ਬਠਿੰਡਾ : ਸ਼ਨਿੱਚਰਵਾਰ ਨੂੰ ਸ਼ਹਿਰ ਦੇ ਵੱਖ -ਵੱਖ ਹਿੱਸਿਆਂ 'ਚ ਕੁਝ ਘੰਟਿਆਂ ਲਈ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਮੌਸਮ ਦਾ ਮਿਜਾਜ਼ ਬਦਲਦੇ ਹੀ ਇਥੇ ਤਾਪਮਾਨ ਵਿੱਚ ਗਿਰਾਵਟ ਵੇਖਣ ਨੂੰ ਮਿਲੀ।
ਕੁਝ ਘੰਟਿਆਂ ਤੱਕ ਸ਼ਹਿਰ ਵਿੱਚ ਮੀਂਹ ਪੈਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ , ਉਥੇ ਹੀ ਦੂਜੇ ਪਾਸੇ ਮੌਸਮ ਸੁਹਾਵਨਾ ਹੋਣ ਕਾਰਨ ਲੋਕ ਖੁਸ਼ ਨਜ਼ਰ ਆਏ। ਇਸ ਤੋਂ ਪਹਿਲਾ ਸ਼ਹਿਰ 'ਚ ਗਰਮੀ ਅਤੇ ਹੁਮਸ ਵਾਲਾ ਵਾਤਾਵਰਣ ਸੀ ਜਿਸ ਕਾਰਨ ਲੋਕ ਬੇਹਦ ਪਰੇਸ਼ਾਨ ਸਨ।
ਮੌਸਮ ਵਿਭਾਗ ਦੇ ਅਧਿਕਾਰੀ ਡਾ. ਰਾਜ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਕੁੱਝ ਘੰਟੇ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ ਅਤੇ ਅਗਲੇ ਦੋ ਦਿਨਾਂ ਤੱਕ ਸ਼ਹਿਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ। ਬਠਿੰਡਾ ਤੋਂ ਇਲਾਵਾ ਸੂਬੇ ਕਈ ਹੋਰਨਾਂ ਜ਼ਿਲ੍ਹਿਆ ਵਿੱਚ ਮੀਂਹ ਪੈਣ ਦੇ ਆਸਾਰ ਹਨ।