ ਸਨ ਉਹ ਉਥੇ ਹੀ ਫਸ ਕੇ ਰਹਿ ਗਏ ਹਨ। ਕਰਫਿਊ ਦੇ ਹਾਲਾਤਾਂ 'ਚ ਉਨ੍ਹਾਂ ਫਸੇ ਹੋਏ ਲੋਕਾਂ ਦੀ ਜੇਬ 'ਚੋਂ ਪੈਸੇ ਵੀ ਖ਼ਤਮ ਹੋ ਗਏ ਹਨ। ਹੁਣ ਹਾਲਾਤ ਅਜਿਹੇ ਹਨ ਕਿ ਉਹ ਆਪਣੇ ਘਰ ਵੀ ਨਹੀਂ ਪਰਤ ਸਕਦੇ।
ਕਰਫਿਊ ਦੀ ਇਸ ਸਖ਼ਤੀ 'ਚ ਮੱਧ ਪ੍ਰਦੇਸ਼ ਤੋਂ ਚੱਲ ਕੇ ਆਏ ਇੱਕ ਟਰੱਕ ਨੂੰ ਪੰਜਾਬ ਪੁਲਿਸ ਨੇ ਫੜ੍ਹਿਆ ਹੈ। ਟਰੱਕ ਦੀ ਤਲਾਸ਼ੀ ਲੈਣ 'ਤੇ ਉਨ੍ਹਾਂ ਦਰਜਨ ਤੋਂ ਵੱਧ ਦਿਹਾੜੀਦਾਰ ਬਰਾਮਦ ਹੋਏ। ਟਰੱਕ ਡਰਾਇਵਰ ਨੇ ਦੱਸਿਆ ਕਿ ਉਹ ਫਸੇ ਹੋਏ ਮਜ਼ਦੂਰ ਹਨ ਤੇ ਉਹ ਸਾਰੇ ਲੁਧਿਆਣਾ ਜਾ ਰਹੇ ਹਨ ਤੇ ਉਹ ਮੱਧ ਪ੍ਰਦੇਸ਼ ਤੋਂ ਆ ਰਹੇ ਹਨ। ਮਜ਼ਦੂਰਾਂ ਨੇ ਕਿਹਾ ਕਿ ਉਨ੍ਹਾਂ ਕੋਲ ਪਰਮਿਸ਼ਨ ਹੈ ਤੇ ਉਨ੍ਹਾਂ 2500-2500 ਪਾ ਕੇ ਇਹ ਟਰੱਕ ਕੀਤਾ ਹੈ। ਪੁਲਿਸ ਨੇ ਕਿਹਾ ਰਿ ਡਰਾਈਵਰ ਤੋਂ ਪੁੱਛ-ਗਿੱਛ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।