ਬਠਿੰਡਾ: ਗੁਲਾਬੀ ਸੁੰਡੀ ਦੇ ਹਮਲੇ ਨੇ ਜਿੱਥੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ, ਤਾਂ ਦੁੱਖੀ ਹੋ ਕੇ ਕਿਸਾਨਾਂ ਵੱਲੋਂ ਨਰਮਾ ਬੀਜਣ ਤੋਂ ਗੁਰੇਜ਼ ਕੀਤੇ ਗਿਆ। ਇਸ ਦਾ ਅਸਰ ਹੁਣ ਕਾਟਨ ਇੰਡਸਟਰੀ ਉੱਪਰ ਵੇਖਣ ਨੂੰ ਮਿਲ ਰਿਹਾ ਹੈ। ਮੰਡੀਆਂ ਵਿੱਚ ਨਰਮੇ ਦੀ ਆਮਦ ਲਗਾਤਾਰ ਘਟ ਰਹੀ ਹੈ। ਨਰਮੇ ਦੀ ਆਮਦ (attack of pink bollworm) ਘਟਣ ਕਾਰਨ ਕਾਟਨ ਫੈਕਟਰੀਆਂ ਨੂੰ ਰਾਅ ਮਟੀਰੀਅਲ ਨਾ ਮਿਲਣ ਕਾਰਨ ਪੰਜਾਬ ਵਿੱਚ ਕੰਮ ਕਰ ਰਹੀਆਂ ਚਾਰ ਸੌ ਦੇ ਕਰੀਬ ਕਾਟਨ ਫੈਕਟਰੀਆਂ ਵਿੱਚੋਂ ਤਿੱਨ ਸੌ ਚਾਲੀ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ। ਹੁਣ ਮਾਤਰ ਸੱਠ ਫੈਕਟਰੀਆਂ ਹੀ ਕਾਟਨ ਦੀਆਂ ਕੰਮ ਕਰ ਰਹੀਆਂ ਹਨ।
ਕਾਟਨ ਫੈਕਟਰੀ ਐਸੋਸੀਏਸ਼ਨ ਦੇ ਪ੍ਰਧਾਨ ਕੈਲਾਸ਼ ਗਰਗ ਨੇ ਦੱਸਿਆ ਕਿ ਇਕ ਪਾਸੇ ਜਿਥੇ ਗੁਲਾਬੀ ਸੁੰਡੀ ਨੇ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਪਹੁੰਚਾਇਆ ਹੈ। ਉੱਥੇ ਹੀ ਦੂਸਰੇ ਪਾਸੇ ਨਰਮੇ ਦੀ ਆਮਦ ਘਟ ਜਾਣ ਕਾਰਨ ਇਸ ਦਾ ਅਸਰ ਵੱਡੀ ਪੱਧਰ ਉੱਪਰ ਕਾਟਨ ਫੈਕਟਰੀਆਂ ਤੇ ਵੇਖਣ ਨੂੰ ਮਿਲ ਰਿਹਾ ਹੈ। ਕੱਚਾ ਮਾਲ ਨਾ ਮਿਲਣ ਕਾਰਨ ਜ਼ਿਆਦਾਤਰ ਫੈਕਟਰੀਆਂ ਬੰਦ ਹੋ ਚੁੱਕੀਆਂ ਹਨ ਅਤੇ ਵੱਡੀ ਪੱਧਰ ਉੱਪਰ ਕਾਰੋਬਾਰੀਆਂ ਵੱਲੋਂ ਇੰਡਸਟਰੀਜ਼ ਨੂੰ ਤਬਦੀਲ ਕਰਕੇ ਹੋਰ ਸੂਬਿਆਂ ਵਿੱਚ ਲਿਜਾਇਆ ਜਾ ਰਿਹਾ ਹੈ।
ਕੈਲਾਸ਼ ਗਰਗ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਕ ਪਾਸੇ ਜਿੱਥੇ ਨਰਮਾ ਪੱਟੀ ਨੂੰ ਬਚਾਉਣ ਲਈ ਕੋਈ ਬਣਦੇ ਕਦਮ ਨਹੀਂ ਚੁੱਕੇ ਜਾ ਰਹੇ ਹਨ, ਉਥੇ ਹੀ ਵੱਡੀ ਗਿਣਤੀ ਵਿੱਚ ਝੋਨੇ ਨੂੰ ਪੰਜਾਬ ਵਿੱਚ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਕਾਰਨ ਕਾਟਨ ਇੰਡਸਟਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਕਾਟਨ (ruined the cotton industry) ਇੰਡਸਟਰੀ ਨਾਲ ਜੁੜੇ ਹੋਏ ਲੱਖਾਂ ਦੀ ਗਿਣਤੀ ਵਿੱਚ ਵਰਕਰ ਮਾਲਕ ਅਤੇ ਹੋਰ ਵੱਖ ਵੱਖ ਕਿੱਤਿਆਂ ਦੇ ਲੋਕ ਚਿੰਤਾ ਵਿੱਚ ਹਨ। ਕਿਉਂਕਿ, ਲਗਾਤਾਰ ਇੰਡਰਸਿਟੀ ਇਸ ਨੂੰ ਕੱਚਾ ਮਾਲ ਨਾ ਮਿਲਣ ਕਰ ਕੇ ਜ਼ਿਆਦਾਤਰ ਕਾਟਨ ਫੈਕਟਰੀ ਦੇ ਮਾਲਕਾਂ ਨੂੰ ਆਪਣੀਆਂ ਫੈਕਟਰੀਆਂ ਬੰਦ ਕਰਨੀਆਂ ਪੈ ਰਹੀਆਂ ਹਨ। ਇਸ ਕਾਰਨ ਵੱਡੀ ਪੱਧਰ ਉੱਤੇ ਬੇਰੁਜ਼ਗਾਰੀ ਫੈਲਣ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜਿਥੇ ਇਕ ਪਾਸੇ ਪੰਜਾਬ ਵਿੱਚ ਕਾਟਨ ਫੈਕਟਰੀਆਂ ਬੰਦ ਹੋ ਰਹੀਆਂ ਹਨ। ਉਥੇ ਹੀ ਪੰਜਾਬ ਸਰਕਾਰ ਵੱਲੋਂ ਤਿੱਨ ਸੌ ਦੇ ਕਰੀਬ ਸ਼ੈਲਰਾਂ ਨੂੰ ਸੀਐਲਯੂ ਜਾਰੀ ਕੀਤਾ ਗਿਆ ਹੈ ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਸਰਕਾਰ ਝੋਨੇ ਨੂੰ ਪ੍ਰਮੋਟ ਕਰ ਰਹੀ ਹੈ ਅਤੇ ਕਾਟਨ ਇੰਡਸਟਰੀ ਵੱਲ ਸਰਕਾਰ ਦਾ ਕੋਈ ਵੀ ਧਿਆਨ ਨਹੀਂ। ਇਸ ਕਾਰਨ ਕਾਟਨ ਇੰਡਸਟਰੀ ਪੰਜਾਬ ਵਿੱਚੋਂ ਪ੍ਰਵਾਸ ਕਰਕੇ ਹੋਰ ਸੂਬਿਆਂ ਵਿੱਚ ਲਗਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਰਮਾ ਪੱਟੀ ਨੂੰ ਬਚਾਉਣ ਲਈ ਜਿੱਥੇ ਸਰਕਾਰ ਨੂੰ ਵਧੀਆ ਬੀਜਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉੱਥੇ ਹੀ, ਛੋਟੇ ਕਿਸਾਨਾਂ ਨੂੰ (cotton industry in punjab) ਛਟੀਆਂ ਮਚਾਉਣ ਲਈ ਵੀ ਆਰਥਿਕ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕੇ ਅਤੇ ਪੰਜਾਬ ਵਿੱਚ ਨਰਮੇ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ ਅਤੇ ਕਾਟਨ ਇੰਡਸਟਰੀ ਨੂੰ ਬਚਾਇਆ ਜਾ ਸਕੇ।
ਮਾਰਕੀਟ ਕਮੇਟੀ ਦੇ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਸਾਲ 2019-20 ਬਠਿੰਡਾ ਦੀ ਮੰਡੀ ਵਿੱਚ 2 ਲੱਖ 60890 ਕੁਇੰਟਲ ਸਾਲ 2020-21 ਵਿੱਚ 3 ਲੱਖ 86614 ਕੁਇੰਟਲ ਅਤੇ ਸਾਲ 2021-22 ਵਿੱਚ ਮਾਤਰ 70 ਹਜਾਰ 294 ਕੁਇੰਟਲ ਨਰਮੇ ਦੀ ਆਮਦ ਹੋਈ ਹੈ। ਲਗਾਤਾਰ ਮੰਡੀਆਂ ਵਿੱਚ ਨਰਮੇ ਦੀ ਘੱਟ ਹੋ ਰਹੀ ਆਮਦ ਕਾਰਨ ਕਾਟਨ ਇੰਡਸਟਰੀ ਲਈ ਇਹ ਖ਼ਤਰੇ ਦੀ ਘੰਟੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਬੋਲੇ, ਕਾਂਗਰਸ ਦਾ ਸਭ ਤੋਂ ਪਹਿਲਾ ਪ੍ਰਧਾਨ ਅੰਗਰੇਜ਼ ਸੀ