ETV Bharat / city

'ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਲਗਾਤਾਰ ਇਜ਼ਾਫ਼ਾ'

ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵਿਨੋਦ ਬਾਂਸਲ ਨੇ ਸਰਕਾਰਾਂ ਨੂੰ ਪੈਟਰੋਲ ਡੀਜ਼ਲ 'ਤੇ ਟੈਕਸ ਅਤੇ ਐਕਸਾਈਜ਼ ਡਿਊਟੀ ਘਟਾਉਣ ਦੀ ਅਪੀਲ ਕੀਤੀ ਹੈ। ਕਰਫਿਊ ਤੋਂ ਬਾਅਦ ਲੋਕਾਂ ਕੋਲ ਇੰਨ੍ਹੇ ਪੈਸੇ ਨਹੀਂ ਹੈ ਕਿ ਉਹ ਰੋਜ਼ ਮਹਿੰਗਾ ਪੈਟਰੋਲ ਜਾਂ ਡੀਜ਼ਲ ਵਰਤ ਸਕਣ।

ਬਠਿੰਡਾ ਤੋਂ ਪੰਜਾਬ ਪੈਟਰੋਲੀਅਮ ਡੀਲਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਨਾਲ ਵਿਸ਼ੇਸ਼ ਮੁਲਾਕਾਤ

author img

By

Published : May 25, 2020, 6:18 PM IST

ਬਠਿੰਡਾ: ਪੰਜਾਬ ਵਿੱਚ ਕਰਫਿਊ ਖੁੱਲ੍ਹਣ ਤੋਂ ਬਾਅਦ ਬੇਸ਼ੱਕ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਚੁੱਕੇ ਹਨ ਪਰ ਇਨ੍ਹਾਂ 2 ਮਹੀਨਿਆਂ ਨੇ ਲੋਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਕਰਕੇ ਹੁਣ ਲੋਕਾਂ ਦੀ ਆਰਥਿਕ ਸਥਿਤੀ ਅਜਿਹੀ ਬਣ ਚੁੱਕੀ ਹੈ ਕਿ ਮਜਬੂਰ ਲੋਕ ਆਪਣੀ ਗੱਡੀਆਂ ਵਿੱਚ ਥੋੜ੍ਹਾ ਪੈਟਰੋਲ ਜਾਂ ਡੀਜ਼ਲ ਪੁਆ ਰਹੇ ਹਨ।

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਿਹਾ ਲਗਾਤਾਰ ਇਜ਼ਾਫ਼ਾ

ਇਸ ਨੂੰ ਲੈ ਕੇ ਆਮ ਲੋਕਾਂ ਦਾ ਕਹਿਣਾ ਹੈ ਕਿ ਕੰਮਕਾਜ ਬਿਲਕੁਲ ਠੱਪ ਹੋ ਚੁੱਕੇ ਹਨ। ਹੁਣ ਉਨ੍ਹਾਂ ਕੋਲ ਇੰਨ੍ਹਾਂ ਪੈਸਾ ਨਹੀਂ ਹੈ ਕਿ ਉਹ ਆਉਣ-ਜਾਣ ਦੇ ਲਈ ਹਰ ਰੋਜ਼ ਪੈਟਰੋਲ ਜਾਂ ਡੀਜ਼ਲ ਗੱਡੀਆਂ ਦਾ ਇਸਤੇਮਾਲ ਕਰ ਸਕਣ।

ਇਸ ਮੌਕੇ 'ਤੇ ਪੰਜਾਬ ਪੈਟਰੋਲੀਅਮ ਡੀਲਰ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਵਿਨੋਦ ਕੁਮਾਰ ਬਾਂਸਲ ਨੇ ਦੱਸਿਆ ਕਿ ਅੱਜ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਕਰਫਿਊ ਤੋਂ ਬਾਅਦ ਲੋਕਾਂ ਕੋਲ ਇੰਨਾ ਪੈਸਾ ਨਹੀਂ ਹੈ ਕਿ ਉਹ ਰੋਜ਼ ਮਹਿੰਗਾ ਪੈਟਰੋਲ ਜਾਂ ਡੀਜ਼ਲ ਵਰਤ ਸਕਣ।

ਦੇਸ਼ ਦੀ ਸਰਕਾਰ ਵੱਲੋਂ ਕੱਚਾ ਤੇਲ ਅੰਤਰਰਾਸ਼ਟਰੀ ਕੀਮਤ ਵਿੱਚ ਸਸਤੇ ਭਾਅ ਵਿੱਚ ਖਰੀਦਿਆ ਜਾ ਰਿਹਾ ਹੈ, ਜਦੋਂ ਕਿ ਕੱਚਾ ਤੇਲ ਰਿਫਾਈਨ ਹੋ ਕੇ ਪੈਟਰੋਲ ਪੰਪ ਤੱਕ ਪਹੁੰਚਦਾ ਹੈ ਤਾਂ ਉਸ ਦੇ ਉੱਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਅਤੇ ਵੈਟ ਟੈਕਸ ਸਰਕਾਰਾਂ ਇੰਨ੍ਹਾ ਜ਼ਿਆਦਾ ਵਸੂਲ ਰਹੀਆਂ ਹਨ ਕਿ ਹੁਣ ਪੈਟਰੋਲ ਦੀ ਕੀਮਤ ਲਗਾਤਾਰ ਵੱਧ ਰਹੀ ਹੈ।

ਕੋਰੋਨਾ ਮਹਾਂਮਾਰੀ ਤੋਂ ਬਾਅਦ ਹੁਣ ਦੇਸ਼ ਵਿੱਚ ਮੱਧ ਵਰਗ ਤੋਂ ਲੈ ਕੇ ਹਰ ਇੱਕ ਵਰਗ ਆਰਥਿਕ ਮੰਦੀ ਦਾ ਸ਼ਿਕਾਰ ਹੈ। ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਕਰਨ ਵਾਲੇ ਲੋਕ ਘੱਟ ਪੈਟਰੋਲ ਡੀਜ਼ਲ ਵਿੱਚ ਹੀ ਗੁਜ਼ਾਰਾ ਕਰਨ 'ਤੇ ਮਜਬੂਰ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.